Weather Alert: ਮੌਸਮ ਵਿਭਾਗ ਪੰਜਾਬ ਵੱਲੋਂ ਸੂਬੇ ‘ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ
Weather Alert: ਮੌਸਮ ਵਿਭਾਗ ਪੰਜਾਬ ਦੇ ਵੱਲੋਂ ਸੂਬੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ 25 ਅਗਸਤ ਤੱਕ ਮੀਂਹ ਪੈਂਦਾ ਰਹੇਗਾ।
ਜਾਣਕਾਰੀ ਅਨੁਸਾਰ, ਪੰਜਾਬ ‘ਚ ਭਲਕੇ ਤੋਂ ਮੀਂਹ ਦਾ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਘਟੇਗਾ। ਹਾਲਾਂਕਿ ਹੁਣ ਤੱਕ ਸੂਬੇ ਵਿੱਚ ਘੱਟ ਮੀਂਹ ਪਿਆ ਹੈ।
ਪਰ ਭਲਕੇ ਤੋਂ ਕਈ ਦਿਨ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਵਿੱਚ ਤਾਪਮਾਨ
ਅੰਮ੍ਰਿਤਸਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਜਲੰਧਰ ‘ਚ ਅੱਜ ਹਲਕੇ ਬੱਦਲ ਰਹਿਣਗੇ। ਅੱਜ ਤਾਪਮਾਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਲੁਧਿਆਣਾ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਪਟਿਆਲਾ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮੋਹਾਲੀ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 25 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

