ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਭਾਰੀ ਮੀਂਹ ਕਾਰਨ ਛੱਤਾਂ ਲਈ 20000 ਰੁਪਏ ਦਿੱਤੇ- ਅਸ਼ੋਕ ਸ਼ਰਮਾ
ਅੰਮ੍ਰਿਤਸਰ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਰਈਆ ਨੇੜੇ ਪਿੰਡ ਮੱਧ ਅਤੇ ਰਾਜਾਸਾਂਸੀ ਨੇੜੇ ਪਿੰਡ ਝੰਜੋਟੀ ਵਿੱਖੇ ਭਾਰੀ ਮੀਂਹ ਕਾਰਨ ਖਰਾਬ ਹੋਈ ਦੋ ਘਰਾਂ ਦੀ ਛੱਤਾਂ ਦੀ ਮੁਰੰਮਤ ਲਈ ਪ੍ਰਾਪਤ ਗੁਪਤ ਦਾਨ ਰਾਸ਼ੀ 10000 ਪ੍ਰਤੀ ਘਰ ਨੂੰ ਦਿੱਤੇ।
ਇਸ ਮੌਕੇ ਅਸ਼ੋਕ ਸ਼ਰਮਾ, ਸਰਬਜੀਤ ਸਿੰਘ, ਸਹਾਇਕ ਗਵਰਨਰ ਅਸ਼ਵਨੀ ਅਵਸਥੀ, ਸਾਬਕਾ ਪ੍ਰਧਾਨ ਅਮਨ ਸ਼ਰਮਾ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਮੱਧ ਨੇੜੇ ਰਈਆ ਦੀ ਮਿਡ ਡੇ ਮੀਲ ਵਰਕਰ ਮਮਤਾ ਸ਼ਰਮਾ ਅਤੇ ਪਿੰਡ ਝੰਜੋਟੀ ਦੀ ਮਿਡ ਡੇ ਵਰਕਰ ਮਨਜੀਤ ਕੌਰ ਦੇ ਘਰ ਦੀਆਂ ਛੱਤਾਂ ਭਾਰੀ ਮੀਂਹ ਕਾਰਨ ਬਹੁਤ ਨੁਕਸਾਨ ਹੋ ਗਿਆ ਸੀ ਜਿਸਦੀ ਤੁਰੰਤ ਮੁਰੰਮਤ ਲਈ ਇਹ ਸਹਿਯੋਗ ਰਾਸ਼ੀ ਵੱਲ ਉਹਨਾਂ ਨੂੰ ਦਿੱਤੀ ਗਈ ਅਤੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਹੜ੍ਹ ਪੀਡ਼ੀਤਾਂ ਨੂੰ ਵੀ ਜਲਦ ਪਿੰਡਾਂ ਵਿੱਚ ਜਾ ਕੇ ਰਾਹਤ ਸਮਗਰੀ ਦਿੱਤੀ ਜਾਵੇਗੀ।
ਇਸ ਮੌਕੇ ਬਲਦੇਵ ਮੰਨਣ, ਪਰਮਜੀਤ ਸਿੰਘ, ਰਾਜੇਸ਼ ਬਧਵਾਰ ਨੇ ਕਿਹਾ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਹਰ ਰੋਟਰੀ ਸਾਲ ਸਮੇਂ ਸਮੇਂ ਤੇ ਵਿੱਦਿਅਕ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਨੂੰ ਪੁਰਾ ਕੀਤਾ ਜਾਂਦਾ ਹੈ ਜਿਸ ਅਧੀਨ ਅੱਜ ਦੀ ਮਦਦ ਕੀਤੀ ਗਈ। ਇਸ ਮੌਕੇ ਪੀਡ਼ੀਤ ਪਰਿਵਾਰਾਂ, ਸਾਥੀ ਜਰਮਨਜੀਤ ਸਿੰਘ, ਝੰਜੋਟੀ ਸਕੂਲ ਮੁੱਖੀ ਮਨੀਸ਼ ਪੀਟਰ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਸਮੂਹ ਸਟਾਫ ਨੇ ਕਲੱਬ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਬਿੰਦਰ ਸਿੰਘ ਖੈਰਾ, ਮਨਿੰਦਰ ਸਿੰਘ, ਪ੍ਰਦੀਪ ਸਿੰਘ, ਹਰਜਾਪ ਸਿੰਘ ਬੱਲ, ਕੁਲਦੀਪ ਸਿੰਘ, ਪਰਮਿੰਦਰ ਸਿੰਘ,ਐਚ. ਐਸ. ਜੋਗੀ, ਜਤਿੰਦਰ ਸਿੰਘ ਪੱਪੂ ਅੰਦੇਸ਼ ਭੱਲਾ, ਹਰਦੇਸ਼ ਸ਼ਰਮਾ, ਕੇ. ਐਸ. ਚੱਠਾ, ਮਨਮੋਹਣ ਸਿੰਘ,, ਡਾ ਗਗਨਦੀਪ ਸਿੰਘ,ਰਾਕੇਸ਼ ਕੁਮਾਰ, ਪ੍ਰਮੋਦ ਕਪੂਰ, ਵਿਨੋਦ ਕਪੂਰ, ਜੇ. ਐਸ. ਲਿਖਾਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

