ਲਾਇਬਰੇਰੀਅਨ ਦਿਵਸ ‘ਤੇ ਵਿਸ਼ੇਸ਼: ਭਾਰਤ ‘ਚ “ਲਾਇਬਰੇਰੀ” ਵਿਗਿਆਨ ਦੀ ਦੁਨੀਆ ‘ਚ ਇੱਕ ਮੀਲ ਪੱਥਰ ਵਾਂਗ ਹੋਇਆ ਸਾਬਤ
ਲਾਇਬਰੇਰੀਅਨ ਦਿਵਸ ‘ਤੇ ਵਿਸ਼ੇਸ਼: ਵਿਸ਼ਵ ਭਰ ਵਿੱਚ ਲਾਇਬਰੇਰੀਅਨ ਦਿਵਸ 1984 ਤੋਂ ਮਨਾਇਆ ਜਾ ਰਿਹਾ ਹੈ ਇਸ ਦਿਨ ਲਾਇਬਰੇਰੀ ਸਾਇੰਸ ਦੇ ਪਿਤਾਮਾ ਡਾ. ਐਸ. ਆਰ ਰੰਗਾਨਾਥਨ ਜੀ ਦਾ ਜਨਮ 12 ਅਗਸਤ 1892 ਚੋਂ ਪਿੰਡ ਸਿਆਲੀ ਜ਼ਿਲਾ ਤੰਜਾਵਰ (ਮਦਰਾਸ )ਵਿੱਚ ਹੋਇਆ ਲਾਇਬਰੇਰੀ ਸਾਇੰਸ ਦੀ ਦੁਨੀਆ ਵਿੱਚ ਅੱਜ ਉਹਨਾਂ ਦੀ ਵਿਲੱਖਣ ਥਾਂ ਹੈ ਇਹ ਕਹਿਣ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ, ਕਿ ਡਾ.ਐਸ .ਆਰ .ਰੰਗਾਨਾਥਨ ਜੀ ਭਾਰਤ ਵਿੱਚ ਲਾਇਬਰੇਰੀ ਸਾਇੰਸ ਦੇ ਜਨਮ ਦਾਤਾ ਹਨ ਉਹਨਾਂ ਆਪਣੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਹੀ ਮੈਟ੍ਰਿਕ ਦੀ ਪ੍ਰੀਖਿਆ 1908 ਵਿੱਚ ਪਾਸ ਕੀਤੀ ਤੇ 1909 ਵਿੱਚ ਉਹ ਮਦਰਾਸ ਕ੍ਰਿਸ਼ਚਨ ਕਾਲਜ ਵਿਖੇ ਦਾਖਲ ਹੋਏ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਅਵੱਲ ਦਰਜੇ ਵਿੱਚ ਪਾਸ ਕਰਕੇ 1913 ਵਿੱਚ ਗਣਿਤ ਦੀ ਐਮ .ਏ. ਕਰਨ ਲਈ ਆਪਣੀ ਪੜ੍ਹਾਈ ਸ਼ੁਰੂ ਕੀਤੀ।
ਐਮ.ਏ. ਕਰਨ ਉਪਰੰਤ ਉਹ ਗਵਰਨਮੈਂਟ ਕਾਲਜ ਮਦਰਾਸ ਵਿੱਚ ਇਸ ਹਿਸਾਬ ਪੜਾਉਣ ਲੱਗ ਪਏ 1924 ਵਿੱਚ ਮਦਰਾਸ ਯੂਨੀਵਰਸਿਟੀ ਦੇ ਪਹਿਲੇ ਲਾਇਬਰੇਰੀਅਨ ਨਿਯੁਕਤ ਹੋਏ ਡਾ. ਐਸ. ਆਰ .ਰੰਗਾਨਾਥਨ ਜੀ ਛੇਤੀ ਹੀ ਇੰਗਲੈਂਡ ਵਿਖੇ ਬ੍ਰਿਟਿਸ਼ ਮਿਯਜਿਮ ਦੀ ਲਾਇਬਰੇਰੀ ਵਿੱਚ ਲਾਇਬਰੇਰੀ ਸਾਇੰਸ ਦੇ ਤਰੀਕਿਆਂ ਸਬੰਧੀ ਅਧਿਐਨ ਕਰਨ ਲਈ ਇੰਗਲੈਂਡ ਚਲੇ ਗਏ। ਜਿੱਥੇ ਉਹਨਾਂ ਵੱਖ ਵੱਖ ਲਾਇਬਰੇਰੀਆਂ ਦਾ ਅਧਿਐਨ ਕਰਨ ਤੋਂ ਬਾਅਦ ਉਹਨਾਂ ਪ੍ਰੈਕਟੀਕਲ ਕੰਮ ਨੂੰ ਜਾਣਿਆ ਇੰਗਲੈਂਡ ਵਿੱਚ ਰਹਿੰਦੇ ਹੋਏ ਉਹਨਾਂ ਵਰਗੀਕਰਨ ਸਬੰਧੀ ਨਿੱਜੀ ਵਿਚਾਰ ਤਿਆਰ ਕੀਤਾ ਅਤੇ ਕਲਾਸੀਕਲ ਵਰਗੀਕਰਨ ਪ੍ਰਣਾਲੀਆਂ ਜਿਵੇਂ ਐਸ.ਸੀ ,ਐਲ.ਸੀ ,ਡੀ.ਡੀ.ਸੀ ਅਤੇ ਯੂ.ਡੀ.ਸੀ ਦਾ ਵਿਸਥਾਰ ਅਧਿਐਨ ਕੀਤਾ ਪਰ ਉਹ ਹੋਰ ਸਰਲ ਵਿਧੀ ਦੀ ਖੋਜ ਕਰਨਾ ਚਾਹੁੰਦੇ ਸੀ।
ਉਹਨਾਂ ਵੱਲੋਂ ਸੰਨ 1931 ਵਿੱਚ ਲਾਇਬਰੇਰੀ ਵਿਗਿਆਨ ਦੇ ਪੰਜ ਮੂਲ ਨਿਯਮਾਂ ਦੀ ਰਚਨਾ ਕੀਤੀ ਜੋ ਲਾਇਬਰੇਰੀ ਲਈ ਵਰਦਾਨ ਸਿੱਧ ਹੋਈ 1925 ਤੋਂ ਪਹਿਲਾਂ ਲਾਇਬਰੇਰੀਅਨ ਨੂੰ ਇੱਕ ਕਲਰਕੀ ਧੰਦਾ ਸਮਝੇ ਜਾਂਦਾ ਸੀ ਕੇਵਲ ਕਿਤਾਬਾਂ ਨੂੰ ਅਤੇ ਹੋਰ ਪੜ੍ਹਨ ਯੋਗ ਸਮੱਗਰੀ ਨੂੰ ਸੰਭਾਲ ਰੱਖਣਾ ਹੁੰਦਾ ਸੀ। ਪਰੰਤੂ ਸ੍ਰੀ ਰੰਗਾਨਾਥਨ ਜੀ ਨੇ ਇਸ ਦੇ ਉਲਟ ਇਸ ਨੂੰ ਨਵਾਂ ਰੂਪ ਦੇ ਕੇ ਲਾਇਬਰੇਰੀ ਦੀ ਦੁਨੀਆਂ ਵਿੱਚ ਮਸ਼ਹੂਰ ਅਤੇ ਅਨੋਖਾ ਯੋਗਦਾਨ ਪਾਇਆ ਉਹਨਾਂ ਨੇ ਭਾਰਤੀ ਲਾਇਬਰੇਰੀ ਸੰਘ ਦੀ ਸਥਾਪਨਾ ਵੀ ਕੀਤੀ। 1947 ਤੋਂ 1953 ਤੱਕ ਉਹ ਇਸ ਦੇ ਪ੍ਰਧਾਨ ਰਹੇ 1957 ਤੋਂ 1960 ਤੱਕ ਲਾਇਬਰੇਰੀ ਯੂਨੀਵਰਸਿਟੀ ਦੇ ਗਰਾਂਟ ਕਮਿਸ਼ਨ ਦੀ ਲਾਇਬਰੇਰੀ ਕਮੇਟੀ ਦੇ ਸੰਚਾਲਕ ਰਹੇ।
1958 ਵਿੱਚ ਉਹ ਬ੍ਰਿਟਿਸ਼ ਲਾਇਬਰੇਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਹੇ ਅਤੇ ਇੰਟਰਨੈਸ਼ਨਲ ਫੈਡਰੇਸ਼ਨ ਫਾਰ ਡਾਕੂਮੈਂਟੇਸ਼ਨ ਦੇ ਮੈਂਬਰ ਰਹੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਾਣ- ਸਨਮਾਨ ਨਾਲ ਨਿਵਾਜਿਆ ਗਿਆ । 1935 ਵਿੱਚ ਰਾਉ ਸਾਹਿਬ ਦੀ ਉਪਾਧੀ ਦਿੱਤੀ ਗਈ। 1948 ਵਿੱਚ ਡਾਕਟਰ ਆਫ ਲਿਟਰੇਚਰ 1957 ਪਦਮ ਸ਼੍ਰੀ ਤੇ 1964 ਵਿੱਚ ਡੀ.ਲਿਟ ਉਨਾਂ ਦੀ ਮਿਹਨਤ ਸਦਕਾ ਭਾਰਤ ਵਿੱਚ ਲਾਇਬਰੇਰੀ ਵਿਗਿਆਨ ਦੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ।
ਉਹਨਾਂ ਨੇ ਲਾਇਬਰੇਰੀ ਖੇਤਰ ਵਿੱਚ ਵੱਖ-ਵੱਖ ਰਚਨਾਵਾਂ ਨੂੰ ਸਿਰਜ ਕੇ ਲਾਇਬਰੇਰੀ ਨੂੰ ਬਹੁਤ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ ਆਖਰਕਾਰ ਲਾਇਬਰੇਰੀ ਦੇ ਪਿਤਾਮਾ ਮਹਾਨ ਸ਼ਖਸ਼ੀਅਤ ਡਾ.ਐਸ .ਆਰ .ਰੰਗਾਨਾਥ ਜੀ ਇਸ ਦੁਨੀਆ ਨੂੰ 27 ਸਤੰਬਰ 1972 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮਹਾਨ ਦੇਣ ਨੂੰ ਅਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਹ ਹਮੇਸ਼ਾ ਲਾਇਬਰੇਰੀ ਵਿਗਿਆਨ ਦੀ ਦੁਨੀਆ ਵਿੱਚ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ।

ਰਾਜ ਸਿੰਘ (ਲਾਇਬਰੇਰੀਅਨ)
ਫੋਨ ਨੰਬਰ – 98721-80896

