ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਕਿਸਾਨ ਸਟੂਡੈਂਟ ਯੂਨੀਅਨ ਦਾ ਕੀਤਾ ਆਗਾਜ਼
ਹਰਮਨ ਸਿੱਧੂ ਪ੍ਰਧਾਨ ਅਤੇ ਅਨਮੋਲ ਸੰਧੂ ਅਤੇ ਪ੍ਰਭ ਮੱਲਾਂਵਾਲਾ ਬਣੇ ਮੀਤ ਪ੍ਰਧਾਨ
ਫਿਰੋਜ਼ਪੁਰ
ਅੱਜ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਨੌਜਵਾਨ ਕਿਸਾਨ ਆਗੂ ਜਗਰੂਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੈਕੜੇ ਨੌਜਵਾਨ ਅਤੇ ਵਿੱਦਿਆਰਥੀਆਂ ਨੇ ਇਕੱਤਰਤਾ ਕੀਤੀ | ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਇਕ ਨਵੀਂ ਸ਼ੁਰੂਆਤ ਕਰਦਿਆ ਕਿਸਾਨ ਸਟੂਡੈਂਟ ਯੂਨੀਅਨ ਦੀ ਸ਼ੁਰੂਆਤ ਕੀਤੀ | ਅੱਜ ਸਰਬਸੰਮਤੀ ਨਾਲ ਹਰਮਨਪ੍ਰੀਤ ਸਿੱਧੂ ਨੂੰ ਪ੍ਰਧਾਨ, ਅਨਮੋਲ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਭ ਮੱਲਾਂਵਾਲਾ ਨੂੰ ਮੀਤ ਪ੍ਰਧਾਨ ਗੁਰੂ ਨਾਨਕ ਕਾਲਜ ਨਿਯੁਕਤ ਕੀਤਾ ਗਿਆ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਸਿਰਫ ਚੋਣਾਂ ਵਿੱਚ ਧੱਕੇਸ਼ਾਹੀ ਕਰਵਾਉਣ ਅਤੇ ਆਪਣੇ ਮਾੜੇ ਮਨਸੂਬਿਆ ਲਈ ਵਰਤਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਦੇ ਹਨ|
ਓਹਨਾ ਕਿਹਾ ਕਿ ਅਸੀਂ ਜਲਦੀ ਹੀ ਜਥੇਬੰਦੀ ਦੀ ਵਿਧਾਨ ਵਿਧੀ ਰਾਹੀਂ ਮੇਂਬਰਸ਼ਿਪ ਕਰਕੇ ਵੱਧ ਤੋਂ ਵੱਧ ਵਿੱਦਿਆਰਥੀਆਂ ਨੂੰ ਨਾਲ ਜੋੜਕੇ ਪੰਜਾਬ ਦੇ ਮੁੱਦਿਆਂ ਦੀ ਸਿਆਸਤ ਨਾਲ ਨੌਜਵਾਨਾਂ ਨੂੰ ਜੋੜਾਂਗੇ | ਓਹਨਾ ਕਿਹਾ ਕਿ ਸਾਡੇ ਨੌਜਵਾਨਾਂ ਆਗੂ ਜਗਰੂਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਕਾਲਜਾਂ ਵਿੱਚ ਯੂਨੀਅਨ ਦਾ ਵਿਸਥਾਰ ਕਰਾਂਗੇ |
ਇਸ ਮੌਕੇ ਤਰਸੇਮ ਸੰਧੂ ਕਵੀ ਔਲਖ ਨਿਰਭੈਅ ਭੁੱਲਰ ਗੁਰਪ੍ਰੀਤ ਸਿੰਘ ਨਿੱਕਾ ਸੰਧੂ ਸੁਰਿੰਦਰ ਸੰਧੂ ਬੋਬੀ ਗਿੱਲ ਸਿਮਰਨਜੀਤ ਸੰਧੂ ਦੀਪਅਮਨ ਗੋਪੀ ਭੁੱਲਰ ਮਨਪ੍ਰੀਤ ਵਿਰਕ ਲੀਗਲ ਗਾਈਡ ਦਿਲਬਾਗ ਭਦਰੂ ਸਤਨਾਮ ਸੋਢੀ ਨਛੱਤਰ ਭੁੱਲਰ ਪੰਮਾ ਰਜੀਵਾਲਾ ਗਗਨ ਸੋਢੀ ਮੰਨਤ ਉੱਪਲ ਡੀਸੀ ਭੁੱਲਰ ਲਵ ਰਜੀਵਾਲਾ ਰਮਨ ਸੁਨਿਆਰਾ ਨਿਸ਼ੂ ਲੀਗਲ ਗਾਈਡ ਹਰਪ੍ਰੀਤ ਪੀਤਾ ਗੁਰਸਿਮਰਨ ਮਹਿਮਾਂ ਜਸਕਰਨ ਮਹਿਮਾਂ ਮਨਜੀਤ ਮਹਿਮਾਂ ਪਰਮਿੰਦਰ ਸਿੰਘ ਵਿਕਰਮ ਬਾਰੇਕੇ ਗੁਰਜੱਜ ਸਾਂਦੇਹਾਸ਼ਮ ਗੁਰਵਿੰਦਰ ਰੋਡੇਵਾਲਾ ਰਾਣਾ ਲਾਹੌਰੀਆ ਜਗਸੀਰ ਸਿੰਘ ਮੋਹਿਤ, ਜੋਬਨ ਮੱਲਾਂਵਾਲਾ ਕਰਨ ਮੱਲਾਵਾਲਾ ਗੁਰਸ਼ਨ ਮੱਲਾਂਵਾਲਾ ਆਦਿ ਸਮੇਤ ਸੈਕੜੇ ਨੌਜਵਾਨ ਹਾਜਰ ਸਨ।

