ਪੰਜਾਬ ਯੂਨੀਵਰਸਿਟੀ ਸਟੂਡੈਂਟਸ ਚੋਣਾਂ: ABVP ਦਾ ਗੌਰਵ ਵੀਰ ਸੋਹਲ ਬਣਿਆ ਪ੍ਰਧਾਨ
ਵਿਰੋਧੀ ਧਿਰਾਂ ਦਾ ਦੋਸ਼; ਭਾਜਪਾ ਹੁਣ PU ‘ਚ ਫਿਰਕੂ ਸਿਆਸਤ ਕਰੇਗੀ!
Chandigarh News-
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ (PUCSC) ਚੋਣਾਂ 2025 ‘ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੇ ਪ੍ਰਧਾਨ ਅਹੁਦੇ ‘ਤੇ 3147 ਵੋਟ ਲੈ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਦੱਸ ਦਈਏ ਕਿ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਹਮੇਸ਼ਾਂ ਹੀ ਆਰਐਸਐਸ ਦੇ ਏਜੰਡੇ ਨੂੰ ਲਾਗੂ ਕਰਨ ਨੂੰ ਕਾਹਲੀ ਰਹਿੰਦੀ ਹੈ।
ਭਾਜਪਾ ਦੇ ਇੱਕ ਆਗੂ ਨੇ ਦੱਸਿਆ ਕਿ ਇਸ ਚੋਣ ਨੇ ਸਾਫ ਕਰ ਦਿੱਤਾ ਕਿ ਵਿਦਿਆਰਥੀਆਂ ਦੀ ਪਹਿਲੀ ਪਸੰਦ ਏਬੀਵੀਪੀ ਇਸ ਲਈ ਬਣੀ ਕਿਉਂਕਿ ਅਸੀਂ ਚੋਣਾਂ ‘ਚ ਮੁੱਦਿਆਂ ਅਤੇ ਵਿਦਿਆਰਥੀਆਂ ਨਾਲ ਜੁੜੇ ਸਵਾਲਾਂ ਨੂੰ ਕੇਂਦਰ ਵਿੱਚ ਰੱਖਿਆ, ਜਦਕਿ ਹੋਰ ਜਥੇਬੰਦੀਆਂ ਨੇ ਸਿਰਫ਼ ਰਾਜਨੀਤੀ ਦੀਆਂ ਗੱਲਾਂ ਕਰਦੇ ਰਹੇ।
ਗੌਰਵ ਵੀਰ ਸੋਹਲ ਦੀ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸਮੂਹ ਹੁਣ ਵਿਦਿਆਰਥੀ ਹਿਤਾਂ, ਪਾਰਦਰਸ਼ੀਤਾ ਅਤੇ ਸਕਾਰਾਤਮਕ ਅਕਾਦਮਿਕ ਮਾਹੌਲ ਲਈ ਏਕਜੁਟ ਹੋ ਕੇ ਏਬੀਵੀਪੀ ‘ਤੇ ਭਰੋਸਾ ਕਰਦਾ ਹੈ।
ਦੂਜੇ ਪਾਸੇ, ਵਿਰੋਧੀ ਧਿਰਾਂ (AAP ਤੇ ਕਾਂਗਰਸ ਦੀਆਂ ਵਿਦਿਆਰਥੀ ਜਥੇਬੰਦੀਆਂਂ) ਦੇ ਲੀਡਰਾਂ ਦਾ ਦੋਸ਼ ਹੈ ਕਿ ਜਿਵੇਂ ਹੋਰਨਾਂ ਯੂਨੀਵਰਸਿਟੀਆਂ ਦੇ ਵਿੱਚ, ਜਿੱਥੇ ਕਿਤੇ ਵੀ ਏਬੀਵੀਪੀ ਦਾ ਪ੍ਰਧਾਨ ਜਾਂ ਫਿਰ ਹੋਰ ਅਹੁਦੇਦਾਰ ਬਣਿਆ ਹੈ, ਉੱਥੇ ਉਨ੍ਹਾਂ ਨੇ ਫਿਰਕੂ ਸਿਆਸਤ ਕੀਤੀ ਹੈ।

