ਪੰਜਾਬ ਸਰਕਾਰ ਵੱਲੋਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ (DCs) ਦਾ ਤਬਾਦਲਾ, ਪੜ੍ਹੋ ਵੇਰਵਾ
Punjab News-
ਪੰਜਾਬ ਸਰਕਾਰ ਵੱਲੋਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ। ਏਨਾਂ ਵਿੱਚ ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਸ਼ਾਮਲ ਹਨ।
ਜਾਣਕਾਰੀ ਅਨੁਸਾਰ, ਮਾਨਸਾ ਦੇ ਡੀਸੀ ਕੁਲਵੰਤ ਸਿੰਘ (IAS) ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ‘ਤੇ ਨਵਜੋਤ ਕੌਰ (IAS) ਨੂੰ ਮਾਨਸਾ ਦਾ ਨਵਾਂ ਡੀਸੀ ਲਗਾਇਆ ਗਿਆ ਹੈ, ਜਦੋਂਕਿ ਕੁਲਵੰਤ ਸਿੰਘ ਨੂੰ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਪੈਰੇ (IAS) ਦਾ ਤਬਾਦਲਾ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਅਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਵਕਫ਼ ਬੋਰਡ, ਚੰਡੀਗੜ੍ਹ ਵਿਖੇ ਕੀਤਾ ਗਿਆ ਹੈ, ਉਨ੍ਹਾਂ ਦੀ ਥਾਂ ‘ਤੇ ਬਠਿੰਡਾ ਦਾ ਨਵਾਂ ਡੀਸੀ ਰਾਜੇਸ਼ ਧੀਮਾਨ ਨੂੰ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ (IAS) ਦਾ ਤਬਾਦਲਾ ਨਗਰ ਨਿਗਮ ਕਮਿਸ਼ਨਰ ਜਲੰਧਰ ਵਜੋਂ ਕੀਤਾ ਗਿਆ ਹੈ, ਜਦੋਂਕਿ ਸੰਗਰੂਰ ਦਾ ਨਵਾਂ ਡੀਸੀ ਰਾਹੁਲ ਚਾਬਾ (IAS) ਨੂੰ ਲਾਇਆ ਗਿਆ ਹੈ।

