Education News: ਸਿੱਖਿਆ ਵਿਭਾਗ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਪੁਰਾਣੀ ਪੈਨਸ਼ਨ ਦਾ ਲਾਭ, ਸਾਰੇ DEOs ਨੂੰ ਅਹਿਮ ਹੁਕਮ ਜਾਰੀ
Education News: ਸਿੱਖਿਆ ਵਿਭਾਗ ਸਾਰੇ DEOs ਨੂੰ ਅਹਿਮ ਹੁਕਮ ਜਾਰੀ ਹਨ। ਵਿਭਾਗ ਦੁਆਰਾ ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਪੰਜਾਬ (ਵਿੱਤ ਪੈਨਸ਼ਨ ਪਾਲਿਸੀ ਅਤੇ ਕੋਆਰਡੀਨੇਸ਼ਨ) ਵੱਲੋਂ ਨੋਟੀਫਿਕੇਸ਼ਨ ਮਿਤੀ 22 ਮਈ 2025 ਅਤੇ ਹਦਾਇਤਾਂ 23 ਜੂਨ 2025 ਰਾਹੀਂ ਸਰਕਾਰ ਦੇ ਉਹ ਕਰਮਚਾਰੀ ਅਤੇ ਅਧਿਕਾਰੀ ਜੋ ਮਿਤੀ 1 ਜਨਵਰੀ 2004 ਤੋਂ ਪਹਿਲਾਂ ਭਰਤੀ ਲਈ ਦਿੱਤੇ ਗਏ ਇਸ਼ਤਿਹਾਰ ਲਈ ਅਸਾਮੀਆਂ ਤੇ ਖ਼ਾਲੀ ਅਸਾਮੀਆਂ ਦੇ ਵਿਰੁੱਧ ਭਰਤੀ ਕੀਤੇ ਗਏ ਸਨ।
ਜਾਂ ਫਿਰ ਉਹ ਕਰਮਚਾਰੀ ਜਿਨ੍ਹਾਂ ਨੂੰ ਮਿਤੀ 1 ਜਨਵਰੀ 2004ਜਾਂ ਇਸ ਤੋਂ ਬਾਅਦ ਤਰਸ ਦੇ ਆਧਾਰ ਤੇ ਨਿਯੁਕਤ ਕੀਤਾ ਗਿਆ ਸੀ, ਪਰ ਜਿੱਥੇ ਕਾਨੂੰਨੀ ਵਾਰਸ ਦੁਆਰਾ ਅਜਿਹੀ ਨਿਯੁਕਤੀ ਲਈ ਬੇਨਤੀ ਮਿਤੀ 1 ਜਨਵਰੀ 2004 ਤੋਂ ਪਹਿਲਾਂ ਪ੍ਰਾਪਤ ਹੋਈ ਸੀ, ਨੂੰ ਨਿਊ ਡਿਫਾਇੰਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੀ ਥਾਂ ਤੇ ਪੰਜਾਬ ਸਿਵਲ ਸਰਵਿਸਿਜ ਰੂਲਜ਼, ਵਾਲਿਯਮ-2 ਅਧੀਨ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇਗਾ।
ਬਾਕੀ ਦਾ ਵੇਰਵਾ ਹੇਠਾਂ ਪੱਤਰ ਵਿੱਚ ਪੜ੍ਹੋ-


