ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਵਿਖੇ ਨਾਰੀ ਸਸ਼ਕਤੀਕਰਨ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ
Punjab News
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਵਿਖੇ ਚੱਲ ਰਹੇ ਪ੍ਰੋਜੈਕਟ SPC (Student police cadet) ਸਕੀਮ ਅਧੀਨ ਨਾਰੀ ਸਸ਼ਕਤੀਕਰਨ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਅੰਗਰੇਜ਼ ਸਿੰਘ ਨੇ ਸ਼ਿਰਕਤ ਕੀਤੀ, ਉਹਨਾਂ ਨੇ ਵਿਦਿਆਰਥੀਆਂ ਨੂੰ ਮਹਿਲਾ ਸ਼ਕਤੀਕਰਨ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ।
ਉਹਨਾਂ ਕਿਹਾ ਕਿ ਔਰਤਾਂ ਦਾ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਅੱਜ ਔਰਤਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਆਪਣੀ ਵਿਸ਼ੇਸ਼ ਪਹਿਚਾਨ ਬਣਾਈ ਹੈ। ਅੱਜ ਔਰਤ ਸਮਾਜਿਕ ਅਤੇ ਆਰਥਿਕ ਪੱਖੋਂ ਸਸ਼ਕਤ ਹੋ ਚੁੱਕੀ ਹੈ ਔਰਤ ਸਮਾਜ ਵਿੱਚ ਇਹ ਸ਼ਕਤੀਕਰਨ ਕੇਵਲ ਸਿੱਖਿਆ ਕਰਕੇ ਹੀ ਸੰਭਵ ਹੋ ਸਕਿਆ ਹੈ, ਇਸ ਲਈ ਸਾਰੇ ਬੱਚੇ ਚਾਹੇ ਕੁੜੀ ਹੋ ਜਾਂ ਮੁੰਡਾ ਸਿੱਖਿਆ ਨੂੰ ਆਪਣਾ ਵਿਦਿਆਰਥੀ ਜੀਵਨ ਸਮਰਪਿਤ ਕਰੇ ਤਾਂ ਜੋ ਸਮਾਜ ਦੇ ਦੋਹੇ ਧਿਰ ਬਰਾਬਰ ਚੱਲ ਸਕਣ।
ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਨਵੀਨ ਗੁਪਤਾ ਨੇ ਤੇ ਸਮੂਹ ਸਟਾਫ ਮੈਂਬਰ ਨੇ ਡਿਪਟੀ ਜਿਲਾ ਸਿੱਖਿਆ ਅਫਸਰ ਅੰਗਰੇਜ਼ ਸਿੰਘ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਦਿਖਾਏ ਰਾਹ ਤੇ ਚੱਲਣ ਦੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਇਸ ਮੌਕੇ ਤੇ (SPC) ਕੁਆਰਡੀਨੇਟਰ ਅਮਰੀਕ ਸਿੰਘ, ਰਵਿੰਦਰ ਸਿੰਘ (ਲੈਕਚਰਾਰ ਹਿਸਟਰੀ), ਡਾ: ਪੂਨਮ ਮਿਡਾ ਅਤੇ ਮੈਡਮ ਰਿਚਾ ਹਾਜਰ ਸਨ।

