ਪੰਜਾਬ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਮਿਲਿਆ ਨੈਸ਼ਨਲ ਐਵਾਰਡ
ਚੰਡੀਗੜ੍ਹ
ਪੰਜਾਬ ਲਈ ਮਾਣਮੱਤੀ ਪ੍ਰਾਪਤੀ ਅੱਜ ਇਹ ਹੋਈ ਕਿ ਸੂਬੇ ਦੇ ਅਧਿਆਪਕ ਨਰਿੰਦਰ ਸਿੰਘ ਨੂੰ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦੇ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਅਨੁਸਾਰ, ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ਵਿੱਚ ਸ਼ੁੱਕਰਵਾਰ ਨੂੰ ਅਧਿਆਪਕ ਦਿਵਸ ਮੌਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡਿਆਲੀ ਦੇ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਨਰਿੰਦਰ ਸਿੰਘ ਨੂੰ ਕੌਮੀ ਅਧਿਆਪਕ ਪੁਰਸਕਾਰ-2025 ਨਾਲ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ।

