Breaking: ਕੀ ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀ ਤਿਆਰੀ? ਪੜ੍ਹੋ ਲੋਕ ਚਰਚਾ!
Punjab News –
ਪੰਜਾਬ ਵਿੱਚ ਹੜ੍ਹ ਆਏ ਹੋਏ ਨੇ, ਅਰਬਾਂ ਰੁਪਏ ਦੀ ਫਸਲ ਤਬਾਹ ਹੋ ਚੁੱਕੀ ਹੈ, 4 ਦਰਜਨ ਲੋਕ ਮਰ ਚੁੱਕੇ ਅਤੇ 4 ਲੱਖ ਦੇ ਕਰੀਬ ਹੜ੍ਹਾਂ ਦੀ ਮਾਰ ਝੱਲ ਰਹੇ ਨੇ।
ਵੈਸੇ, ਇੱਕ ਪਾਸੇ ਪੰਜਾਬ ਵਿੱਚ ਆਏ ਹੜ੍ਹ ਹਨ, ਉਥੇ ਹੁਣ ਦੂਜੇ ਪਾਸੇ ਸੂਬੇ ਦੀ ਰਾਜਨੀਤੀ ਵਿੱਚ ਵੀ ਇੱਕ ਵੱਡਾ ਹੜ੍ਹ ਆਉਣ ਦੀ ਤਿਆਰੀ ਖਿੱਚ ਰਿਹਾ। ਪੰਜਾਬ ਦੇ ਕਈ ਸਿਆਸੀ ਮਾਹਿਰ ਅੰਦਾਜ਼ੇ ਲਾ ਰਹੇ ਨੇ ਕਿ ਪੰਜਾਬ ਦੀ ਰਾਜਨੀਤੀ ਵਿੱਚ ਕੁਝ ਵੱਡਾ ਹੋਣ ਜਾ ਰਿਹਾ, ਪਰ ਕੀ ਵੱਡਾ ਹੋਣ ਜਾ ਰਿਹਾ ਇਹ ਸਵਾਲ ਸਭਨਾਂ ਦੇ ਮਨਾਂ ਵਿੱਚ ਹੈ?
ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਅਤੇ ਅਖਬਾਰਾਂ ਤੱਕ ਚਰਚਾਵਾਂ ਇਹੋ ਹਨ ਕਿ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਹੜ ਆਉਣ ਵਾਲਾ ਹੈ ਅਤੇ ਉਹ ਅਜਿਹਾ ਹੜ ਹੋਵੇਗਾ, ਜਿਸ ਨਾਲ ਪੰਜਾਬ ਦੀ ਪੂਰੀ ਰਾਜਨੀਤੀ ਹੀ ਬਦਲ ਜਾਵੇਗੀ।
ਦਰਅਸਲ, ਲੋਕਾਂ ਵਿੱਚ ਇੰਨੀ ਦਿਨੀ ਚਰਚਾ ਚੱਲ ਰਹੀ ਹੈ ਕਿ, ਪੰਜਾਬ ਦਾ ਮੁੱਖ ਮੰਤਰੀ ਬਦਲਣ ਜਾ ਰਿਹਾ। ਖ਼ਬਰਾਂ ਤਾਂ ਇਹ ਜ਼ੋਰਾਂ ‘ਤੇ ਹਨ, ਪਰ ਹਾਲੇ ਇਹ ਖ਼ਬਰਾਂ ਪੱਕੀਆਂ ਨਹੀਂ ਹਨ। ਮੁੱਖ ਮੰਤਰੀ ਭਗਵੰਤ ਮਾਨ ਸਿਹਤ ਖਰਾਬ ਦੇ ਕਾਰਨ ਇਸ ਵੇਲੇ ਮੋਹਾਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਹੋਏ ਨੇ। ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ। ਪਰ ਉਨਾਂ ਦਾ ਇਲਾਜ ਕੰਪਲੀਟ ਹੋਣ ਤੋਂ ਪਹਿਲਾਂ ਹੀ ਸੂਬੇ ਦਾ ਮੁੱਖ ਮੰਤਰੀ ਬਦਲਣ ਦੀਆਂ ਚਰਚਾਵਾਂ ਹੋਣਾ, ਵੈਸੇ ਤਾਂ ਕਈ ਸੰਕੇਤ ਦਿੰਦਾ ਹੈ।
ਭਗਵੰਤ ਮਾਨ ਪਹਿਲਾਂ ਵੀ ਜਦੋਂ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਲਈ ਹਸਪਤਾਲ ਦਾਖਲ ਹੋਏ ਸਨ, ਉਦੋਂ ਵੀ ਚਰਚਾਵਾਂ ਚੱਲੀਆਂ ਸਨ ਕਿ ਮੁੱਖ ਮੰਤਰੀ ਬਦਲਿਆ ਜਾ ਸਕਦਾ, ਪਰ ਉਸ ਵੇਲੇ ਖਬਰਾਂ ਸੱਚ ਸਾਬਤ ਨਹੀਂ ਸੀ ਹੋਈਆਂ। ਹੁਣ ਮੁੱਖ ਮੰਤਰੀ ਬਦਲਣ ਦੀਆਂ ਖਬਰਾਂ ਦਾ ਬਾਜ਼ਾਰ ਪੂਰਾ ਗਰਮ ਹੈ।
ਚਰਚਾਵਾਂ ਪੂਰੇ ਜ਼ੋਰਾਂ ‘ਤੇ ਨੇ ਅਤੇ ਪੰਜਾਬ ਦੇ ਦੋ ਮੌਜੂਦਾ ਮੰਤਰੀਆਂ ਅਤੇ ਇਕ ਸਾਬਕਾ ਮੰਤਰੀ ਤੇ ਵਿਧਾਇਕ ਦੀਆਂ ਸੁਰੱਖਿਆਵਾਂ ਵਧਾ ਦਿੱਤੀਆਂ ਨੇ। ਇੱਕ ਮੰਤਰੀ ਸਭ ਤੋਂ ਮੋਹਰਲੀ ਕਤਾਰ ਵਿੱਚ ਹੈ, ਉਹ ਹਿੰਦੂ ਚਿਹਰਾ ਦੱਸਿਆ ਜਾ ਰਿਹਾ। ਇੱਕ ਸਿੱਖ ਮੰਤਰੀ, ਜਿਸ ਕੋਲ ਪੰਜਾਬ ਦਾ ਸਭ ਤੋਂ ਵੱਡਾ ਵਿਭਾਗ ਹੈ ਅਤੇ ਇਕ ਸਿੱਖ ਵਿਧਾਇਕ ਦਾ ਨਾਮ ਵੀ CM ਦੀ ਰੇਸ ਵਿਚ ਸਭ ਤੋਂ ਵੱਧ ਚਰਚਾ ਵਿੱਚ ਹੈ।
ਇੱਥੇ ਦਸਦੇ ਚਲੀਏ ਕਿ ਨਾ ਤਾਂ ਵੈਸੇ ਇਹਨਾਂ ਖਬਰਾਂ ‘ਤੇ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਕੋਈ ਸਰਕਾਰੀ ਦਾਅਵਾ ਪੜ੍ਹਨ ਸੁਣਨ ਨੂੰ ਮਿਲਿਆ ਹੈ।
ਹਾਲਾਂਕਿ, ਇਸ ਸਭ ਦੇ ਵਿਚਾਲੇ ਸੂਤਰਾਂ ਨੇ ਏਨਾਂ ਜ਼ਰੂਰ ਕਿਹਾ ਹੈ ਕਿ ਮੁੱਖ ਮੰਤਰੀ ਫਿਲਹਾਲ ਸਿਹਤ ਖਰਾਬ ਦੇ ਕਾਰਨ ਹਸਪਤਾਲ ਦਾਖਲ ਹੋਏ ਨੇ, ਉਹ ਪੱਕਾ ਸਟੇਟ ਛੱਡ ਕੇ ਕਿਤੇ ਨਹੀਂ ਜਾ ਰਹੇ। ਇਸ ਲਈ ਅਜਿਹਾ ਕਹਿਣਾ, ਇਸ ਵੇਲੇ ਜਲਦਬਾਜੀ ਹੋਵੇਗਾ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾ ਰਿਹਾ। ਖ਼ੈਰ ਵੇਖਦੇ ਹਾਂ ਕਿ, ਆਉਂਦੇ ਦਿਨਾਂ ਵਿੱਚ ਰਾਜਨੀਤੀ ‘ਚ ਕੀ ਭੂਚਾਲ ਆਉਂਦਾ?

