Punjab News- ਮੁੜ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦਾ ਅਸਲ ਵਾਰਿਸ ਦੱਸ ਅਕਾਲੀ ਆਗੂਆਂ ਕੀਤੀ ਮੀਟਿੰਗ
Punjab News- ਪੰਜਾਬ ਅਤੇ ਪੰਥ ਨੂੰ ਮਜ਼ਬੂਤ ਕਰਨ ਲਈ ਸੱਚੇ ਅਤੇ ਮੇਹਨਤੀ ਪੰਜਾਬੀ ਅੱਗੇ ਆਉਣ :- ਅਕਾਲੀ ਆਗੂ
Punjab News- ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਅਕਾਲੀ ਦਲ ਨੂੰ ਨਿੱਜੀ ਸੰਪਤੀ ਬਨਾਉਣ ਵਾਲੇ ਅਕਾਲੀ ਆਗੂਆਂ ਦੀਆਂ ਗਲਤ ਨੀਤੀਆਂ ਕਾਰਣ ਵਿਕਾਸ ਦੀ ਲੀਹੋ ਲਹਿ ਕਰਜ਼ੇ ਦੀ ਜਕੜ ਆਏ ਪੰਜਾਬ ਨੂੰ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੌਰ ਸੋਨੇ ਦੀ ਚਿੜੀ ਬਣਾਉਣ ਲਈ ਪੰਥ ਨੇ 11 ਅਗਸਤ ਨੂੰ ਨਵੇਂ ਸ਼ਰੋਮਣੀ ਅਕਾਲੀ ਦਲ ਬਣਾਇਆ ਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਪੰਜਾਬ ਦਾ ਵਾਰਿਸ ਹੋ ਨਿੱਬੜੇਗਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਫ਼ਿਰੋਜ਼ਪੁਰ ਵਿਖੇ ਨਵੇਂ ਬਣੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਜਥੇਦਾਰ ਕਰਨੈਲ ਸਿੰਘ ਭਾਵੜਾ, ਮੁਖਤਿਆਰ ਸਿੰਘ ਭੁੱਲਰ, ਦਵਿੰਦਰ ਸਿੰਘ ਸੇਖੋਂ, ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ ਆਦਿ ਨੇ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ । ਪਾਰਟੀ ਦੇ ਪਸਾਰ ਅਤੇ ਵਿਸਥਾਰ ਸੰਬੰਧੀ ਚਰਚਾਵਾਂ ਕਰਨ ਲਈ ਆਗੂਆਂ ਨੇ ਜਿਲ੍ਹਾ ਪੱਧਰੀ ਮੀਟਿੰਗ ਕੀਤੀ । ਚੁਨੀਦਾ ਆਗੂਆਂ ਦੀ ਹੋਈ ਗੱਲਬਾਤ ਦੌਰਾਨ ਸਭਨਾਂ ਨੇ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਚੋਣ ਤੇ ਸੰਤੁਸ਼ਟੀ ਕਰਦਿਆ ਜਥੇਦਾਰ ਕਰਨੈਲ ਸਿੰਘ ਭਾਵੜਾ ਅਤੇ ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੇਖੋਂ ਕਿਹਾ ਕਿ ਦੋਨੋ ਆਗੂ ਉੱਚ ਪੜ੍ਹੇ ਲਿਖੇ ਅਤੇ ਖਾਲਸ ਸੋਚ ਦੇ ਮਾਲਕ ਹਨ ਜੋ ਪੁਰਾਤਨ ਅਕਾਲੀ ਦਲ ਵਿਧੀ ਵਿਧਾਨ ਅਤੇ ਰਵਾਇਤਾਂ ਤੇ ਪਹਿਰਾ ਦੇ ਪੰਥ ਅਤੇ ਪੰਜਾਬ ਦੀ ਗੁਆਚੀ ਭੱਲ ਨੂੰ ਬਹਾਲ ਕਰਨ ਦੇ ਬਿਲਕੁਲ ਸਮਰੱਥ ਹਨ ।
ਬੀਤੇ ਤੇ ਚਿੰਤਾ ਜ਼ਾਹਰ ਕਰਦਿਆਂ ਡਾ ਮੁਖਤਿਆਰ ਸਿੰਘ ਭੁੱਲਰ ਨੇ ਕਿਹਾ ਕਿ ਸਮੇਂ ਸਮੇਂ ਤੇ ਆਈਆ ਸਰਕਾਰਾਂ ਨੇ ਪੰਜਾਬ ਨੂੰ ਰੋਲਿਆ ਤੇ ਨਸਲਾਂ ਅਤੇ ਫ਼ਸਲਾਂ ਦਾ ਨੁਕਸਾਨ ਕੀਤਾ । ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ ਨੇ ਕਿਹਾ ਕਿ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਮੀਟਿੰਗਾਂ ਨੂਮਾ ਕਾਨਫਰੰਸ ‘ਚ ਹੋ ਰਹੇ ਲੋਕਾਂ ਦੇ ਲਾਮਿਸਾਲ ਇਕੱਠ ਦਰਸਾਉਂਦੇ ਹਨ ਕਿ ਪੰਜਾਬ ਨੂੰ ਯੋਗ ਮਿਲੀ ਅਗਵਾਈ ਤੋ ਲੋਕ ਸੰਤੁਸ਼ਟ ਹਨ ਅਤੇ ਵਹੀਰਾਂ ਘੱਤ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ । ਉਨ੍ਹਾਂ ਸਿੱਖ ਕੌਮ ਅਤੇ ਦੇਸ਼-ਵਿਦੇਸ਼ ਚ ਬੈਠੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਪੰਥਿਕ ਸੋਚ ਦੇ ਪਹਿਰੇਦਾਰ ਪੁਨਰ ਸੁਰਜੀਤ ਹੋਏ ਅਸਲੀ ਸ਼ਰੋਮਣੀ ਅਕਾਲੀ ਦਲ ਨਾਲ ਜੁੜੋ ਤਾਂ ਜੋਂ ਲੋਕ ਆਵਾਜ਼ ਨੂੰ ਬੁਲੰਦ ਕਰਕੇ ਨਰੋਆ ਅਤੇ ਤੰਦਰੁਸਤ ਪਹਿਲਾਂ ਵਾਲਾ ਪੰਜਾਬ ਸਿਰਜਿਆ ਜਾ ਸਕੇ । ਜਿੱਥੇ ਇਨਸਾਫ਼ ਦਾ ਤੁਰਾਜੂ ਸਭ ਲਈ ਇਕ ਹੋਵੇ, ਭਾਈਚਾਰਿਕ ਸਾਂਝ ਦੇ ਠੰਡੇ ਮਿੱਠੇ ਬੁੱਲੇ ਆਉਣ , ਤਰੱਕੀ ਅਤੇ ਖੁਸ਼ਹਾਲੀ ਦੀਆਂ ਲਹਿਰਾਂ ਚੱਲਣ। ਜਿਸ ਦਾ ਹਰ ਪੰਜਾਬੀ ਲਾਭ ਉਠਾਵੇ ਤੇ ਸਾਡੇ ਬੱਚਿਆਂ ਨੂੰ ਰੁਜਗਾਰ ਦੀ ਭਾਲ ਲਈ ਬਾਹਰ ਨਾ ਜਾਣਾ ਪਵੇ । ਪੰਜਾਬ ਦੇ ਭਲੇ ਲਈ ਪਰਮਾਤਮਾ ਦੀ ਕਲਾ ਵਰਤਣ ਦਾ ਦਾਅਵਾ ਕਰਦਿਆ ਆਗੂਆਂ ਕਿਹਾ ਕਿ ਉੱਚੀ ਤੇ ਸੁਚੀ ਸੋਚ ਵਾਲਾ ਅਕਾਲੀ ਦਲ ਪ੍ਰਤੱਖ ਰੂਪ ਵਿਚ ਨਿੱਤਰ ਕੇ ਸਾਹਮਣੇ ਆ ਗਿਆ ਹੈ ਜਿਸ ‘ਤੇ ਸੰਗਤ ਨੇ ਮੋਹਰ ਲਗਾ ਦਿੱਤੀ ਹੈ । ਹੁਣ ਚੰਗਾ ਚਾਹੁਣ ਵਾਲੇ ਹਰ ਨਾਗਰਿਕ ਦਾ ਫਰਜ਼ ਬਣਦਾ ਕਿ ਉਹ ਅੱਗੇ ਆਵੇ । ਇਸ ਮੌਕੇ ਮੀਟਿੰਗ ਵਿੱਚ ਸਿਮਰਨਜੀਤ ਸਿੰਘ ਲੋਹਗੜ, ਬਲਵਿੰਦਰ ਸਿੰਘ ਖਾਲਸਾ, ਕੈਪਟਨ ਜਰਨੈਲ ਸਿੰਘ, ਕੈਪਟਨ ਲਖਵਿੰਦਰ ਸਿੰਘ, ਕੈਪਟਨ ਸੁਰਜੀਤ ਸਿੰਘ, ਸਤਨਾਮ ਸਿੰਘ ਵਲੂਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

