Teacher News: ਪੰਜਾਬ ਦੇ ਸੈਂਕੜੇ ਅਧਿਆਪਕ ਬਦਲੀਆਂ ਤੋਂ ਵਾਂਝੇ! ਅੰਗਰੇਜ਼ੀ ਟੀਚਰਾਂ ਦੀਆਂ ਪੋਸਟਾਂ ਦੀ ਤਰਕਸੰਗਤ ਵੰਡ ਦੀ ਮੰਗ ਨੂੰ ਲੈ ਕੇ DTF ਦੇ ਵਫਦ ਵੱਲੋਂ ਡੀਐੱਸਈ ਨਾਲ ਮੁਲਾਕਾਤ
Teacher News: ਮੌਜੂਦਾ ਬਦਲੀ ਪ੍ਰਕਿਰਿਆ ਵਿੱਚ ਜਿਆਦਾਤਰ ਜ਼ਿਲ੍ਹਿਆਂ ਅੰਦਰ ਖਾਲੀ ਪੋਸਟਾਂ ਦੀ ਗਿਣਤੀ ਨਾਮਾਤਰ ਦਿਖਾਈ ਗਈ
Teacher News: ਅੰਗਰੇਜ਼ੀ ਅਧਿਆਪਕਾਂ ਦੇ ਢੁੱਕਵੀਂ ਗਿਣਤੀ ਵਿੱਚ ਖਾਲੀ ਸਟੇਸ਼ਨ ਦਿਖਾਏ ਜਾਣ ਦੀ ਮੰਗ ਅਤੇ ‘ਆਮ ਬਦਲੀਆਂ’ ਨੂੰ ਲੈ ਕੇ ਅਧਿਆਪਕਾਂ ਵੱਲੋਂ ਇਕ ਵੱਡੇ ਵਫਦ ਨੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ) ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਅੰਗਰੇਜ਼ੀ ਅਧਿਆਪਕ ਐਸੋਸੀਏਸ਼ਨ ਦੇ ਸੂਬਾ ਆਗੂ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ (ਸੈ) ਗੁਰਿੰਦਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ।
ਵਫ਼ਦ ਵੱਲੋਂ ਡੀ.ਐੱਸ.ਈ. (ਸੈਕੰਡਰੀ) ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿਛਲੇ ਸਮੇਂ ਵਿੱਚ ਵੱਖ-ਵੱਖ ਭਰਤੀਆਂ 3704 ਅਤੇ 2392 ਵਿੱਚ ਅੰਗਰੇਜ਼ੀ ਅਧਿਆਪਕਾਂ (Teacher) ਦੀ ਭਰਤੀ ਬਾਰਡਰ ਏਰੀਆ ਵਿੱਚ ਕੀਤੀ ਗਈ ਸੀ।
ਇਹਨਾਂ ਭਰਤੀਆਂ ਵਿੱਚ ਨਿਯੁਕਤ ਹੋਏ ਅਧਿਆਪਕਾਂ ਲਈ ਸਕੂਲਾਂ ਵਿੱਚ ਅੰਗਰੇਜ਼ੀ ਦੀਆਂ ਪੋਸਟਾਂ ਦੀ ਤਰਕਸੰਗਤ ਵੰਡ ਨਾ ਹੋਣ ਕਰਕੇ ਮੌਜੂਦਾ ਬਦਲੀ ਪ੍ਰਕਿਰਿਆ ਵਿੱਚ ਜਿਆਦਾਤਰ ਜ਼ਿਲ੍ਹਿਆਂ ਅੰਦਰ ਖਾਲੀ ਪੋਸਟਾਂ ਦੀ ਗਿਣਤੀ ਨਾਮਾਤਰ ਦਿਖਾਈ ਗਈ ਹੈ। ਜਿਸ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕ ਬਦਲੀਆਂ ਦੇ ਮੌਕੇ ਤੋਂ ਖੁੰਝ ਰਹੇ ਹਨ।
ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਪਹਿਲੇ ਰਾਊਂਡ ਦੀ ਬਦਲੀਆਂ (Teacher Transfers) ਵਿੱਚ ਇਸ ਸਬੰਧੀ ਕੋਈ ਸਾਰਥਕ ਹੱਲ ਦੇਣ ਤੋਂ ਅਸਮਰਥਤਾ ਜਤਾਈ, ਪ੍ਰੰਤੂ ਬਦਲੀਆਂ ਦਾ ਇਕ ਰਾਊਂਡ ਪੂਰਾ ਹੋਣ ਤੋਂ ਬਾਅਦ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਪੋਸਟਾਂ ਨੂੰ ਕਨਵਰਟ ਕਰਕੇ ਰਹਿੰਦੇ ਅੰਗਰੇਜ਼ੀ ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ ਦਾ ਭਰੋਸਾ ਦਿੱਤਾ ਗਿਆ।
‘ਆਪਸੀ ਬਦਲੀ’ ਸਬੰਧੀ ਬਦਲੀ ਪਾਲਿਸੀ ਵਿੱਚ ਦੋ ਸਾਲ ਦੀ ਸ਼ਰਤ ਹਟਾਉਣ ਦੀ ਮੰਗ ਤੇ ਡੀ ਐੱਸ ਐ ਵੱਲੋਂ ਸਿੱਖਿਆ ਸਕੱਤਰ ਰਾਹੀਂ ਸਰਕਾਰ ਤੋਂ ਇਸ ਸ਼ਰਤ ਨੂੰ ਹਟਵਾ ਕੇ ਬਦਲੀਆਂ ਲਗਾਤਾਰ ਕਰਨ ਦਾ ਭਰੋਸਾ ਦਿੱਤਾ।
ਪੋਰਟਲ ਖੋਲਣ ਸਬੰਧੀ ਡੀ ਐਸ ਈ ਵੱਲੋਂ ਜਿਨਾਂ ਅਧਿਆਪਕਾਂ (Teacher) ਦੀਆਂ ਬਦਲੀਆ ਦੀਆ ਐਪਲੀਕੇਸ਼ਨਾਂ ਡੀ ਡੀ ਓਜ ਵੱਲੋਂ ਅਪਰੂਵ ਨਹੀਂ ਕੀਤੀਆਂ ਜਾ ਸਕੀਆਂ ਉਹਨਾਂ ਦਾ ਮਸਲਾ ਹੱਲ ਕਰਕੇ ਜਲਦ ਹੀ ਪਹਿਲਾ ਰਾਊਂਡ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਡੀ.ਟੀ.ਐੱਫ. ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਤੋਂ ਇਲਾਵਾ ਮੈਡਮ ਚਾਰੁ, ਮੈਡਮ ਸੁਖਜੀਤ, ਮੈਡਮ ਸੀਰਤ, ਸੰਦੀਪ ਅਰੋੜਾ, ਕਪਿਲ ਭਠੇਜਾ, ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਸ਼ਾਮ ਲਾਲ, ਸੰਦੀਪ ਧੂੜੀਆ, ਪ੍ਰਦੀਪ ਕੁਮਾਰ, ਜਗਤਾਰ ਸਿੰਘ, ਮੁਹੰਮਦ ਸ਼ਕੀਲ, ਮੰਜੂ ਕਾਸਣੀਆਂ, ਰੇਖਾ ਰਾਣੀ, ਮੈਡਮ ਸ਼ਕੁੰਤਲਾ, ਸ਼ਿਵਕਰਨ, ਅਟੱਲ ਦੀਪਕ, ਰਵਿੰਦਰ ਸਿੰਘ, ਕਰਨਜੀਤ ਸਿੰਘ, ਤਾਰਾਚੰਦ, ਅਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਵੀ ਮੌਜੂਦ ਰਹੇ।

