BREAKING: ਭਗਵੰਤ ਮਾਨ ਹੀ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ! ਮਨੀਸ਼ ਸਿਸੋਦੀਆ ਨੇ ਅਫ਼ਵਾਹਾਂ ਦਾ ਕੀਤਾ ਖੰਡਨ
PUNJAB BREAKING: ਭਗਵੰਤ ਮਾਨ ਭਾਵੇਂ ਹੀ ਹਸਪਤਾਲ ਵਿੱਚ ਨੇ, ਪਰ ਉਨ੍ਹਾਂ ਦੀ ਰੂਹ ਪੰਜਾਬ ਵਿੱਚ- ਮਨੀਸ਼ ਸਿਸੋਦੀਆ
PUNJAB BREAKING: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਦੇ ਮੋਹਾਲੀ ਦੇ ਫੋਰਟਿਸ ਹਪਸਤਾਲ ਵਿਖੇ ਦਾਖ਼ਲ ਹਨ। ਭਗਵੰਤ ਮਾਨ ਦਾ ਹਾਲ-ਚਾਲ ਜਾਨਣ ਵਾਸਤੇ ਅੱਜ ਮਨੀਸ਼ ਸਿਸੋਦੀਆ ਪਹੁੰਚੇ।
ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਗਵੰਤ ਮਾਨ ਕੱਲ੍ਹ ਨਾਲੋਂ ਠੀਕ ਨੇ, ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਭਾਵੇਂ ਹੀ ਹਸਪਤਾਲ ਵਿੱਚ ਨੇ, ਪਰ ਉਨ੍ਹਾਂ ਦੀ ਰੂਹ ਪੰਜਾਬ ਵਿੱਚ ਹੈ। ਸਿਸੋਦੀਆ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਭਗਵੰਤ ਮਾਨ ਮੈਦਾਨ ਵਿੱਚ ਹੋਣਗੇ।
ਆਪਣੇ ਬਿਆਨ ਵਿੱਚ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਬੈਠ ਕੇ ਹੀ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਮਾਨ ਹੀ ਪੰਜਾਬ ਮੁੱਖ ਮੰਤਰੀ ਰਹਿਣਗੇ।
ਮੁੱਖ ਮੰਤਰੀ ਬਦਲਣ ਦੀ ਚਰਚਾ ਜ਼ੋਰਾਂ ‘ਤੇ…
ਦੱਸ ਦਈਏ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਅਤੇ ਅਖਬਾਰਾਂ ਤੱਕ ਚਰਚਾਵਾਂ ਇਹੋ ਹਨ ਕਿ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਹੜ ਆਉਣ ਵਾਲਾ ਹੈ ਅਤੇ ਉਹ ਅਜਿਹਾ ਹੜ ਹੋਵੇਗਾ, ਜਿਸ ਨਾਲ ਪੰਜਾਬ ਦੀ ਪੂਰੀ ਰਾਜਨੀਤੀ ਹੀ ਬਦਲ ਜਾਵੇਗੀ।
ਦਰਅਸਲ, ਲੋਕਾਂ ਵਿੱਚ ਇੰਨੀ ਦਿਨੀ ਚਰਚਾ ਚੱਲ ਰਹੀ ਹੈ ਕਿ, ਪੰਜਾਬ ਦਾ ਮੁੱਖ ਮੰਤਰੀ ਬਦਲਣ ਜਾ ਰਿਹਾ। ਖ਼ਬਰਾਂ ਤਾਂ ਇਹ ਜ਼ੋਰਾਂ ‘ਤੇ ਹਨ, ਪਰ ਹਾਲੇ ਇਹ ਖ਼ਬਰਾਂ ਪੱਕੀਆਂ ਨਹੀਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਸਿਹਤ ਖਰਾਬ ਦੇ ਕਾਰਨ ਇਸ ਵੇਲੇ ਮੋਹਾਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਹੋਏ ਨੇ। ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ। ਸੋਸ਼ਲ ਮੀਡੀਆ ਵਾਲਿਆਂ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ ਵੀ ਚੁਣ ਲਿਆ ਹੋਇਆ ਹੈ।

