Punjab News: ਭਗਵੰਤ ਮਾਨ ਖੁਦ ਰਾਜ ਕਰ ਰਿਹੈ! ਅਧਿਆਪਕਾਂ ਦੀ ਜਾਸੂਸੀ ‘ਤੇ ‘ਖਾਕੀ’ ਵਾਲਿਆਂ ਨੂੰ ਲਾ ਛੱਡਿਆ- ਆਈਈਵੀ ਅਧਿਆਪਕ ਜਥੇਬੰਦੀ ਦਾ ਵੱਡਾ ਦੋਸ਼
Punjab News: ਆਈਈਵੀ ਅਧਿਆਪਕ ਜਥੇਬੰਦੀ, ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪੱਖੋਵਾਲ ਲੁਧਿਆਣਾ ਨੇ ਮੌਜੂਦਾ ਪੰਜਾਬ ਸਰਕਾਰ ਦੀ ਵੱਖ-ਵੱਖ ਵਰਗ ਦੇ ਅਧਿਆਪਕਾਂ ਨੂੰ ਨਜ਼ਰਬੰਦ ਕਰਨ ਦੀ ਘਟੀਆ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਸਰਕਾਰ , ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਸੀ , ਅੱਜ ਉਹ ਗੱਲਾਂ ਕਿੱਥੇ ਹਨ ? ਅੱਜ ਪੰਜਾਬ ਦੀ ਪੜ੍ਹੀ ਲਿਖੀ ਨੌਜਵਾਨੀ ਸੜਕਾਂ ਤੇ ਰੁਲ ਰਹੀ ਹੈ।
ਇਸ ਤੋਂ ਇਲਾਵਾ ਜਿਨਾਂ ਕੱਚੇ ਅਧਿਆਪਕਾਂ ਨੇ ਸਾਰੀ ਜ਼ਿੰਦਗੀ ਸਰਕਾਰੀ ਸਕੂਲਾਂ ਦੇ ਵਿੱਚ ਲਗਾ ਦਿੱਤੀ, ਜੋ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 17 17 ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਸਨ ਮੌਜੂਦਾ ਪੰਜਾਬ ਸਰਕਾਰ ਨੇ ਇਹਨਾਂ ਕੱਚੇ ਅਧਿਆਪਕਾਂ ਨਾਲ ਵੀ ਬਹੁਤ ਹੀ ਕੋਝਾ ਮਜ਼ਾਕ ਕਰਿਆ । ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ 36000 ਤਨਖਾਹ ਦੇਣ ਦਾ ਵਾਅਦਾ ਕਰਕੇ, ਅੱਜ ਇਨਾ ਅਧਿਆਪਕਾਂ ਨੂੰ ਸਿਰਫ ਆਈ ਚਲਾਈ ਜੋਗਾ ਤਨਖਾਹ ਵਾਧਾ ਦੇਕੇ ਇਹਨਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰ ਲਗਾ ਦਿੱਤੇ ਗਏ , ਨਾ ਤਾਂ ਇਹਨਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੇ ਵਾਅਦੇ ਵਾਲੀ ਤਨਖਾਹ ਮਿਲੀ ਅਤੇ ਨਾ ਹੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਬਣਦਾ ਮਾਨ ਸਨਮਾਨ ਮਿਲਿਆ, ਅੱਜ ਇਹਨਾਂ ਅਧਿਆਪਕਾਂ ਦੀ ਜ਼ਿੰਦਗੀ ਸਕੂਲਾਂ ਵਿੱਚ ਪਹਿਲਾਂ ਨਾਲੋਂ ਵੀ ਨਰਕ ਜਿਹੀ ਬਣ ਕੇ ਰਹਿ ਗਈ ਹੈ।
ਮੈਡਮ ਪੱਖੋਵਾਲ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਮਰਿਆਂ ਵਿੱਚ ਹੀ ਸੀ ,ਪਰ ਨਾ ਹੁਣ ਅਸੀਂ ਮਰਿਆਂ ਵਿੱਚ ਅਤੇ ਨਾ ਹੀ ਜਿਉਂਦਿਆਂ ਵਿੱਚ ਹਾਂ, ਸਰਕਾਰ ਨੇ ਸਾਨੂੰ ਮਰਦਿਆਂ ਨੂੰ ਬਨੌਟੀ ਸਾਹ ਦੇ ਕੇ ਜਿਉਣ ਲਈ ਛੱਡ ਦਿੱਤਾ, ਸਾਡਾ ਇੱਕ ਕਿਨਾਰਾ ਤਾਂ ਕਰਦੀ ਜੇਕਰ ਸਰਕਾਰ ਕੁਝ ਕਰਨ ਹੀ ਲੱਗੀ ਸੀ , ਸਾਡੇ ਨਾਲ ਵਾਅਦਾ ਕੀ ਕੀਤਾ ਸੀ , ਅਤੇ ਬਾਅਦ ਵਿੱਚ ਸਰਕਾਰ ਨੇ ਕੰਮ ਕੀ ਕੀਤਾ ?
ਸਾਨੂੰ ਪੰਜਾਬ ਸਰਕਾਰ ਤੋਂ ਅਜਿਹੀ ਉਮੀਦ ਕਦੇ ਵੀ ਨਹੀਂ ਸੀ। ਅਸੀਂ ਲਗਾਤਾਰ 17 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦੇ ਸਤਾਏ ਹੋਏ ਸੀ ਅਤੇ ਸਮੇਂ ਦੇ ਹਾਕਮਾਂ ਹੱਥੋਂ ਸ਼ੋਸ਼ਣ ਦੇ ਸ਼ਿਕਾਰ ਹੋ ਰਹੇ ਸੀ, ਸਾਨੂੰ ਇਸ ਸਰਕਾਰ ਦੇ ਆਉਣ ਤੇ ਕੁਝ ਉਮੀਦਾਂ ਜਾਗੀਆਂ ਸਨ, ਪਰ ਇਸ ਸਰਕਾਰ ਨੇ ਸਾਨੂੰ ਬਹੁਤ ਵੱਡੀਆਂ ਵੱਡੀਆਂ ਉਮੀਦਾਂ ਜਗਾ ਕੇ ਬਿਲਕੁਲ ਹੀ ਨਿਰਾਸ਼ਤਾ ਦੇ ਘੇਰੇ ਵਿੱਚ ਸਿੱਟ ਦਿੱਤਾ ।
ਅਸੀਂ ਦਿਨ ਰਾਤ ਬਹੁਤ ਸਾਰੇ ਸਵਾਲਾਂ ਦੇ ਘੇਰੇ ਵਿੱਚ ਘਿਰੇ ਹੁੰਦੇ ਹਾਂ ਜਦੋਂ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪੰਜਾਬ ਸਰਕਾਰ ਦੇ ਕਰਤਾ ਧਰਤਾ ਸੀਐਮ ਭਗਵੰਤ ਸਿੰਘ ਮਾਨ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਤਾਂ ਪੰਜਾਬ ਸਰਕਾਰ ਦਾ ਮੌਜੂਦਾ ਪ੍ਰਸ਼ਾਸਨ ਸਾਨੂੰ ਸੀਐਮ ਸਾਹਿਬ ਤੱਕ ਪਹੁੰਚਣ ਨਹੀਂ ਦਿੰਦਾ। ਅਸੀਂ ਸੀਐਮ ਨਾਲ ਮੀਟਿੰਗ ਕਰਨ ਲਈ ਸਮਾਂ ਲੈਂਦੇ ਹਾਂ ਤਾਂ ਮੀਟਿੰਗ ਐਨ ਤਰੀਕ ਦੇ ਕੋਲ ਜਾ ਕੇ ਪੋਸਟਪੋਨ ਕਰ ਦਿੱਤੀ ਜਾਂਦੀ ਹੈ।
ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੌਜੂਦਾ ਪੰਜਾਬ ਸਰਕਾਰ ਨੇ 28 ਜੁਲਾਈ 2023 ਨੂੰ ਆਰਡਰ ਦੇ ਕੇ ਸਾਡੇ ਨਾਲ ਬਹੁਤ ਹੀ ਕੋਝਾ ਮਜਾਕ ਕੀਤਾ ਹੈ, ਅਤੇ ਸਾਨੂੰ ਸਮਾਜ ਵਿੱਚ ਮਜ਼ਾਕ ਦਾ ਪਾਤਰ ਬਣਾਕੇ ਰੱਖ ਦਿੱਤਾ, ਅਸੀਂ ਇੰਨੇ ਇੰਨੇ ਸਾਲਾਂ ਦੇ ਸਰਕਾਰੀ ਸਕੂਲਾਂ ਵਿੱਚ ਸੰਤਾਪ ਹੰਢਾ ਰਹੇ ਸੀ ਪਰ ਜੇਕਰ ਮੌਜੂਦਾ ਪੰਜਾਬ ਸਰਕਾਰ ਸਾਡਾ ਕੁਝ ਕਰਨ ਹੀ ਲੱਗੀ ਸੀ ਤਾਂ ਕੁਝ ਚੰਗਾ ਕਰਦੀ। ਘੱਟੋ ਘੱਟ ਸਭ ਨੂੰ ਸਭ ਦੀ ਪੜ੍ਹਾਈ ਲਿਖਾਈ ਦੇ ਮੁਤਾਬਿਕ ਤਨਖਾਹ ਦੇ ਦਿੰਦੀ ਤਾਂ ਅੱਜ ਅਧਿਆਪਕਾਂ ਵਿੱਚ ਇੰਨੀ ਤਲਖੀ ਨਹੀਂ ਸੀ ਫੈਲਣੀ।
ਸਾਡੇ ਅਧਿਆਪਕਾਂ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਹੋਏ 17 17 ਸਾਲਾਂ ਦੀ ਜਿੱਥੇ ਬੇਕਦਰੀ ਕੀਤੀ ਗਈ ਉੱਥੇ ਹੀ ਅਧਿਆਪਕਾਂ ਦੇ ਨਾਲ ਸਰਕਾਰ ਨੇ ਕੋਝਾ ਮਜ਼ਾਕ ਇਹ ਕਰਿਆ ਕਿ ਤੁਹਾਨੂੰ ਅਸੀਂ ਸੱਤਾ ਵਿੱਚ ਆਉਂਦੇ ਸਾਰ ਹੀ 36000 ਤਨਖਾਹ ਦੇਵਾਂਗੇ ਅਤੇ ਤੁਹਾਡੇ ਭਵਿੱਖ ਨੂੰ ਸੁਰੱਖਿਤ ਕਰਾਂਗੇ, ਪਰ ਸਾਡੀਆਂ ਬਹੁਤ ਹੀ ਨਿਗੁਣੀਆ ਤਨਖਾਹਾਂ ਵਿੱਚ ਅੱਠ ਨੌ ਹਜਾਰ ਦਾ ਵਾਧਾ ਕਰਕੇ, ਸਰਕਾਰ ਨੇ ਸਾਨੂੰ ਪੱਕੇ ਕਰਨ ਦੀ ਐਡਵਰਟਾਈਜਮੈਂਟ ਬਾਹਰਲੀਆਂ ਸਟੇਟਾਂ ਵਿੱਚ ਬਹੁਤ ਵੱਡੇ ਪੱਧਰ ਤੇ ਕੀਤੀ, ਪਰ ਹੁਣ ਪੰਜਾਬ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਨ ਤੋਂ ਕਿਉਂ ਭੱਜਦੀ ਹੈ?
ਮੀਟਿੰਗਾਂ ਤਾਂ ਬਹੁਤ ਦੂਰ ਦੀ ਗੱਲ ਹੈ , ਸਾਨੂੰ ਤਾਂ ਸੀਐਮ ਸਾਹਿਬ ਦੀ ਇੱਕ ਝਲਕ ਵੀ ਦੇਖਣ ਨੂੰ ਨਸੀਬ ਨਹੀਂ ਹੋ ਰਹੀ, ਸੋ ਅਸੀਂ ਅਧਿਆਪਕ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਪੜੇ ਲਿਖੇ ਵਰਗ ਨੂੰ ਸਕੂਲਾਂ ਵਿੱਚ ਚਪੜਾਸੀ ਨਹੀਂ ਲੱਗਣ ਦੇਵਾਂਗਾ, ਪਰ ਮਾਨ ਸਾਹਿਬ ਤੁਹਾਡੇ ਰਾਜ ਵਿੱਚ ਅਸੀਂ ਆਈਈ ਵੀ ਅਧਿਆਪਕ ਵਿਸ਼ੇਸ਼ ਜਰੂਰਤਾਂ ਵਾਲੇ ਸਪੈਸ਼ਲ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਜੋ ਕਿ ਉੱਚ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਰੱਖਦੇ ਹੋਏ ਵੀ, ਸਕੂਲਾਂ ਵਿੱਚ ਕਿਸੇ ਚਪੜਾਸੀ ਤੋਂ ਘੱਟ ਨਹੀਂ ਰਹਿ ਗਏ, ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ , ਪਰ ਸਾਡੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿਤਾ। ਸਾਡੀਆਂ ਉੱਚ ਵਿਦਿਅਕ ਯੋਗਤਾਵਾਂ ਅਤੇ ਉੱਚ ਪ੍ਰੋਫੈਸ਼ਨਲ ਡਿਗਰੀਆਂ ਮਿੱਟੀ ‘ਚ ਰੋਲਕੇ ਰੱਖ ਦਿੱਤੀਆਂ ਗਈਆਂ ।
ਸਾਨੂੰ ਤੁਹਾਡੇ ਤੋਂ ਇਹ ਉਮੀਦਾਂ ਨਹੀਂ ਸਨ ਅਤੇ ਇਸ ਤੋਂ ਇਲਾਵਾ ਜੋ ਹੁਣ ਸਾਡੇ ਸਮੂਹ ਕੱਚੇ ਅਧਿਆਪਕਾਂ ਨਾਲ ਮੀਟਿੰਗਾਂ ਵੀ ਨਹੀਂ ਕਰਨਾ ਚਾਹੁੰਦੇ, ਸਾਨੂੰ ਇਹ ਵੀ ਦੱਸਿਆ ਜਾਵੇ ਕਿ ਮੀਟਿੰਗ ਆ ਸਾਡੇ ਨਾਲ ਤੁਸੀਂ ਹੀ ਨਹੀਂ ਕਰਨਾ ਚਾਹੁੰਦੇ ਕਿ ਜਾਂ ਤੁਹਾਡਾ ਪ੍ਰਸ਼ਾਸਨ ਹੀ ਤੁਹਾਡੇ ਤੱਕ ਸਾਡੀ ਪਹੁੰਚ ਨਹੀਂ ਕਰਵਾਉਣੀ ਚਾਹੁੰਦਾ।
ਅਸੀਂ ਸੀਐਮ ਸਾਹਿਬ ਜੀ ਤੁਹਾਨੂੰ ਮਿਲਣ ਲਈ ਕਿਸੇ ਸਮਾਗਮ ਤੇ ਪਹੁੰਚਦੇ ਹਾਂ, ਤਾਂ ਤੁਹਾਡਾ ਪ੍ਰਸ਼ਾਸਨ ਅਧਿਆਪਕਾਂ ਨੂੰ ਪਹਿਲਾਂ ਹੀ ਥਾਣਿਆਂ ਵਿੱਚ ਨਜ਼ਰਬੰਦ ਕਰ ਦਿੰਦਾ ਹੈ ਜਾਂ ਸਕੂਲਾਂ ਵਿੱਚ ਨਜ਼ਰਬੰਦ ਕਰ ਦਿੰਦਾ ਹੈ ਜਾਂ ਘਰਾਂ ਵਿੱਚ ਆ ਕੇ ਬੈਠ ਜਾਂਦਾ ਹੈ, ਇਹ ਸਭ ਤੁਸੀਂ ਕਰਵਾ ਰਹੇ ਹੋ ਜਾਂ ਤੁਹਾਡਾ ਪ੍ਰਸ਼ਾਸਨ ਖੁਦ ਕਰ ਰਿਹਾ ਹੈ? ਪਰ ਜੋ ਵੀ ਜਿਵੇਂ ਮਰਜ਼ੀ ਹੋਵੇ ਮੌਜੂਦਾ ਪੰਜਾਬ ਸਰਕਾਰ ਦਾ ਅਜਿਹਾ ਵਤੀਰਾ ਪੰਜਾਬ ਦੇ ਸਮੂਹ ਅਧਿਆਪਕਾਂ ਨਾਲ ਉਚਿਤ ਨਹੀਂ ਹੈ। ਇਹ ਨਾ ਹੋਵੇ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਰਕਾਰ ਨੂੰ ਦੁਬਾਰਾ ਘੇਰਾ ਪਾ ਲੈਣ ਕਿਉਂਕਿ ਅਧਿਆਪਕ ਵਰਗ ਵਿੱਚ ਬਹੁਤ ਹੀ ਸਰਕਾਰ ਪ੍ਰਤੀ ਰੋਹ ਹੈ, ਸਰਕਾਰ ਆਪਣੇ ਵਤੀਰੇ ਤੋਂ ਬਾਜ ਆਵੇ, ਬੀਤੇ ਦਿਨ ਤੋਂ ਹੀ ਪੰਜਾਬ ਦੇ ਅੰਦਰ ਸੰਘਰਸ਼ੀ ਮੁਲਾਜ਼ਮਾਂ, ਅਤੇ ਵਿਸ਼ੇਸ਼ ਬੱਚਿਆਂ ਨੂੰ ਪੜਾਉਣ ਵਾਲੇ ਆਈਈਵੀ ਅਧਿਆਪਕਾਂ ਤੋਂ ਇਲਾਵਾ ਹੋਰਨਾਂ ਵਰਗਾਂ ਦੇ ਲੋਕਾਂ ਦੀਆਂ ਗਿ੍ਫਤਾਰੀਆਂ ਹੋ ਰਹੀਆਂ ਹਨ। ਇਹ ਗੱਲ ਬਿਲਕੁਲ ਹੀ ਸਮਝ ਤੋਂ ਪਰੇ ਹੈ ਕਿ ਇਸ ਸਰਕਾਰ ਦੇ ਸਮੇਂ ਵਿੱਚ ਅਧਿਆਪਕਾਂ ਨੂੰ ਖਾੜਕੂ ਕਿਉਂ ਸਮਝਿਆ ਜਾ ਰਿਹਾ ਹੈ?
ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਮਿਤੀ 15 ਅਗਸਤ 2025 ਨੂੰ ਆਈਈਵੀ ਅਧਿਆਪਕਾਂ ਦੀ ਜਥੇਬੰਦੀ ਦੇ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੀਐਮ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਅਤੇ ਜਦੋਂ ਉਹ ਆਪਣਾ ਮੰਗ ਪੱਤਰ ਦੇਣ ਲਈ ਸੀਆਈਡੀ ਦੇ ਕਹਿਣ ਤੇ ਉਹਨਾਂ ਨਾਲ ਤੁਰੇ, ਤਾਂ ਸੀਆਈਡੀ ਨੇ ਉਹਨਾਂ ਨੂੰ ਫਰੀਦਕੋਟ ਥਾਣੇ ਦੇ ਵਿੱਚ ਲਿਜਾ ਕੇ ਨਜ਼ਰਬੰਦ ਕਰ ਦਿੱਤਾ, ਅਤੇ ਜੁਬਾਨੀ ਮੀਟਿੰਗਾਂ ਦੇ ਲਾਰੇ ਲਾਕੇ ਤੜਕੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਥਾਣਿਆਂ ਵਿੱਚ ਡੰਗ ਟਪਾਇਆ ਅਤੇ ਇਹਨਾਂ ਅਧਿਆਪਕਾਂ ਨੂੰ ਖੱਜਲ ਖਵਾਰ ਕੀਤਾ।
ਦੱਸ ਦਈਏ ਕਿ ਬੀਤੇ ਦਿਨੀਂ 31 ਜੁਲਾਈ ਨੂੰ ਸੁਨਾਮ ਵਿਖੇ ਰੱਖੇ ਸ਼ਹੀਦ ਸ.ਊਧਮ ਸਿੰਘ ਜੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੀ ਆਈਈਵੀ ਅਧਿਆਪਕਾਂ ਨੂੰ ਥਾਣਿਆਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ , ਜਿਸ ਵਿੱਚ ਗੁਰਤੇਜ ਸਿੰਘ ਜਿਲਾ ਪ੍ਰਧਾਨ ਲੁਧਿਆਣਾ ਅਤੇ ਕੁਲਦੀਪ ਸਿੰਘ ਜਿਲਾ ਪ੍ਰਧਾਨ ਬਰਨਾਲਾ ਨੂੰ ਪੁਲਿਸ ਵੱਲੋਂ ਗਿਰਫਤਾਰ ਕਰਕੇ ਕਰਮਵਾਰ ਥਾਣਾ ਪਾਇਲ , ਅਤੇ ਥਾਣਾ ਭਦੌੜ ਵਿਖੇ ਨਜ਼ਰਬੰਦ ਕੀਤਾ ਗਿਆ ਸੀ। ਤੇ ਇਹਨਾਂ ਅਧਿਆਪਕਾਂ ਨੂੰ 12 ਤੋਂ 18 ਘੰਟੇ ਥਾਣਿਆਂ ਵਿੱਚ ਹਰਾਸ਼ ਕੀਤਾ ਗਿਆ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਫਰੀਦਕੋਟ ਜਿਲ੍ਹੇ ਦੇ ਵਿੱਚ ਤੁਹਾਡੀ ਆਮਦ ਤੇ ਬਹੁ ਕੈਟਾਗਰੀ ਅਧਿਆਪਕ ਤੁਹਾਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਸਨ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ, ਕੀ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੈ ਜਾਂ ਨਹੀਂ?
ਤੁਹਾਡੇ ਵੱਲੋਂ ਤੈਨਾਤ ਕੀਤੇ ਪ੍ਰਸ਼ਾਸਨ ਦਾ ਰਵਈਆ ਅਧਿਆਪਕਾਂ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਹੈ। ਅਸੀਂ ਆਹ ਦਿਨ ਦੇਖਣ ਲਈ ਤੁਹਾਨੂੰ ਵੋਟਾਂ ਪਾਈਆਂ ਸਨ?? ਅਸੀਂ ਇਸ ਨੂੰ ਆਈਈਵੀ ਅਧਿਆਪਕ, ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਅਧਿਆਪਕਾਂ ਨੂੰ ਇਸ ਤਰ੍ਹਾਂ ਥਾਣਿਆਂ ਵਿੱਚ ਨਜ਼ਰਬੰਦ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ?? ਸਾਡੇ ਅੱਜ ਕੁਝ ਆਈਵੀ ਅਧਿਆਪਕ ਫਰੀਦਕੋਟ ਜ਼ਿਲ੍ਹੇ ਦੇ ਤੁਹਾਨੂੰ ਮੰਗ ਪੱਤਰ ਦੇਣ ਦੀ ਖਾਤਰ ਸਵੇਰ ਤੋਂ ਤੁਹਾਡੀ ਉਡੀਕ ਕਰ ਰਹੇ ਸਨ ਪਰ ਤੁਹਾਡੇ ਫਰੀਦਕੋਟ ਥਾਣੇ ਦੀ ਪੁਲਿਸ ਨੇ ਉਹਨਾਂ ਨੂੰ ਥਾਣੇ ਵਿੱਚ ਨਜ਼ਰ ਬੰਦ ਕਰ ਦਿੱਤਾ, ਕਈ ਘੰਟਿਆਂ ਤੱਕ ਉਹਨਾਂ ਨੂੰ ਹਰਾਸ਼ ਕੀਤਾ।
ਇਨਾਂ ਆਈਈਵੀ ਅਧਿਆਪਕਾਂ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਈਈਵੀ ਅਧਿਆਪਕ ਸਾਥੀਆਂ ਵਿੱਚ ਸੰਸਾਰ ਸਿੰਘ ਜ਼ਿਲਾ ਪ੍ਰਧਾਨ ਫਰੀਦਕੋਟ, ਹਰਮਨਜੋਤ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ ਫਰੀਦਕੋਟ ਅਤੇ ਇਹਨਾਂ ਤੋਂ ਇਲਾਵਾ ਗਗਨਦੀਪ ਕੌਰ ਰਮਨਦੀਪ ਕੌਰ ਗੁਰਸੇਵਕ ਸਿੰਘ ਬਲਾਕ ਕੋਟਕਪੂਰਾ ਫਰੀਦਕੋਟ ਅਤੇ ਹੋਰ ਆਗੂ ਹਾਜ਼ਰ ਸਨ।
ਕਰ ਮੌਜੂਦਾ ਸਰਕਾਰ ਇਹ ਸੋਚਦੀ ਹੈ ਕਿ ਇਸ ਤਰਾਂ ਅਸੀਂ ਅਧਿਆਪਕਾਂ ਨੂੰ ਨਜ਼ਰਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦੇਵਾਂਗੇ, ਤਾਂ ਇਹ ਸਰਕਾਰ ਦਾ ਬਹੁਤ ਵੱਡਾ ਭੁਲੇਖਾ ਹੈ, ਸਰਕਾਰ ਸਮਾਂ ਰਹਿੰਦੇ ਇਸ ਭੁਲੇਖੇ ਨੂੰ ਜਲਦੀ ਦੂਰ ਕਰ ਲਵੇ ਕਿਉਂਕਿ ਅਧਿਆਪਕਾਂ ਦਾ ਜਿੰਨਾ ਵੀ ਇਹ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਨਗੇ , ਅਧਿਆਪਕਾਂ ਦਾ ਮੂੰਹ ਉੰੰਨਾ ਹੀ ਖੁੱਲਦਾ ਜਾਵੇਗਾ, ਕਿਉਂਕਿ ਇੱਕ ਅਧਿਆਪਕ ਹੀ ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ, ਇਹਨਾਂ ਅਧਿਆਪਕਾਂ ਬਿਨਾਂ ਦੇਸ਼ ਦਾ ਭਵਿੱਖ ਰੌਸ਼ਨ ਨਹੀਂ ਹੋ ਸਕਦਾ। ਇਹਨਾਂ ਅਧਿਆਪਕਾਂ ਦੇ ਹੀ ਪੜ੍ਹਾਏ ਹੋਏ ਲੋਕ ਅੱਜ ਲੀਡਰੀਆਂ ਕਰਦੇ ਹਨ ਅਤੇ ਆਫਸਰਸ਼ਾਹੀਆਂ ਕਰਦੇ ਹਨ।
ਅਫਸਰਸ਼ਾਹੀ ਨੂੰ ਵੀ ਥੋੜੀ ਸ਼ਰਮ ਆਉਣੀ ਚਾਹੀਦੀ ਹੈ ਕਿ ਇਨਾਂ ਅਧਿਆਪਕਾਂ ਕੋਲੋਂ ਹੀ ਪੜ੍ਹਕੇ ਅਫਸਰ ਬਣਕੇ ਅੱਜ ਇਹਨਾਂ ਅਧਿਆਪਕਾਂ ਨੂੰ ਹੀ ਨਜ਼ਰਬੰਦ ਕਰਦੇ ਫਿਰਦੇ ਹਨ। ਜਿੱਥੇ ਮੌਜੂਦਾ ਸਰਕਾਰ ਦਾ ਰਵੱਈਆ ਨਿੰਦਣਯੋਗ ਹੈ ਉਥੇ ਹੀ ਮੌਜੂਦਾ ਸਰਕਾਰ ਦੇ ਪ੍ਰਸ਼ਾਸਨ ਦਾ ਰਵੱਈਆ ਵੀ ਬਹੁਤ ਹੀ ਨਿੰਦਣਯੋਗ ਹੈ। ਪਰਮਜੀਤ ਪੱਖੋਵਾਲ ਨੇ ਕਿਹਾ ਕਿ ਸੀਐਮ ਸਾਹਿਬ ਤੁਹਾਨੂੰ ਲੋਕਾਂ ਨੇ ਬਹੁਤ ਹੀ ਮਾਣ ਅਤੇ ਸਨਮਾਨ ਨਾਲ ਸੱਤਾ ਵਿੱਚ ਲਿਆਂਦਾ ਸੀ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਫਰੀਦਕੋਟ ਜਿਲ੍ਹੇ ਦੇ ਵਿੱਚ ਤੁਹਾਡੀ ਆਮਦ ਤੇ ਬਹੁ ਕੈਟਾਗਰੀ ਅਧਿਆਪਕ ਤੁਹਾਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਸਨ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ, ਕੀ ਤੁਹਾਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੈ ਜਾਂ ਨਹੀਂ??
ਤੁਹਾਡੇ ਵੱਲੋਂ ਤੈਨਾਤ ਕੀਤੇ ਪ੍ਰਸ਼ਾਸਨ ਦਾ ਰਵਈਆ ਅਧਿਆਪਕਾਂ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਹੈ।ਕੀ ਅਸੀਂ ਆਹ ਦਿਨ ਦੇਖਣ ਲਈ ਤੁਹਾਨੂੰ ਵੋਟਾਂ ਪਾਈਆਂ ਸਨ?? ਸੋ ਅਸੀਂ ਸਮੂਹ ਆਈ ਵੀ ਅਧਿਆਪਕ ਜਥੇਬੰਦੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਅਜਿਹੇ ਘਟੀਆ ਵਤੀਰੇ ਤੋਂ ਬਾਜ ਆਵੇ , ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਾਂਗ ਸਾਰੀਆਂ ਕੱਚੀਆਂ ਅਧਿਆਪਕ ਜਥੇਬੰਦੀਆਂ ਇਕੱਠੀਆਂ ਹੋ ਕੇ ਵੱਡਾ ਸੰਘਰਸ਼ ਤੈਅ ਕਰਨਗੀਆਂ।

