ਵਿਦਿਆਰਥੀਆਂ ਲਈ ਵੱਡੀ ਖ਼ਬਰ: ਹੁਣ ਦਿੱਲੀ ਯੂਨੀਵਰਸਿਟੀ ‘ਚ ਵਿਦਿਆਰਥੀ ਇੱਕੋ ਸਮੇਂ ਕਰ ਸਕਣਗੇ ਦੋ ਡਿਗਰੀਆਂ
DU Academic Council Meeting: ਦਿੱਲੀ ਯੂਨੀਵਰਸਿਟੀ (DU) ਦੀ ਅਕਾਦਮਿਕ ਕੌਂਸਲ ਦੀ ਬੀਤੇ ਦਿਨੀਂ ਮੀਟਿੰਗ ਹੋਈ, ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਹੁਣ ਡੀਯੂ ਵਿੱਚ ਦੋ ਡਿਗਰੀਆਂ ਇੱਕੋ ਸਮੇਂ ਲਈਆਂ ਜਾ ਸਕਦੀਆਂ ਹਨ।
ਕੌਂਸਲ ਨੇ ਫੈਸਲਾ ਕੀਤਾ ਹੈ ਕਿ ਨਵੀਂ ਪ੍ਰਣਾਲੀ ਦੇ ਅਨੁਸਾਰ, ਵਿਦਿਆਰਥੀ ਇੱਕੋ ਸਮੇਂ ਇੱਕ ਡਿਗਰੀ ਰੈਗੂਲਰ ਕੋਰਸ ਅਤੇ ਦੂਜੀ ਓਪਨ ਲਰਨਿੰਗ ਮੋਡ ਰਾਹੀਂ ਪੂਰੀ ਕਰ ਸਕਣਗੇ। ਇਸ ਤੋਂ ਇਲਾਵਾ ਹੁਣ ਪਹਿਲੀ ਵਾਰ ਡੀਯੂ ਵਿੱਚ ਅੰਡਰ ਗਰੈਜੂਏਟ ਪੱਧਰ ‘ਤੇ ਰੂਸੀ ਭਾਸ਼ਾ ਵੀ ਪੜ੍ਹਾਈ ਜਾਵੇਗੀ।
ਦੋਹਰੀ ਡਿਗਰੀ ਸਬੰਧੀ ਪ੍ਰਸਤਾਵ ਨੂੰ ਅਕਾਦਮਿਕ ਕੌਂਸਲ ਨੇ ਦਸੰਬਰ 2023 ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਤਹਿਤ ਵਿਦਿਆਰਥੀਆਂ ਨੂੰ ਇੱਕੋ ਸਮੇਂ ਦੋ ਵਿਦਿਅਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਣੀ ਸੀ।
ਪਹਿਲੇ ਪੜਾਅ ਵਿੱਚ, ਯੂਨੀਵਰਸਿਟੀ ਦੀ ਯੋਜਨਾ ਹੈ ਕਿ ਵਿਦਿਆਰਥੀਆਂ ਨੂੰ ਇੱਕ ਡਿਗਰੀ ਰੈਗੂਲਰ ਅਤੇ ਇੱਕ ਡਿਗਰੀ ਦੂਰੀ ਸਿੱਖਿਆ ਰਾਹੀਂ ਪੂਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਇਕ ਵਰਗ ਨੇ ਇਸ ਪ੍ਰਸਤਾਵ ਦਾ ਵਿਰੋਧ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ।
ਵਾਈਸ ਚਾਂਸਲਰ ਨੇ ਮਨੂ ਸਮ੍ਰਿਤੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ
ਇਸ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਦੇ ਕੋਰਸਾਂ ਵਿੱਚ ਵੀ ਮਨੁਸਮ੍ਰਿਤੀ ਨੂੰ ਸ਼ਾਮਲ ਕਰਨ ਦੀ ਗੱਲ ਚੱਲੀ ਸੀ। ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੁਤਾਬਕ ਇਸ ਪ੍ਰਸਤਾਵ ਨੂੰ ਡੀਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਯੋਗੇਸ਼ ਸਿੰਘ ਨੇ ਰੱਦ ਕਰ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਯੂਨੀਵਰਸਿਟੀ ਦੇ ਕਾਨੂੰਨ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਮਨੁਸਮ੍ਰਿਤੀ ਦੀਆਂ ਕਿਤਾਬਾਂ ਨੂੰ ਉਨ੍ਹਾਂ ਦੇ ਆਨਲਾਈਨ ਪੋਰਟਲ ‘ਤੇ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਨ੍ਹਾਂ ਨੂੰ ਪੋਰਟਲ ਤੋਂ ਹਟਾ ਦਿੱਤਾ ਗਿਆ ਸੀ।