Amritsar Holiday: 2 ਬਲਾਕਾਂ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ
Amritsar Holiday: ਇਹ ਫ਼ੈਸਲਾ ਭਾਰੀ ਬਾਰਿਸ਼ ਅਤੇ ਦਰਿਆਵਾਂ ਦੇ ਵਿੱਚ ਵਧੇ ਪਾਣੀ ਦੇ ਕਾਰਨ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਗਿਆ
Amritsar Holiday: ਅੰਮ੍ਰਿਤਸਰ ਡੀਈਓ ਦੇ ਵੱਲੋਂ ਅਹਿਮ ਹੁਕਮ ਜਾਰੀ ਕਰਦਿਆਂ ਹੋਇਆ ਬਲਾਕ ਅਜਨਾਲਾ-2 ਅਤੇ ਰਈਆ-1 ਅਧੀਨ ਪੈਂਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ 26 ਅਗਸਤ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

ਡੀਈਓ ਦੇ ਵੱਲੋਂ ਇਹ ਫ਼ੈਸਲਾ ਭਾਰੀ ਬਾਰਿਸ਼ ਅਤੇ ਦਰਿਆਵਾਂ ਦੇ ਵਿੱਚ ਵਧੇ ਪਾਣੀ ਦੇ ਕਾਰਨ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ ਗਿਆ ਹੈ।
ਆਪਣੇ ਜਾਰੀ ਹੁਕਮਾਂ ਵਿੱਚ ਡੀਈਓ ਨੇ ਕਿਹਾ ਕਿ ਰਾਵੀ ਅਤੇ ਬਿਆਸ ਦਰਿਆ ਵਿੱਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਕਾਰਨ ਅਹਿਤਿਆਤ ਦੇ ਤੌਰ ਤੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਡੀਸੀ ਅੰਮ੍ਰਿਤਸਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਬਲਾਕ ਅਜਨਾਲਾ-2 ਅਤੇ ਰਈਆ-1 ਵਿੱਚ ਪੈਂਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ 26 ਅਗਸਤ ਦੀ ਛੂੱਟੀ ਐਲਾਨੀ ਗਈ ਹੈ।

