ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਧਿਆਪਕਾਂ ਦੀਆਂ ਬਦਲੀਆਂ ‘ਚ ਗੜਬੜੀਆਂ ਦੇ ਦੋਸ਼ਾਂ ‘ਤੇ ਵੱਡਾ ਬਿਆਨ, ਕਿਹਾ….!
Education News –
ਅਧਿਆਪਕਾਂ ਦੀਆਂ ਬਦਲੀਆਂ ਵਿੱਚ ਗੜਬੜੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੱਖਿਆ ਵਿਭਾਗ ਨੇ ਭਾਵੇਂ ਕਿ ਕੋਈ ਅਧਿਕਾਰਤ ਬਿਆਨ ਦੇ ਕੇ ਅਧਿਆਪਕ ਜਥੇਬੰਦੀਆਂ ਦੇ ਇਹਨਾਂ ਦੋਸ਼ਾਂ ਨੂੰ ਨਹੀਂ ਨਕਾਰਿਆ, ਪਰ ਸਿੱਖਿਆ ਮੰਤਰੀ ਨੇ ਅਧਿਆਪਕ ਜਥੇਬੰਦੀਆਂ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ।
ਟ੍ਰਿਬਿਊਨ ਦੀ ਖ਼ਬਰ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਆ ਕਿ “ਤਬਾਦਲੇ ਪਾਰਦਰਸ਼ੀ ਢੰਗ ਨਾਲ ਕੀਤੇ ਗਏ ਸਨ ਅਤੇ ਸਿਸਟਮ ਪ੍ਰਸ਼ਾਸਨ ਸੁਧਾਰ ਵਿਭਾਗ ਦੁਆਰਾ ਚਲਾਇਆ ਜਾਂਦਾ ਹੈ।” ਉਹਨਾਂ ਕਿਹਾ ਕਿ ਬਦਲੀਆਂ ਵਿੱਚ ਗੜਬੜੀਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਸਾਰੀਆਂ ਬਦਲੀਆਂ ਆਨਲਾਈਨ ਕੀਤੀਆਂ ਗਈਆਂ ਹਨ।
ਇੱਥੇ ਦੱਸ ਦਈਏ ਕਿ 22 ਅਗਸਤ ਨੂੰ ਅਧਿਆਪਕਾਂ ਦੇ ਤਬਾਦਲੇ ਦੀਆਂ ਲਿਸਟਾਂ ਜਾਰੀ ਹੋਈਆਂ ਸਨ, ਜਿਸ ਤੋਂ ਬਾਅਦ ਤਬਾਦਲਿਆਂ ਵਿੱਚ ਵੱਡੀ ਗੜਬੜੀ ਦਾ ਦੋਸ਼ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਸੀ।
ਡੀਟੀਐਫ ਦੇ ਦੋਵੇਂ ਧੜੇ ਅਤੇ ਹੋਰਨਾਂ ਅਧਿਆਪਕ ਜਥੇਬੰਦੀਆਂ ਨੇ ਕਈ ਸਟੇਸ਼ਨਾਂ ਬਾਰੇ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਜਿੱਥੇ ਸਟੇਸ਼ਨ ਆਨਲਾਈਨ ਦਿਖਾਏ ਹੀ ਨਹੀਂ ਗਏ, ਉਥੇ ਵੀ ਕਈ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਅਤੇ ਕਈ ਅਧਿਆਪਕਾਂ ਨੂੰ ਇਹਨਾਂ ਬਦਲੀਆਂ ਵਿੱਚ ਵਾਂਝਾ ਰੱਖਿਆ ਗਿਆ।
ਸਭ ਤੋਂ ਜ਼ਿਆਦਾ ਰੌਲਾ ਬਠਿੰਡਾ ਅਤੇ ਬਰਨਾਲਾ ਦਾ ਪੈ ਰਿਹਾ ਹੈ। ਜਿੱਥੋਂ ਦੇ ਕੁਝ ਸਕੂਲਾਂ ਵਿੱਚ ਜਿਨਾਂ ਅਧਿਆਪਕਾਂ ਨੇ ਬਦਲੀਆਂ ਅਪਲਾਈ ਕੀਤੀਆਂ ਸਨ, ਉਹਨਾਂ ਨੂੰ ਕੋਰਾ ਜਵਾਬ ਮਿਲਿਆ ਅਤੇ ਸਟੇਸ਼ਨ ਆਨਲਾਈਨ ਦਿਖਾਏ ਨਹੀਂ ਗਏ, ਜਦੋਂਕਿ ਇੱਕ ਵਿਧਵਾ ਔਰਤ ਦੇ ਨਾਲ ਧੱਕਾ ਹੋਇਆ ਅਤੇ ਉਸ ਦੀ ਜਗ੍ਹਾ ‘ਤੇ ਇੱਕ ‘ਚਹੇਤੇ’ ਨੂੰ ਸਟੇਸ਼ਨ ਮਿਲ ਗਿਆ।


ਹਰਜੋਤ ਬੈਂਸ ਦੇ ਸਿੱਖਿਆ ਮੰਤਰੀ ਹੁੰਦਿਆਂ ਬਹੁਤ ਗੜਬੜ ਵਾਲਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ।