ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵਿਤਾ ਮੁਕਾਬਲੇ ਕਰਵਾਏ ਗਏ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਹਿ-ਵਿੱਦਿਅਕ ਮੁਕਾਬਲੇ ਅਤਿ ਜਰੂਰੀ – ਡੀਈਓ ਸੁਨੀਤਾ ਰਾਣੀ
ਫ਼ਿਰੋਜ਼ਪੁਰ-
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਕੋਮਲ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ, ਸੁਭਾਸ਼ ਚੰਦਰ ਡੀ.ਆਰ.ਸੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਵਿਖੇ ਕਵੀ ਸ੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਵਿਤਾ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 11 ਬਲਾਕਾਂ ਤੋਂ 11 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਇਹਨਾਂ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਲੈਕਚਰਰ ਡਾਇਟ ਡਾ. ਹਰਵਿੰਦਰ ਸਿੰਘ, ਹੀਰਾ ਸਿੰਘ ਤੂਤ ਅਤੇ ਜਗਜੀਤ ਸਿੰਘ ਨੇ ਨਿਭਾਈ। ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਜੀਰਾ ਲੜਕੀਆਂ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਪ੍ਰਾਪਤ ਕੀਤਾ ਅਤੇ ਕੱਲ੍ਹ ਹੋਣ ਜਾ ਰਹੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਮੁਕਾਬਲੇ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ।
ਡੀਈਓ ਸੁਨੀਤਾ ਰਾਣੀ ਜੀ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਗਾਈਡ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗਾਈਡ ਅਧਿਆਪਕਾ ਸੁਦੇਸ਼ ਰਾਣੀ ਨੇ ਕਿਹਾ ਵਿਦਿਆਰਥੀਆਂ ਵਿੱਚ ਬਹੁਤ ਪ੍ਰਤਿਭਾ ਹੈ, ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਦੀ ਜਰੂਰਤ ਹੈ। ਇਸ ਮੌਕੇ ਤੇ ਏਸੀਪੀ ਜਰਨਲ ਸਰਬਜੀਤ ਸਿੰਘ,ਪਵਨ ਕੁਮਾਰ ਜ਼ਿਲ੍ਹਾ ਐੱਮ.ਆਈ. ਸੀ, ਸੰਦੀਪ ਕੁਮਾਰ, ਹਰੀਸ਼ ਕੁਮਾਰ ਬੀਆਰਸੀ, ਮਨਜਿੰਦਰ ਕੌਰ, ਅਤੇ ਹੋਰ ਦਫ਼ਤਰੀ ਸਟਾਫ ਹਾਜ਼ਰ ਸਨ।

