ਵੱਡੀ ਖਬਰ: ਪੰਜਾਬ ‘ਚ ਹੜ੍ਹਾਂ ਕਾਰਨ ਸਕੂਲਾਂ ਹੋ ਸਕਦੇ ਨੇ ਬੰਦ, DEO ਵੱਲੋਂ ਹੁਕਮ ਜਾਰੀ
Punjab News: ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣ।
Punjab News: ਪੰਜਾਬ ਦੇ ਕਈ ਇਲਾਕੇ ਇਸ ਵੇਲੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਫਿਰੋਜ਼ਪੁਰ ਦੇ ਕਈ ਸਰਹੱਦੀ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ।
ਇਸੇ ਵਿਚਾਲੇ ਡੀਈਓ (ਐ.ਸਿੱ) ਫਿਰੋਜ਼ਪੁਰ ਦੇ ਵੱਲੋਂ ਇੱਕ ਹੁਕਮ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤਾ ਗਿਆ ਹੈ।
ਡੀਈਓਂ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਜੇਕਰ ਹੜ੍ਹਾਂ ਦਾ ਪਾਣੀ ਸਕੂਲਾਂ ਤੱਕ ਪਹੁੰਚਣ ਦੀ ਸੂਚਨਾ ਮਿਲਦੀ ਹੈ ਤਾਂ, ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣ।
ਵੈਸੇ, ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹਨ, ਉੱਥੋਂ ਦੇ ਡੀਸੀਜ਼ ਵੱਲੋਂ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਪਹਿਲਾਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ।
ਡੀਈਓ ਨੇ ਸਮੂਹ ਬੀਪੀਈਓ ਨੂੰ ਲਿਖਿਆ ਹੈ ਕਿ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਸਤਲੁਜ ਦਰਿਆ ਦੇ ਨੇੜੇ ਲੱਗਦੇ ਸਕੂਲਾਂ ਦਾ ਰਿਕਾਰਡ ਜਿਵੇਂ ਕਿ ਕੈਸ਼ ਬੁੱਕ, ਫੰਡ ਮੈਨਟੈਨ ਰਜਿਸਟਰ ਅਤੇ ਹੋਰ ਸਕੂਲ ਨਾਲ ਸਬੰਧਤ ਰਿਕਾਰਡ ਦੀ ਪਹਿਲਾ ਦੇ ਆਧਾਰ ਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਮਿਡ ਡੇ ਮੀਲ ਰਾਸ਼ਨ ਅਤੇ ਹੋਰ ਸਮਾਨ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਜੇਕਰ ਕੋਈ ਸਕੂਲ ਹੜ੍ਹਾ ਕਾਰਨ ਬੰਦ ਕਰਨਾ ਪੈਂਦਾ ਹੈ ਤਾਂ, ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ ਤਾਂ, ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ।

ਵੱਡੀ ਖਬਰ: ਪੰਜਾਬ ‘ਚ ਹੜ੍ਹਾਂ ਕਾਰਨ ਸਕੂਲਾਂ ਹੋ ਸਕਦੇ ਨੇ ਬੰਦ, DEO ਵੱਲੋਂ ਹੁਕਮ ਜਾਰੀ

