All Latest NewsNews FlashPunjab News

Punjab News: ਟੈਕਨੀਕਲ ਸਰਵਿਸਜ ਯੂਨੀਅਨ ਦੀ ਹੋਈ ਸਰਕਲ ਪੱਧਰੀ ਕਨਵੈਨਸ਼ਨ

 

ਪੰਜਾਬ ਨੈੱਟਵਰਕ, ਬਠਿੰਡਾ-

ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਬਠਿੰਡਾ ਦੇ ਮੀਤ ਪ੍ਰਧਾਨ ਹੇਮ ਰਾਜ ਤੇ ਸਰਕਲ ਸੱਕਤਰ ਸਤਵਿੰਦਰ ਸਿੰਘ ਨੇ ਪੈ੍ਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਟੈਕਨੀਕਲ ਸਰਵਿਸਜ ਯੂਨੀਅਨ ਰਜਿ. ਪੰਜਾਬ ਦੇ ਫੈਸਲੇ ਅਨੁਸਾਰ ਬਠਿੰਡਾ ਸਰਕਲ ਦੀ ਕਨਵੈਨਸ਼ਨ ਸਰਕਲ ਮੀਤ ਪ੍ਰਧਾਨ ਹੇਮ ਰਾਜ ਦੀ ਪ੍ਰਧਾਨਗੀ ਹੇਠ ਲਹਿਰਾ ਮੁਹੱਬਤ ਵਿਖੇ ਹੋਈ। ਜਿਸ ਵਿੱਚ ਸਰਕਲ ਦੇ ਸਮੂਹ ਆਗੂਆਂ ਅਤੇ ਸਰਗਰਮ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਨਵੈਨਸ਼ਨ ਦੀ ਸ਼ੁਰੂਆਤ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਉਨਾਂ ਦੇ ਬੋਲ ਤੇ ਨਾਹਰੇ ਸਰਫਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ ਏਂ ਕਾਤਲ ਮੇ ਹੈ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਤੇ ਚਰਚਾ ਤੇ ਕਮਾਉ ਕਿਰਤੀ ਲੋਕਾਂ ਚ, ਲੈਕੇ ਜਾਣ ਦੇ ਅਹਿਦ ਨਾਲ ਕੀਤੀ ਗਈ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਨ ਸੱਕਤਰ ਭੁਪਿੰਦਰ ਸਿੰਘ ਬਿੱਟੂ ਅਤੇ ਸੂਬਾ ਦਫ਼ਤਰੀ ਸੱਕਤਰ ਮਲਕੀਅਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਕਾਮੇ ਆਪਣੀਆਂ ਹੱਕੀ ਦੇ ਜਾਇਜ਼ ਮੰਗਾਂ ਦੀ ਖਾਤਰ ਸੰਘਰਸ਼ ਕਰਦੇ ਆ ਰਹੇ ਹਨ।

ਪਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਮੰਗਾਂ ਮੰਨਣ ਦੀ ਬਜਾਏ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ। ਜਿਸ ਤੋਂ ਮਜਬੂਰ ਹੋ ਕੇ ਪਿਛਲੇ ਦਿਨੀਂ ਪੰਜਾਬ ਦੇ ਸਮੂਹ ਬਿਜਲੀ ਕਾਮੇ ਸਮੂਹਿਕ ਛੁੱਟੀ ਤੇ ਗਏ ਸਨ। ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਬਿਜਲੀ ਖੇਤਰ ਵਿੱਚ ਕੰਮ ਕਰਦੀਆਂ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਵੀ ਨਿੱਤਰ ਆਈਆਂ ਸਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਆਣ ਖੜੀ ਸੀ, ਹੋਰਨਾਂ ਜਥੇਬੰਦੀਆਂ ਵੱਲੋਂ ਵੀ ਹਮਾਇਤੀ ਬਿਆਨ ਦਿੱਤੇ ਜਾ ਰਹੇ ਸਨ, ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਉੱਪਰ ਸੰਘਰਸ਼ ਦਾ ਪੂਰਾ ਦਬਾਅ ਵੱਧ ਰਿਹਾ ਸੀ, ਹੜਤਾਲ ਦੇ ਅੰਕੜੇ ਦਿਨੋ ਦਿਨ ਵਧ ਰਹੇ ਸਨ। ਪਰ ਮੈਨੇਜਮੈਂਟ ਇੱਕ ਵਾਰ ਫਿਰ ਬਿਜਲੀ ਕਾਮਿਆਂ ਦੇ ਸਿੱਖਰ ਤੇ ਪੁੱਜੇ ਸੰਘਰਸ਼ ਨਾਲ ਛੱਲ ਕਰ ਗਈ।

ਆਗੂਆਂ ਨੇ ਸਮੂਹ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਮੈਨੇਜਮੈਂਟ ਦੇ ਕਾਮਿਆਂ ਵਿਰੋਧੀ ਰੋਲ ਤੋਂ ਹੋਰ ਚੋਕਸ ਹੁੰਦਿਆਂ ਮੁੜ ਸੰਘਰਸ਼ ਦੇ ਮੈਦਾਨ ਚ, ਆਉਣ, ਮੈਨੇਜਮੈਂਟ ਵੱਲੋਂ ਕਾਮਿਆਂ ਚ, ਪਾੜਾ ਪਾਉਣ ਤੇ ਵਧਾਉਣ ਲਈ ਪੈਦਾ ਕੀਤੀਆਂ ਮੰਗਾ ਨੂੰ ਬੁਨਿਆਦੀ ਮੰਗਾਂ ਮੱਸਲਿਆ ਤੇ ਘੋਲ ਦਾ ਮੱਹਤਵ ਸਮਝਣ ਸਮਝਾਉਣ ਦਾ ਕੰਮ ਕਰਦਿਆਂ ਬਿਜਲੀ ਖੇਤਰ ਦੇ ਸੁੱਮਚੇ ਕਾਮਿਆਂ ਨੂੰ ਸਾਂਝੇ ਸੰਘਰਸ਼ ਚਲ, ਲਿਆਉਣ, ਕਨਵੈਨਸ਼ਨ ਵਿੱਚ ਜਿਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਠੇਕਾ ਵਰਕਰ ਯੂਨੀਅਨ ਅਜ਼ਾਦ ਤੋਂ ਆਗੂ ਜਗਰੂਪ ਸਿੰਘ, ਪਾਵਰਕੌਮ ਐਂਡ ਟਰਾਸਕੋ ਕੰਨਟਰੇਟ ਵਰਕਰ ਯੂਨੀਅਨ ਦੇ ਸਾਥੀ ਬਲਵਿੰਦਰ ਸਿੰਘ ਸਰਕਲ ਸਹਾਇਕ ਸੱਕਤਰ,ਪੀ ਐਸ ਪੀ ਸੀ ਐਲ ਤੇ ਪੀ ਐਸ ਟੀ ਸੀ ਐਲ ਕਟਰੈਕਚੁਅਲ ਵਰਕਰ ਯੂਨੀਅਨ ਤੋਂ ਖੁਸ਼ਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਚ, ਸਾਥੀ ਸ਼ਾਮਲ ਹੋਏ। ਮਾਨਸਾ ਡਵੀਜ਼ਨ ਤੋਂ ਪੈਨਸ਼ਨਰ ਐਸੋਸੀਏਸ਼ਨ ਅਜ਼ਾਦ ਦੇ ਡਵੀਜ਼ਨ ਸੱਕਤਰ ਗੁਰਬੰਤ ਸਿੰਘ ਮਾਨਸਾ, ਰਾਮਪੁਰਾ ਮੰਡਲ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਸ਼ਾਮਲ ਹੋਏ।

ਇੰਨਾ ਸ਼ਾਮਲ ਹੋਏ ਆਗੂਆਂ ਨੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਮੈਨੇਜਮੈਂਟ ਦੀ ਨੀਤੀਆਂ ਖਿਲਾਫ ਸਾਂਝਾ ਮੰਗ ਪੱਤਰ, ਬਰਾਬਰਤਾ ਦੇ ਅਧਾਰ ਤੇ ਸਾਂਝੀ ਕਮੇਟੀ, ਸਾਂਝੇ ਸੰਘਰਸ਼ ਸੱਦੇ ਦੇ ਅਸੂਲ ਨੂੰ ਲਾਗੂ ਕਰਨ ਤੇ ਸਾਂਝੇ ਸੰਘਰਸ਼ ਨੂੰ ਹੁਲਾਰਾ ਤੇ ਬੜਾਵਾ ਦਿੰਦੀ ਜੱਥੇਬੰਦੀਆਂ ਦੀ ਆਜਾਦਾਨਾ ਸਰਗਰਮੀ ਦੀ ਖੁੱਲ੍ਹ ਹੋਣ ਨੂੰ ਦੁਰੁਸਤ ਦੱਸਿਆ, ਇਸ ਮੁਲਾਜ਼ਮ ਨੂੰ ਸਿੱਖਿਅਤ ਤੇ ਲਾਮਬੰਦ ਕਰਨ ਦਾ ਐਲਾਨ ਕੀਤਾ।

ਕਨਵੈਨਸ਼ਨ ਵਿੱਚ ਸ਼ਾਮਲ ਆਗੂਆਂ ਤੇ ਵਰਕਰਾਂ ਨੇ ਮਤੇ ਪਾਸ ਕਰਕੇ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧਾਂ ਰੱਦ ਕਰਨ, ਮਹਿਕਮੇ ਚੋਂ ਠੇਕੇਦਾਰੀ ਸਿਸਟਮ ਬੰਦ ਕਰਕੇ ਠੇਕਾ ਮੁਲਾਜ਼ਮਾ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਪੱਕੇ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਦੇ ਟਰੇਡ ਯੂਨੀਅਨ ਹੱਕ ਤੇ ਲੋਕਾਂ ਦੇ ਲਿਖਣ, ਬੋਲਣ ਤੇ ਆਪਣੇ ਮੰਗ ਮੱਸਲਿਆ ਤੇ ਸੰਘਰਸ਼ ਕਰਨ ਦਾ ਹੱਕ ਬਹਾਲ ਕੀਤਾ ਜਾਵੇ, ਬਿਜਲੀ ਐਕਟ 2003 ਤੇ ਬਿਜਲੀ ਬਿੱਲ 2020ਰੱਧ ਕੀਤਾ ਜਾਵੇ, ਸੇਵਾਵਾਂ ਸ਼ਰਤਾਂ ਚ ਕੀਤੀ ਤਬਦੀਲੀ ਰੱਦ ਕਰਕੇ ਨਵੇਂ ਭਰਤੀ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਤੇ ਪੁਰਾਣੇ ਸੇਵਾ ਨਿਯਮ ਲਾਗੂ ਕੀਤੇ ਜਾਣ।

ਪੁਰਾਣੀ ਯਾਰਡ ਸਟਿਕ ਮੁਤਾਬਿਕ ਵੱਧੇ ਵਰਕ ਲੋਡ ਕਾਰਨ ਤੋਂ ਕਾਮਿਆਂ ਨੂੰ ਰਾਹਤ ਦੇਣ ਲਈ ਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਫੌਰੀ ਭਰਤੀ ਕੀਤੀ ਜਾਵੇ, ਆਰ, ਟੀ, ਐਮ , ਓ,ਸੀ, ਸਹਾਇਕ ਐਸ, ਐਸ,ਏ , ਤੇ ਹੋਰਨਾਂ ਕੈਟਾਗਰੀਆ ਦੇ ਸਕੇਗਾ ਤੇ ਭੱਤਿਆਂ ਚ, ਰਹਿੰਦੀਆਂ ਕਮੀਆਂ ਨੂੰ ਫੌਰੀ ਦੂਰ ਕਰਕੇ ਉਨਾਂ ਨੂੰ ਇਨਸਾਫ ਦਿੱਤਾ ਜਾਵੇ।ਪਹਿਕਮੇ ਦੇ ਮੁਲਾਜ਼ਮਾਂ ਤੋਂ ਮਹਿਕਮੇ ਦੇ ਕੰਮ ‌ਤੋ ਬਾਹਰਲੇ ਕਿਸੇ ਵੀ ਕਿਸਮ ਦੇ ਕੰਮ ਲੈਣੇ ਬੰਦ ਕੀਤੇ ਜਾਣ।

 

Leave a Reply

Your email address will not be published. Required fields are marked *