ਵੱਡੀ ਖ਼ਬਰ: ਪੰਜਾਬ ਤੋਂ AAP ਵਿਧਾਇਕ ਦੋਸ਼ੀ ਕਰਾਰ, ਪੁਲਿਸ ਵੱਲੋਂ ਗ੍ਰਿਫਤਾਰ
Punjab Breaking: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਰਅਸਲ, 2013 ਵਿੱਚ ਮਨਜਿੰਦਰ ਲਾਲਪੁਰਾ ਅਤੇ ਉਸਦੇ ਕੁੱਝ ਸਾਥੀਆਂ ਨੇ ਇਕ ਲੜਕੀ ਦੇ ਨਾਲ ਵਿਆਹ ਸਮਾਗਮ ਦੌਰਾਨ ਪਹਿਲਾਂ ਛੇੜਛਾੜ ਕੀਤੀ ਸੀ ਅਤੇ ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਸੀ ਤਾਂ, ਉਸ ਸਮੇਂ ਲਾਲਪੁਰਾ ਅਤੇ ਉਹਦੇ ਸਾਥੀਆਂ ਨੇ ਲੜਕੀ ਦੀ ਕੁੱਟਮਾਰ ਕੀਤੀ ਸੀ।
ਇਹ ਸਾਰੀ ਘਟਨਾ ਉਸਮਾ ਪਿੰਡ ਵਿਖੇ ਵਾਪਰੀ ਸੀ। ਕਰੀਬ 12 ਸਾਲ ਚੱਲੇ ਇਸ ਮਾਮਲੇ ਵਿੱਚ ਅਦਾਲਤ ਦੇ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ (ਮੌਜੂਦਾ ਆਪ ਵਿਧਾਇਕ) ਸਮੇਤ ਸੱਤ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਜਦੋਂਕਿ ਇਸ ਮਾਮਲੇ ਵਿੱਚ 12 ਸਤੰਬਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਦੱਸਦੇ ਚੱਲੀਏ ਕਿ ਅੱਜ ਲਾਲਪੁਰਾ ਅਦਾਲਤ ਵਿੱਚ ਤਰੀਕ ਭੁਗਤਣ ਗਏ ਸਨ, ਜਿੱਥੇ ਅਦਾਲਤ ਨੇ ਪੁਲਿਸ ਨੂੰ ਕਿਹਾ ਕਿ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਜਾਵੇ।
ਪੁਲਿਸ ਨੇ ਮੌਕੇ ਤੇ ਹੀ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਮਾ ਕਾਂਡ ਮਾਮਲੇ ਵਿੱਚ ਅਦਾਲਤ ਦੇ ਵੱਲੋਂ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

