ਪੰਜਾਬ ਦੇ ਸੀਵਰੇਜ ਬੋਰਡ ਦੇ ਮੁਲਾਜ਼ਮ ਨਹੀਂ ਕਰਨਗੇ ਹੜਤਾਲ!
ਸਾਡੀ ਲੜਾਈ ਸੂਬਾ ਸਰਕਾਰ ਨਾਲ ਹੈ, ਨਾ ਕਿ ਪੰਜਾਬ ਦੇ ਲੋਕਾਂ ਨਾਲ: ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ
ਚੰਡੀਗੜ੍ਹ-
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰ ਤੇ ਲੇਬਰ ਯੂਨੀਅਨ ਰਜਿ,23 (ਏਟਕ) ਦੇ ਸੂਬਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸੀਵਰੇਜ ਬੋਰਡ ਦੇ ਕਾਮੇ ਹਾਲੇ ਹੜਤਾਲ ਨਹੀਂ ਕਰਨਗੇ।
ਸੂਬਾ ਪ੍ਰਧਾਨ ਖੰਨਾ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਬ ਕਮੇਟੀ ਦੇ ਚੇਅਰਮੈਨ ਮਾਨਯੋਗ ਹਰਪਾਲ ਸਿੰਘ, ਡਾ,ਰਵਜੋਤ ਸਿੰਘ ਸਥਾਨਕ ਸਰਕਾਰਾਂ ਮੰਤਰੀ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ,ਆਈ,ਏ,ਐਸ, ਅਫਸਰ ਮੈਡਮ ਦੀਪਤੀ ਉਪਲ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਸਥਾਨਕ ਸਰਕਾਰ, ਮੁੱਖ ਇੰਜਨੀਅਰ ਕਮ-ਤਕਨੀਕੀ ਸਲਾਹਕਾਰ ਮੁਕੇਸ਼ ਗਰਗ, ਐਮ ਪੀ,ਜੀ,ਏ, ਗੁਰਵਿੰਦਰਪਾਲ ਸਿੰਘ ਆਦਿ ਉਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਤਕਰੀਬਨ ਡੇਢ ਮਹੀਨੇ ਦਾ ਸਮਾਂ ਜਿਹੜਾ ਜਥੇਬੰਦੀ ਤੋਂ ਮੰਗਿਆ ਸੀ। ਜਿਸ ਦੇ ਵਿੱਚ ਉਹਨਾਂ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕੱਚੇ ਕਾਮਿਆਂ ਨੂੰ ਵਿਭਾਗ ਵਿੱਚ ਲਿਆਉਣ ਲਈ ਪਾਲਸੀ ਬਣਾਉਣ ਦੇ ਲਈ ਇਸ ਪ੍ਰਕਿਰਿਆ ਨੂੰ ਜਲਦੀ ਬਣਾਕੇ ਸਬ ਕਮੇਟੀ ਨੂੰ ਭੇਜਣ ਬਾਰੇ ਹਦਾਇਤਾਂ ਕੀਤੀਆਂ ਗਈਆਂ ਸਨ।
ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਉਨਾਂ ਦਾ ਪੰਜਾਬ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਹੈ ਉਹਨਾਂ ਕਿਹਾ ਕਿ ਉਹ ਪੰਜਾਬ ਦੇ ਅੰਦਰ ਚੱਲ ਰਹੀਆਂ ਵਾਟਰ ਸਪਲਾਈ ਤੇ ਸੀਵਰੇਜ ਸਕੀਮਾਂ ਨੂੰ ਉਨਾ ਚਿਰ ਬੰਦ ਕਰਕੇ ਹੜਤਾਲ ਤੇ ਨਹੀਂ ਜਾਣਗੇ ਜਿੰਨਾ ਚਿਰ ਸਬ ਕਮੇਟੀ ਵੱਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋ ਮੰਗੀ ਗਈ ਰਿਪੋਰਟ ਸਬ ਕਮੇਟੀ ਨੂੰ ਮੁਹਈਆ ਨਹੀਂ ਕਰਵਾਈ ਜਾਂਦੀ। ਉਹਨਾਂ ਕਿਹਾ ਕਿ ਸਾਡੀ ਲੜਾਈ ਪੰਜਾਬ ਸਰਕਾਰ ਦੇ ਨਾਲ ਹੈ ਨਾ ਕਿ ਪੰਜਾਬ ਦੇ ਲੋਕਾਂ ਨਾਲ ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 11 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸੰਗਰੂਰ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਵੱਲੋਂ ਇੱਕ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ।
ਜਿਸ ਦੇ ਵਿੱਚ ਵੱਖ ਵੱਖ ਵਿਭਾਗਾਂ ਦੇ ਅੰਦਰ ਨਿਗੂਣੀਆ ਤਨਖਾਹਾਂ ਤੇ ਕੰਮ ਕਰਦੇ ਆਉਟਸੋਰਸ ਕਾਮਿਆਂ ਨੂੰ ਅਪੀਲ ਵੀ ਕੀਤੀ ਅਤੇ ਉਹ ਵੱਡੀ ਗਿਣਤੀ ਦੇ ਵਿੱਚ 11 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਪਹੁੰਚਣਗੇ। ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ ਗਗਨਦੀਪ ਸਿੰਘ ਸਨਾਮ ਪ੍ਰਦੀਪ, ਪ੍ਰਧਾਨ ਜਸਵੀਰ ਸਿੰਘ ਭੀਖੀ,ਮੇਵਾ ਸਿੰਘ ਸਰਦੂਲਗੜ੍ਹ,ਕ੍ਰਿਸ਼ਨ ਸਿੰਘ ਨੀਟਾ,ਕੁਮਾਰ ਚੀਮਾ, ਗਗਨਦੀਪ ਸਿੰਘ ਫਿਰੋਜ਼ਪੁਰ, ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ,ਸੰਦੀਪ ਸਿੰਘ ਗਿੱਦੜਬਾਹਾ, ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ,ਕਰਮਜੀਤ ਸਿੰਘ ਗਿੱਦੜਬਾਹਾ ਪੁੰਨੂੰ ਮਾਨਸਾ, ਦਿਨੇਸ਼ ਕੁਮਾਰ ਮਾਨਸਾ, ਭੁਪਿੰਦਰ ਸਿੰਘ ਲੌਂਗੋਵਾਲ, ਸੰਦੀਪ ਅਟਵਾਲ ਕਰਨੈਲ ਸਿੰਘ ਸਰਹੰਦ, ਪ੍ਰਦੀਪ ਸਿੰਘ ਛਾਹੜ ਆਦਿ ਵਰਕਰ ਹਾਜ਼ਰ ਸਨ।

