Education News: ਪੰਜਾਬ ‘ਚ 900 ਤੋਂ ਵੱਧ ਸਕੂਲ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ, ਸਕੂਲ ਲੈਕਚਰਾਰਾਂ ਨੇ ਮੀਟਿੰਗ ਕਰਕੇ ਲਿਆ ਅਹਿਮ ਫ਼ੈਸਲਾ
Education News: ਪ੍ਰਿੰਸੀਪਲ ਤਰੱਕੀ ਫ਼ਰੰਟ ਨੇ ਸਕੂਲ ਲੈਕਚਰਾਰ ਯੂਨੀਅਨ ਤੋਂ 3 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਅੱਗੇ ਧਰਨੇ ਲਈ ਹਮਾਇਤ ਮੰਗੀ
Education News: ਪ੍ਰਿੰਸੀਪਲ ਤਰੱਕੀ ਫ਼ਰੰਟ ਪੰਜਾਬ ਨੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਬਾਡੀ ਆਗੂਆਂ ਨਾਲ ਆਨਲਾਈਨ ਮੀਟਿੰਗ ਕੀਤੀ, ਜਿਸ ਵਿੱਚ ਪਿਛਲੇ ਲਗਭਗ 30 ਸਾਲਾਂ ਤੋਂ ਤਰੱਕੀ ਤੋਂ ਵਾਂਝੇ ਲੈਕਚਰਾਰਾਂ ਦੇ ਮੁੱਦੇ ਤੇ ਚਰਚਾ ਕੀਤੀ ਗਈ।
ਜਿਸ ਵਿੱਚ ਜਥੇਬੰਦੀ ਦੇ ਸੂਬਾ ਆਗੂ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਬੈਂਸ ਅਤੇ ਤਰੱਕੀ ਫ਼ਰੰਟ ਵਲੋਂ ਸੁਖਬੀਰ ਸਿੰਘ ਫਰੀਦਕੋਟ, ਦੀਪਕ ਸ਼ਰਮਾ ਭੁਪਿੰਦਰ ਸਿੰਘ ਸਮਰਾ ਗੁਰਦਾਸਪੁਰ ਨੇ ਕਿਹਾ ਕਿ ਇਸ ਸਮੇਂ ਪੂਰੇ ਪੰਜਾਬ ਵਿੱਚ 900 ਤੋਂ ਵੱਧ ਸਕੂਲ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ ਹਨ ਜਿਸ ਨਾਲ ਇਹਨਾਂ ਸਕੂਲਾਂ ਦੀ ਪੜ੍ਹਾਈ, ਵਿੱਤੀ ਅਤੇ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ|
ਜਿਸ ਨਾਲ ਸਕੂਲੀ ਸਿੱਖਿਆ ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ | ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕਾਰਾਤਮਕ ਸਿੱਖਿਆ ਅਤੇ ਇਹਨਾਂ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਸੁਹਿਰਦਤਾ ਨਾਲ 2018 ਦੇ ਸਿੱਖਿਆ ਸੇਵਾ ਨਿਯਮ ਅਤੇ ਇਹਨਾਂ ਦੇ ਸੰਸੋਧਣ ਨੂੰ ਬਦਲਣ ਦੇ ਅਪ੍ਰੈਲ ਵਿੱਚ ਦਿੱਤੇ ਬਿਆਨ ਨੂੰ ਅੱਜੇ ਤੱਕ ਚਾਰ ਮਹੀਨੇ ਤੋਂ ਵੱਧ ਸਮਾਂ ਬੀਤਣ ਤੇ ਵੀ ਅਮਲੀਜਾਮਾ ਨਹੀਂ ਦਿੱਤਾ ਜਾ ਸੱਕਿਆ|
ਜਿਸ ਨਾਲ ਹਰ ਮਹੀਨੇ ਵੱਡੀ ਗਿਣਤੀ ਵਿੱਚ ਸੀਨੀਅਰ ਲੈਕਚਰਾਰ ਬਿਨਾਂ ਇੱਕ ਤਰੱਕੀ ਦੇ ਨਿਰਾਸ਼ਾ ਨਾਲ ਸੇਵਾਮੁਕਤ ਹੋ ਰਹੇ ਹਨ| ਹਰਜੀਤ ਸਿੰਘ ਬਲਹਾੜੀ,ਸੁਖਦੇਵ ਸਿੰਘ ਰਾਣਾ,ਮਨੋਜ ਕੁਮਾਰ,ਚਰਨਦਾਸ ਮੁਕਤਸਰ ਬਲਜੀਤ ਸਿੰਘ ਕਪੂਰਥਲਾ, ਕੌਸ਼ਲ ਸ਼ਰਮਾ ਪਠਾਨਕੋਟ, ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਜਲਦ ਇਹਨਾਂ ਨਿਯਮਾਂ ਨੂੰ ਸੋਧ ਕੇ ਅਧਿਆਪਕ ਦਿਵਸ ਤੋਂ ਪਹਿਲਾਂ ਤਰੱਕੀਆਂ ਕਰਨੀਆਂ ਚਾਹੀਦੀਆਂ ਹਨ ਤਾਂਕਿ 30 ਸਾਲ ਦੀ ਲੈਕਚਰਾਰ ਦੀ ਸੇਵਾ ਤੋਂ ਬਾਅਦ ਵੀ ਇੱਕ ਤਰੱਕੀ ਉਡੀਕਦੇ ਰਿਟਾਇਰ ਹੋ ਰਹੇ ਲੈਕਚਰਾਰ ਨੂੰ ਰਾਹਤ ਮਿੱਲ ਸਕੇ।
ਪਰ ਜ਼ੇਕਰ ਜਲਦ ਪ੍ਰਿੰਸੀਪਲ ਤਰੱਕੀਆਂ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਅਧਿਆਪਕ ਦਿਵਸ ਤੋਂ ਦੋ ਦਿਨ ਪਹਿਲਾਂ ਤਿੰਨ ਸਤੰਬਰ ਨੂੰ ਸੰਗਰੂਰ ਵਿੱਖੇ ਜੱਥੇਬੰਦੀ ਵਲੋਂ ਪ੍ਰਿੰਸੀਪਲ ਤਰੱਕੀ ਲਈ 3 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ 5 ਸਤੰਬਰ ਅਧਿਆਪਕ ਦਿਵਸ ਮੌਕੇ ਸਖ਼ਤ ਐਕਸ਼ਨ ਕੀਤਾ ਜਾਵੇਗਾ|
ਇਹਨਾਂ ਰੋਸ਼ ਧਰਨਿਆਂ ਨੂੰ ਵੱਡਾ ਕਰਨ ਲਈ ਦੂਜੀਆਂ ਭਰਾਤਰੀ ਜਥੇਬੰਦੀਆਂ ਨਾਲ ਵੀ ਸੰਪਰਕ ਕਰਕੇ ਸਹਿਯੋਗ ਲਿਆ ਜਾਵੇਗਾ। ਇਸ ਮੀਟਿੰਗ ਵਿੱਚ ਸੁੱਖਵਿੰਦਰ ਸਿੰਘ, ਜਗਜੀਤ ਸਿੰਘ ਸਿੱਧੂ, ਇੰਦਰਜੀਤ ਸਿੰਘ, ਹਰਮੀਤ ਸਿੰਘ, ਗੁਰਿੰਦਰ ਸਿੰਘ, ਅਨਿਲਪ੍ਰਤਾਪ ਸ਼ਰਮਾ ਹਾਜ਼ਰ ਸਨ।

