Donald Trump Rally: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਰੈਲੀ ਦੌਰਾਨ ਮਾਰੀਆਂ ਗੋਲੀਆਂ, ਵੇਖੋ ਵੀਡੀਓ

All Latest NewsNews FlashPolitics/ OpinionTOP STORIES

 

Donald Trump Rally: ਅਮਰੀਕੀ ਰਾਸ਼ਟਰਪਤੀ ਚੋਣਾਂ 2024 ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।

ਇਹ ਹਮਲਾ ਪੈਨਸਿਲਵੇਨੀਆ ਦੇ ਬਟਲਰ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਹੋਇਆ। ਹਾਲਾਂਕਿ ਟਰੰਪ ਇਸ ਹਮਲੇ ਤੋਂ ਬਚ ਗਏ। ਗੋਲੀ ਉਸਦੇ ਕੰਨ ਨੂੰ ਛੂਹ ਕੇ ਬਾਹਰ ਆ ਗਈ। ਜਿਸ ਕਾਰਨ ਉਸਦਾ ਚਿਹਰਾ ਵੀ ਖੂਨੀ ਹੋ ਗਿਆ।

ਟਰੰਪ ਦੀ ਸੁਰੱਖਿਆ ‘ਚ ਸ਼ਾਮਲ ਸੀਕ੍ਰੇਟ ਸਰਵਿਸ ਦੇ ਅਧਿਕਾਰੀ ਤੁਰੰਤ ਉਨ੍ਹਾਂ ਨੂੰ ਕਾਰ ਦੇ ਦੂਜੇ ਪਾਸੇ ਲੈ ਗਏ। ਇਸ ਹਮਲੇ ਤੋਂ ਅਮਰੀਕਾ ਸਮੇਤ ਦੁਨੀਆ ਦੇ ਸਾਰੇ ਦੇਸ਼ ਸਦਮੇ ‘ਚ ਹਨ।

ਦੂਜੇ ਪਾਸੇ ਇਸ ਹਮਲੇ ਨੂੰ ਲੈ ਕੇ ਲਗਾਤਾਰ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਟਰੰਪ ਸਮਰਥਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਇਕ ਹੋਰ ਸਮਰਥਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਸੀਕਰੇਟ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੂਟਰ ਨੇ ਉਸਾਰੀ ਅਧੀਨ ਇਮਾਰਤ ਤੋਂ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਮਾਰ ਮੁਕਾਇਆ।

ਇਹ ਇਮਾਰਤ ਉਸ ਥਾਂ ਤੋਂ ਮਹਿਜ਼ 150 ਮੀਟਰ ਦੀ ਦੂਰੀ ‘ਤੇ ਸੀ ਜਿੱਥੇ ਡੋਨਾਲਡ ਟਰੰਪ ਭਾਸ਼ਣ ਦੇ ਰਹੇ ਸਨ। ਗੋਲੀਬਾਰੀ ਤੋਂ ਬਾਅਦ ਰੈਲੀ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ।

 

Media PBN Staff

Media PBN Staff

Leave a Reply

Your email address will not be published. Required fields are marked *