Good News: ਪੰਜਾਬ ਦੇ 5178 ਅਧਿਆਪਕਾਂ ਦੇ ਜਲਦ ਹੋਣਗੇ ਮਸਲੇ ਹੱਲ! ਸਿੱਖਿਆ ਵਿਭਾਗ ਵੱਲੋਂ ਪ੍ਰਕਿਰਿਆ ਸ਼ੁਰੂ

All Latest NewsNews FlashPunjab NewsTop BreakingTOP STORIES

 

Good News: 5178 ਅਧਿਆਪਕਾਂ ਨੇ ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਨਾਲ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ, 8 ਅਗਸਤ (ਬੀਤੇ ਕੱਲ੍ਹ) ਨੂੰ DTF ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ ਅਤੇ ਡਿਪਟੀ ਡਾਇਰੈਕਟਰ ਨਾਲ 5178 ਅਧਿਆਪਕਾਂ ਦੇ ਮਸਲੇ ਨੂੰ ਲੈ ਕੇ ਮਿਲਿਆ ਗਿਆ।

ਜਿਥੋਂ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਵੈਟ ਤੋਂ ਰਾਹਤ ਦੇਣ ਲਈ ਫਾਇਲ ਪੁਟਅੱਪ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਹਫ਼ਤੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਸੈਕਸ਼ਨ ਅਫਸਰ ਦੀ ਥਾਂ ਡੀਡੀਓਜ਼ ਨੂੰ ਅਧਿਕਾਰ ਦਿੱਤੇ ਜਾਣਗੇ।

ਆਪਣੇ ਬਿਆਨ ਵਿੱਚ ਅਧਿਆਪਕ ਜਥੇਬੰਦੀ ਨੇ ਕਿਹਾ ਕਿ ਜਥੇਬੰਦੀ ਲਗਾਤਾਰ 5178 ਅਧਿਆਪਕਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਅਤੇ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਵੀ ਯਤਨਸ਼ੀਲ ਹੈ। ਬਹੁਤ ਜਲਦ 5178 ਅਧਿਆਪਕਾਂ ਨੂੰ ਬਜਟ ਵੀ ਜਾਰੀ ਹੋ ਜਾਵੇਗਾ।

ਬਿਆਨ ਵਿੱਚ ਅੱਗੇ ਕਿਹਾ ਗਿਆ ਕਿ, 5178 ਅਧਿਆਪਕਾਂ ਦੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਦੇ ਬਕਾਈ ਸਬੰਧੀ ਬਿਲਾਂ ਨੂੰ ਸੈਕਸ਼ਨ ਅਫਸਰ ਤੋਂ ਵੈਟ ਕਰਵਾਉਣ ਕਰਕੇ ਦਰਪੇਸ਼ ਸਮੱਸਿਆ ਤੋਂ ਰਾਹਤ ਦਵਾਉਣ ਲਈ ਬੀਤੀ ਮਿਤੀ 29 ਜੁਲਾਈ ਨੂੰ DTF ਪੰਜਾਬ ਦਾ ਵਫਦ ਵਿਕਰਮ ਮਲੇਰਕੋਟਲਾ, ਲਖਬੀਰ ਠੁੱਲੀਵਾਲ ਅਤੇ ਗੁਰਪ੍ਰੀਤ ਬੀਰੋਕੇ ਸਿੱਖਿਆ ਵਿਭਾਗ ਵਿਖੇ ਸਬੰਧਿਤ ਅਧਿਕਾਰੀਆ ਨੂੰ ਮਿਲੇ ਅਤੇ ਵੈਟ ਤੋਂ ਰਾਹਤ ਲੈਣ ਲਈ ‘ਮੰਗ ਪੱਤਰ’ ਵੀ ਦਿੱਤਾ ਗਿਆ ਸੀ।

ਇਸ ਤੋਂ ਬਾਅਦ 5 ਅਗਸਤ ਨੂੰ DTF ਪੰਜਾਬ ਮਾਸ ਡੈਪੂਟੇਸ਼ਨ ਦੇ ਰੂਪ ਵਿਚ ਡਾਇਰੈਕਟਰ ਸਕੂਲ ਸਿੱਖਿਆ ਗੁਰਿੰਦਰ ਸਿੰਘ ਸੋਢੀ ਨੂੰ ਮਿਲੇ ਅਤੇ 5178 ਅਧਿਆਪਕਾਂ ਨੂੰ ਵੈਟ ਤੋਂ ਰਾਹਤ ਦੇਣ ਦੀ ਪੁਰਜੋਰ ਮੰਗ ਕਰਦੇ ਹੋਏ ਇਸ ਸਬੰਧੀ ਪੱਤਰ ਜਾਰੀ ਕਰਨ ਲਈ ਕਿਹਾ। ਉਸ ਸਮੇਂ ਅਧਿਕਾਰੀ ਵੱਲੋਂ ਕਿਹਾ ਗਿਆ ਸੀ ਕਿ ਉਹ DCFA ਨਾਲ ਗੱਲ ਕਰ ਕੇ ਪੱਤਰ ਜਾਰੀ ਕਰਨਗੇ।

ਹੁਣ ਮਿਤੀ 8 ਅਗਸਤ (ਬੀਤੇ ਕੱਲ੍ਹ) ਨੂੰ DTF ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ ਅਤੇ ਡਿਪਟੀ ਡਾਇਰੈਕਟਰ ਨਾਲ 5178 ਅਧਿਆਪਕਾਂ ਦੇ ਮਸਲੇ ਨੂੰ ਲੈਕੇ ਮਿਲਿਆ ਗਿਆ। ਜਿਥੋ ਅਧਿਕਾਰੀਆ ਵੱਲੋ ਕਿਹਾ ਗਿਆ ਹੈ ਕਿ ਵੈਟ ਤੋਂ ਰਾਹਤ ਦੇਣ ਲਈ ਫਾਇਲ ਪੁਟ ਅੱਪ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਹਫ਼ਤੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਸੈਕਸ਼ਨ ਅਫਸਰ ਦੀ ਥਾਂ ਡੀਡੀਓਜ਼ ਨੂੰ ਅਧਿਕਾਰ ਦਿੱਤੇ ਜਾਣਗੇ। ਸਾਥੀਓ ਜਥੇਬੰਦੀ ਲਗਾਤਾਰ 5178 ਅਧਿਆਪਕਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਅਤੇ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਵੀ ਯਤਨਸ਼ੀਲ ਹੈ। ਬਹੁਤ ਜਲਦ 5178 ਅਧਿਆਪਕਾਂ ਨੂੰ ਬਜਟ ਵੀ ਜਾਰੀ ਹੋ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *