Punjab News: ਗ਼ੌਰੀ ਲੰਕੇਸ਼ ਦੀ ਯਾਦ ‘ਚ ਪਲਸ ਮੰਚ ਨੇ ਦਿੱਤਾ ਕਲਮ-ਕਲਾ ਲੋਕ ਜੋਟੀ ਦਾ ਹੋਕਾ

All Latest NewsNews FlashPunjab News

 

ਜਲੰਧਰ-

ਮੁਲਕ ਦੀ ਨਾਮਵਰ ਵਿਦਵਾਨ ਲੇਖਕ, ਨਿੱਧੜਕ ਪੱਤਰਕਾਰ, ਸੰਪਾਦਕ, ਦੱਬੇ ਕੁਚਲੇ ਲੋਕਾਂ ਦੀ ਜਮਹੂਰੀ, ਇਨਕਲਾਬੀ ਲਹਿਰ ਦੀ ਬੇਬਾਕ ਬੁਲਾਰਾ ਗ਼ੌਰੀ ਲੰਕੇਸ਼ ਦੀ ਸ਼ਹਾਦਤ ਅਜਾਈਂ ਨਹੀਂ ਜਾਏਗੀ।

ਇਹ ਸੁਨੇਹਾ ਦਿੱਤਾ ਗਿਆ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਅੱਜ ਸ਼ਾਮ ਪੰਜਾਬ ਦੇ ਵੱਖ ਵੱਖ ਕੇਂਦਰਾਂ ਤੇ ਹੋਏ ਵੰਨ ਸੁਵੰਨੇ ਸਮਾਗਮਾਂ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇੱਥੇ ਪ੍ਰੈਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਗਰਾਓਂ, ਲੋਕ ਕਲਾ ਮੰਚ ਮੰਡੀ ਮੁਲਾਂਪੁਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ (ਲੁਧਿਆਣਾ) ਪੀਪਲਜ਼ ਆਰਟ ਪਟਿਆਲਾ, ਆਵਾਮੀ ਰੰਗ ਮੰਚ ਸਿਹੌੜਾ (ਲੁਧਿਆਣਾ), ਮਾਨਵਤਾ ਕਲਾ ਮੰਚ ਨਗਰ (ਜਲੰਧਰ), ਸਾਹਿਤਕ ਸਭਿਆਚਾਰਕ ਸੰਸਥਾਵਾਂ ਮਾਹਿਲਪੁਰ (ਹੁਸ਼ਿਆਰਪੁਰ), ਜਲੂਰ ( ਸੰਗਰੂਰ )ਪੰਜਾਬ ਕਲਾ ਸੰਗਮ ਫਗਵਾੜਾ (ਕਪੂਰਥਲਾ), ਪਲਸ ਮੰਚ ਦੇ ਸੰਗੀ ਸਾਥੀ ਤਰਕਸ਼ੀਲ ਆਗੂ ਜਸਵਿੰਦਰ ਫਗਵਾੜਾ ਅਤੇ ਸੁਖਦੇਵ ਫਗਵਾੜਾ  (ਕਪੂਰਥਲਾ) ਵਿਖੇ ਹੋਈਆਂ ਡਾ. ਗੌਰੀ ਲੰਕੇਸ਼ ਯਾਦਗਾਰੀ ਸਭਾਵਾਂ ਵਿਚ ਉਹਨਾਂ ਦੇ ਸਿਰੜੀ ਜੀਵਨ ਸੰਗਰਾਮ ਨੂੰ ਸਿਜਦਾ ਕੀਤਾ ਗਿਆ।

ਇਹਨਾਂ ਇਕੱਤਰਤਾ ਵਾਂ ਨੂੰ ਸੰਬੋਧਨ ਕਰਦਿਆਂ ਅਮੋਲਕ ਸਿੰਘ, ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰ ਹਰਕੇਸ਼ ਚੌਧਰੀ, ਦੀਪਕ ਰਾਏ, ਪ੍ਰਗਟ ਸਿੰਘ, ਅੰਜੂ ਚੌਧਰੀ, ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ, ਸੱਤਪਾਲ ਬੰਗਾ,  ਅਦਬ, ਸ਼ਾਹ ਮੁਹੰਮਦ, ਕਮਲ ਜਲੂਰ, ਸ਼ੈਰੀ ਸਿਹੌੜਾ, ਪਾਵੇਲ ਸਿਹੌੜਾ, ਨਿਸ਼ਾ, ਜਸਵਿੰਦਰ ਫਗਵਾੜਾ ਸੁਖਦੇਵ ਫਗਵਾੜਾ, ਤਲਵਿੰਦਰ ਹੀਰ, ਧਰਮਿੰਦਰ ਮਸਾਣੀ, ਨਿਤਿਨ, ਖੁਸ਼ੀ ਗੁਣਾਚੌਰ ਅਤੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਦੇ ਸਾਥੀਆਂ ਨੇ ਕਿਹਾ ਕਿ ਗੌਰੀ ਲੰਕੇਸ਼ ਨੂੰ 5 ਸਤੰਬਰ 2017 ਨੂੰ ਬੰਗਲੌਰ (ਕਰਨਾਟਕ) ਵਿਖੇ ਉਹਨਾਂ ਫਿਰਕੂ ਫਾਸ਼ੀ ਤਾਕਤਾਂ ਨੇ ਸ਼ਰੇਆਮ ਗੋਲੀਆਂ ਮਾਰੀਆਂ ਅਤੇ ਜ਼ਿੰਮੇਵਾਰੀ ਓਟੀ ਜਿਨ੍ਹਾਂ ਤਾਕਤਾਂ ਨੇ ਡਾ. ਨਰੇਂਦਰ ਦਾਭੋਲਕਰ, ਡਾ. ਕਲਬੁਰਗੀ, ਗੋਬਿੰਦ ਪਨਸਾਰੇ ਵਰਗੇ ਵਿਦਵਾਨ ਵਿਗਿਆਨੀਆਂ ਅਤੇ ਸਮਾਜ ਸ਼ਾਸਤਰੀਆਂ ਨੂੰ ਕਤਲ ਕਰਕੇ ਜ਼ਿੰਮੇਵਾਰੀਆਂ ਲਈਆਂ।

ਸਭਨਾਂ ਥਾਵਾਂ ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਗੌਰੀ ਲੰਕੇਸ਼ ਅਤੇ ਸੰਗੀ ਸਾਥੀਆਂ ਦੇ ਕਾਤਲ ਅੱਜ ਵੀ ਦਨਦਨਾਉਂਦੇ ਹਕੂਮਤੀ ਸਰਪ੍ਰਸਤੀ ਹੇਠ ਘੁੰਮ ਰਹੇ ਹਨ ਜਦ ਕਿ ਦੇਸ਼ ਦੇ ਬੁੱਧੀਜੀਵੀ ਨੌਜਵਾਨ ਜ਼ਹੀਨ ਵਿਦਿਆਰਥੀ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਅੰਦਰ ਸੜ ਰਹੇ ਹਨ।

ਸਮੂਹ ਸਮਾਗਮਾਂ ਵਿੱਚ ਬੁਲਾਰਿਆਂ ਕਿਹਾ ਕਿ ਪਲਸ ਮੰਚ ਦੇ ਬਾਨੀ ਪ੍ਰਧਾਨ ਗੁਰਸ਼ਰਨ ਸਿੰਘ ਦੀ ਸੰਸਥਾ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਪੰਜਾਬ ਵਾਸੀਆਂ ਨੂੰ ਸੁਚੇਤ ਕਰਦੀ ਹੈ ਕਿ ਭਵਿੱਖ਼ ਵਿੱਚ ਪੰਜਾਬ ਅੰਦਰ ਵੀ ਤਰਕਸ਼ੀਲ, ਜਮਹੂਰੀ, ਸਾਹਿਤ ਕਲਾ ਖੇਤਰ ਨਾਲ ਜੁੜੇ ਸਭਨਾਂ ਲੋਕ ਆਗੂਆਂ ਦੀ ਆਵਾਜ਼ ਬੰਦ ਕਰਨ ਲਈ ਹੋਛੇ ਹੱਥਕੰਡੇ ਵਰਤੇ ਜਾਣਗੇ ਇਸ ਲਈ ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਮਜ਼ਬੂਤ ਕਰਨ ਦੀ ਲੋੜ ਹੈ।

 

Media PBN Staff

Media PBN Staff

Leave a Reply

Your email address will not be published. Required fields are marked *