Flood Breaking: ਪੰਜਾਬ ‘ਚ ਹੜ੍ਹਾਂ ਦਾ ਵਧਿਆ ਖ਼ਤਰਾ; ਬਿਆਸ ਦਰਿਆ ਦਾ ਪਾਣੀ ਹੋਇਆ ਆਪੇ ਤੋਂ ਬਾਹਰ
ਰੋਹਿਤ ਗੁਪਤਾ, ਗੁਰਦਾਸਪੁਰ
Flood Breaking: ਲਗਾਤਾਰ ਬਾਰਿਸ਼ਾਂ ਕਾਰਨ ਦਰਿਆਵਾਂ ਦੇ ਹਾਲਾਤ ਦਿਨ-ਬ-ਦਿਨ ਖਤਰੇ ਵੱਲ ਵੱਧਦੇ ਜਾ ਰਹੇ ਹਨ।
ਬਿਆਸ ਦਰਿਆ ਵਿੱਚ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਕਿਉਂਕਿ ਪਹਾੜਾਂ ਤੇਲ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਹਨ।
ਡੈਮਾਂ ਵਿੱਚ ਇੱਕ ਜਿਸ ਹੱਦ ਤੱਕ ਪਾਣੀ ਰੋਕਿਆ ਜਾ ਸਕਦਾ ਹੈ, ਪਾਣੀ ਉਹਨਾਂ ਹੱਦਾਂ ਨੂੰ ਪਾਰ ਕਰਨ ਵੱਲ ਵੱਧ ਰਿਹਾ ਹੈ। ਇਸ ਲਈ ਪਾਣੀ ਰੋਕਣ ਨਾਲ ਡੈਮਾਂ ਨੂੰ ਖਤਰਾ (Flood) ਪੈਦਾ ਹੋ ਸਕਦਾ ਹੈ।
ਜੇਕਰ ਬਾਰਿਸ਼ਾਂ ਨਾ ਰੁਕਿਆ ਤਾਂ ਪਾਣੀ ਛੱਡਣਾ ਮਜਬੂਰੀ ਹੋਵੇਗੀ ਅਤੇ ਪਾਣੀ ਛੱਡਿਆ ਜਾਂਦਾ ਹੈ ਤਾਂ ਪਿੰਡਾ ਦੇ ਪਿੰਡ ਪ੍ਰਭਾਵਤ ਹੋਣਗੇ।
ਗੱਲ ਗੁਰਦਾਸਪੁਰ ਚੋਂ ਲੰਘਦੇ ਬਿਆਜ ਦਰਿਆ ਦੀ ਕਰੀਏ ਤਾਂ ਕੁਝ ਪਿੰਡਾਂ ਵਿੱਚ ਬਿਆਸ ਦੇ ਕਿਨਾਰਿਆਂ ਦੀ ਦੂਰੀ ਕੁਝ ਦਿਨ ਚ ਹੀ ਰਹਿ ਗਈ ਹੈ।
ਅਜਿਹੇ ਵਿੱਚ ਅੱਜ ਦਾ ਦਿਨ ਫੈਸਲੇ ਵਾਲਾ ਹੋ ਸਕਦਾ ਹੈ। ਜੇਕਰ ਪਾਣੀ ਵਧੱਦਾ ਹੈ ਤਾਂ ਪਿੰਡ ਖਾਲੀ ਕਰਨ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ।
ਪਰ ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਦਾਅਵਾ ਕਰ ਰਹੇ ਹਨ ਕਿ ਹਰ ਤਰਾਂ ਦੇ ਹਾਲਾਤ ਨਾਲ ਨਿਪਟਣ ਦੀ ਤਿਆਰੀ ਕਰ ਲਈ ਗਈ ਹੈ।
ਵਧਦੇ ਪਾਣੀ ਨੂੰ ਰੋਕਣ ਲਈ ਮਿੱਟੀ ਦੀਆਂ ਜਰੂਰਤ ਅਨੁਸਾਰ ਬੋਰੀਆਂ ਤਿਆਰ ਕਰ ਲਈਆਂ ਗਈਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅਤੇ ਦਿਨ ਰਾਤ ਮੁਸਤੈਦ ਹੈ।

