Independence day: ਵੰਡ ਦਾ ਦਰਦ: ਬਜ਼ੁਰਗ ਨੇ ਅੱਖੀਂ ਵੇਖਿਆ ਸੀ ਕਤਲੇਆਮ- ਪੜ੍ਹੋ ਪੂਰੀ ਕਹਾਣੀ
ਰੋਹਿਤ ਗੁਪਤਾ, ਗੁਰਦਾਸਪੁਰ
Independence day: ਬਟਾਲਾ ਸ਼ਹਿਰ ਦੇ ਰਹਿਣ ਵਾਲੇ 96 ਸਾਲਾ ਬਜ਼ੁਰਗ ਪੂਰਨ ਚੰਦ, ਜਿਨਾਂ ਨੇ 15 ਅਗਸਤ 1947 ਦਾ ਅੱਖੀ ਡਿੱਠਿਆ ਹਾਲ ਦੱਸਿਆ।
ਗੱਲਬਾਤ ਦੌਰਾਨ ਪੂਰਨ ਚੰਦ ਨੇ ਕਿਹਾ ਕਿ, ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ (Independence day) ਚੱਲ ਰਹੀ ਸੀ, ਜਾਂ ਫਿਰ ਵੰਡ ਹੋਈ ਉਸ ਸਮੇਂ ਉਹਨਾਂ ਦੀ ਉਮਰ ਕਰੀਬ 18 ਸਾਲ ਸੀ ਉਹ ਉਸ ਸਮੇਂ ਆਪਣੇ ਪਿਤਾ ਦੇ ਨਾਲ ਬਲਦਾਂ ਦੇ ਨਾਲ ਖੇਤੀ ਕਰਦੇ ਸੀ ਉਹਨਾਂ ਦੇ ਪਿਤਾ ਕੋਲ ਛੇ ਕਿੱਲੇ ਜਮੀਨ ਸੀ।
ਕਣਕ ਝੋਨਾ ਬੀਜਦੇ ਸਨ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਸਮੇਂ ਬਹੁਤ ਸਾਰਾ ਕਤਲੇਆਮ ਹੋਇਆ ਪਰ ਜਿਸ ਇਲਾਕੇ ਵਿੱਚ ਰਹਿੰਦੇ ਸੀ ਜਾਂ ਉਹਨਾਂ ਨਾਲ ਕਿਸੇ ਨੇ ਵੀ ਅਜਿਹੀ ਕੋਈ ਹਰਕਤ ਨਹੀਂ ਕੀਤੀ, ਕਿਉਂਕਿ ਉਹਨਾਂ ਦਾ ਪਰਿਵਾਰ ਉਧਰ ਮੰਨਿਆ ਧੰਨਿਆ ਪਰਿਵਾਰ ਸੀ ।
ਉਹਨਾਂ ਦੇ ਦਾਦਾ ਕਈ ਦਸ਼ਕ ਪਿੰਡ ਦੀ ਪੰਚਾਇਤ ਦੇ ਮੈਂਬਰ ਰਹੇ ਸੀ, ਪਰ ਉਹਨਾਂ ਦੇ ਸਾਰੇ ਰਿਸ਼ਤੇਦਾਰ ਇਧਰ ਆ ਗਏ ਸਨ ਇਸ ਕਰਕੇ ਉਹਨਾਂ ਨੂੰ ਵੀ ਆਉਣਾ ਪਿਆ । ਉਹ ਪੰਜ ਜੀਆ ਉਹਨਾਂ ਦੇ ਮਾਤਾ ਪਿਤਾ ਅਤੇ ਭੈਣ ਭਰਾ ਇਧਰ ਆਏ ਸਨ ਅਤੇ ਮਿਹਨਤ ਕਰਕੇ ਸਭ ਕੁਝ ਬਣਾਇਆ।
ਉਹਨਾਂ ਨੇ ਆਪਣੇ ਅੱਖੀ ਕਤਲੇਆਮ ਦੇਖਿਆ, ਭਾਰਤ ਪਾਕਿਸਤਾਨ ਦੀ ਵੰਡ (Independence day) ਦਾ ਗਹਿਰਾ ਦੁੱਖ ਹੈ ਉਸ ਸਮੇਂ ਉਹਨਾਂ ਦੇ ਨਾਲ ਕਈ ਉਹਨਾਂ ਦੇ ਯਾਰ ਦੋਸਤ ਸਨ ਜਿਨਾਂ ਨਾਲ ਅਕਸਰ ਸਮਾਂ ਬਤੀਤ ਕਰਦੇ ਸੀ ਅੱਜ ਆਪਣਾ ਉਹ ਪੁਰਾਣਾ ਘਰ ਤੇ ਉਹ ਯਾਰ ਦੋਸਤ ਚੇਤੇ ਬਹੁਤ ਆਉਂਦੇ ਨੇ ਪਰ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੜ ਪਾਕਿਸਤਾਨ ਜਾਵਾਂ।

