ਪੰਜਾਬ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਦੋ ਰਾਜਾਂ ਨੂੰ ਜੋੜਣ ਵਾਲਾ ਪੁਲ ਵਿਚਕਾਰੋਂ ਟੁੱਟਿਆ (ਵੇਖੋ ਵੀਡੀਓ)
ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਤਬਾਹੀ ਮਚਾ ਰਹੀ ਹੈ। ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਸਹਾਰ ਖੱਡ ‘ਤੇ ਬਣਿਆ ਪੁਲ ਤੇਜ਼ ਵਹਾਅ ਕਾਰਨ ਵਿਚਕਾਰੋਂ ਨੁਕਸਾਨਿਆ ਗਿਆ ਹੈ।
ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪੁਲ ਦਾ ਇੱਕ ਹਿੱਸਾ ਟੁੱਟ ਗਿਆ ਹੈ ਅਤੇ ਮੁੜ ਗਿਆ ਹੈ ਅਤੇ ਇਸ ਵਿੱਚ ਤਰੇੜਾਂ ਸਾਫ਼ ਦਿਖਾਈ ਦੇ ਰਹੀਆਂ ਹਨ।
ਜਾਣਕਾਰੀ ਅਨੁਸਾਰ, ਪੁਲ ਐਨਾ ਜਿਆਦਾ ਨੁਕਸਾਨਿਆਂ ਗਿਆ ਹੈ ਕਿ ਇਹ ਪੁਲ ਕਿਸੇ ਵੀ ਸਮੇਂ ਪੂਰੀ ਤਰ੍ਹਾਂ ਡਿੱਗ ਸਕਦਾ ਹੈ।
ਪੁਲ ਟੁੱਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ।
ਇੱਥੇ ਦੱਸਦੇ ਚੱਲੀਏ ਕਿ ਸਰਹੱਦੀ ਜਿਲ੍ਹੇ ਪਠਾਨਕੋਟ ਨੂੰ ਜੰਮੂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ, ਜਿਸ ਦੇ ਬੰਦ ਹੋਣ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।

