ਵਿਜੈ ਗਰਗ ਦੀ ਕਿਤਾਬ, “ਕਰੀਅਰ ਵਿੱਚ ਸਫਲਤਾ ਦੇ ਮੰਤਰਾਂ” ਜੀਟੀਬੀ ਖਾਲਸਾ ਐਲੀਮੈਂਟਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਬਬੀਤਾ ਸੇਠੀ ਦੁਆਰਾ ਨੇ ਕੀਤੀ ਰਿਲੀਜ਼
Punjab News-
ਪ੍ਰਿੰਸੀਪਲ ਬਬੀਤਾ ਸੇਠੀ ਜੀਟੀਬੀ ਖਾਲਸਾ ਐਲੀਮੈਂਟਰੀ ਸਕੂਲ ਮਲੋਟ ਨੇ ਅੱਜ ਪ੍ਰਸਿੱਧ ਲੇਖਕ ਅਤੇ ਸੇਵਾਮੁਕਤ ਪ੍ਰਿੰਸੀਪਲ ਵਿਜੈ ਗਰਗ ਦੁਆਰਾ ਲਿਖੀ ਕਿਤਾਬ “. ਕਰੀਅਰ ਵਿੱਚ ਸਫਲਤਾ ਦੇ ਮੰਤਰਾਂ ਜਾਦੂ” ਰਿਲੀਜ਼ ਕੀਤੀ। ਇਸ ਮੌਕੇ ਸੀਨੀਅਰ ਮੈਂਬਰ ਵੀ ਮੌਜੂਦ ਸਨ। ਜੀਟੀਬੀ ਐਲੀਮੈਂਟਰੀ ਸਕੂਲ ਮਲੋਟ ਦੀ ਪ੍ਰਿੰਸੀਪਲ ਬਬੀਤਾ ਸੇਠੀ ਨੇ ਕਿਤਾਬ ਰਿਲੀਜ਼ ਸਮਾਗਮ ਦੌਰਾਨ ਬੋਲਦਿਆਂ ਵਿਜੈ ਗਰਗ ਦੇ ਸਿੱਖਿਆ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਹੈ, ਜੋ ਨਵੇਂ ਕਰੀਅਰ ਦੀ ਚੋਣ ਕਰਦੇ ਹਨ।
ਪ੍ਰਿੰਸੀਪਲ ਬਬੀਤਾ ਸੇਠੀ ਨੇ ਅੱਗੇ ਕਿਹਾ ਕਿ ਵਿਜੈ ਗਰਗ ਦੁਆਰਾ ਲਿਖੀ ਗਈ ਇਹ ਕਿਤਾਬ ਹਮੇਸ਼ਾ ਵਿਦਿਆਰਥੀਆਂ ਅਤੇ ਸਮਾਜ ਲਈ ਮਾਰਗਦਰਸ਼ਨ ਦਾ ਕੰਮ ਕਰੇਗੀ ਅਤੇ ਕਰੀਅਰ ਵਿੱਚ ਸਫਲਤਾ ਲਈ ਬਹੁਤ ਮਦਦਗਾਰ ਹੋਵੇਗੀ। ਕਿਤਾਬ ਰਿਲੀਜ਼ ਕਰਨ ਦੇ ਖਾਸ ਉਦੇਸ਼ ‘ਤੇ ਬੋਲਦੇ ਹੋਏ, ਵਿਜੈ ਗਰਗ ਨੇ ਕਿਹਾ ਕਿ
“ਕਰੀਅਰ ਵਿੱਚ ਸਫਲਤਾ ਦੇ ਮੰਤਰਾਂ ” ਇੱਕ ਮਾਰਗਦਰਸ਼ਕ ਕਿਤਾਬ ਹੈ ਜੋ ਵਿਦਿਆਰਥੀਆਂ, ਨੌਜਵਾਨਾਂ ਅਤੇ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਕਰੀਅਰ ਵਿੱਚ ਦਿਸ਼ਾ, ਸਪਸ਼ਟਤਾ ਅਤੇ ਪ੍ਰੇਰਣਾ ਦੇਣ ਦੇ ਉਦੇਸ਼ ਨਾਲ ਲਿਖੀ ਗਈ ਹੈ। ਇਹ ਕਿਤਾਬ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਜ਼ਿੰਦਗੀ ਦੇ ਅਸਲ ਅਨੁਭਵਾਂ, ਪ੍ਰੇਰਨਾਦਾਇਕ ਉਦਾਹਰਣਾਂ ਅਤੇ ਵਿਹਾਰਕ ਉਪਾਵਾਂ ਨੂੰ ਸ਼ਾਮਲ ਕਰਦੀ ਹੈ ਜੋ ਸਫਲਤਾ ਦੀਆਂ ਪੌੜੀਆਂ ਚੜ੍ਹਨ ਵਿੱਚ ਮਦਦਗਾਰ ਹੋ ਸਕਦੇ ਹਨ।
ਗਰਗ ਨੇ ਅੱਗੇ ਕਿਹਾ ਕਿ, ਇਹ ਕਿਤਾਬ ਕਰੀਅਰ ਪਲੈਨਿੰਗ, ਆਤਮਵਿਸ਼ਵਾਸ, ਸਮਾਂ ਪ੍ਰਬੰਧਨ, ਟੀਚਾ ਨਿਰਧਾਰਨ, ਨੈੱਟਵਰਕਿੰਗ, ਇੰਟਰਵਿਊ ਸੁਝਾਅ ਅਤੇ ਲਗਾਤਾਰ ਸਿੱਖਣ ਦੀ ਆਦਤ ਵਰਗੇ ਵਿਸ਼ਿਆਂ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕਰਦੀ ਹੈ। ਇਹ ਨਾ ਸਿਰਫ਼ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਮਦਦ ਕਰਦੀ ਹੈ, ਸਗੋਂ ਉਨ੍ਹਾਂ ਨੂੰ ਆਪਣੇ ਅੰਦਰ ਛੁਪੀਆਂ ਸੰਭਾਵਨਾਵਾਂ ਨੂੰ ਪਛਾਣਨ ਅਤੇ ਨਿਖਾਰਨ ਦਾ ਮੌਕਾ ਵੀ ਦਿੰਦੀ ਹੈ।

