ਵੱਡੀ ਖ਼ਬਰ: ਦੋ ਸਰਕਾਰੀ ਅਧਿਆਪਕਾਵਾਂ ਨੌਕਰੀ ਤੋਂ ਬਰਖ਼ਾਸਤ; ਬੀ.ਐੱਡ ਦੀਆਂ ਜਾਅਲੀ ਡਿਗਰੀਆਂ ‘ਤੇ ਕਰ ਰਹੀਆਂ ਸੀ ਨੌਕਰੀਆਂ
Punjabi News-
ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਦੋ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕਾਂ (ਟੀਜੀਟੀ) ਨੂੰ ਉਨ੍ਹਾਂ ਦੀਆਂ ਬੀ.ਐੱਡ ਡਿਗਰੀਆਂ ਜਾਅਲੀ ਪਾਏ ਜਾਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, 16 ਜੁਲਾਈ 2024 ਨੂੰ ਦੋਵੇਂ ਮਹਿਲਾ ਅਧਿਆਪਕਾਂ ਨੂੰ ਬੈਚਵਾਈਜ਼ ਆਧਾਰ ‘ਤੇ ਨਿਯੁਕਤੀ ਮਿਲੀ।
ਇਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਸਾਰੀ, ਜ਼ਿਲ੍ਹਾ ਕਾਂਗੜਾ (ਹਿਮਾਚਲ) ਵਿੱਚ ਕੰਮ ਕਰਨ ਵਾਲੀ ਟੀਜੀਟੀ ਆਰਟ ਸ਼ਸ਼ੀ ਬਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌੜ, ਜ਼ਿਲ੍ਹਾ ਸ਼ਿਮਲਾ (ਹਿਮਾਚਲ) ਵਿੱਚ ਕੰਮ ਕਰਨ ਵਾਲੀ ਟੀਜੀਟੀ ਨਾਨ ਮੈਡੀਕਲ ਸੀਮਾ ਕੁੰਡੇਲ ਸ਼ਾਮਲ ਹਨ।
ਇਸ ਤਰ੍ਹਾਂ ਆਇਆ ਪੂਰਾ ਮਾਮਲਾ ਸਾਹਮਣੇ
ਦੋਵਾਂ ਅਧਿਆਪਕਾਂ ਨੇ ਹਰਿਆਣਾ ਦੇ ਇੱਕ ਸੰਸਥਾਨ ਤੋਂ ਬੀ.ਐੱਡ ਦੀ ਡਿਗਰੀ ਕੀਤੀ ਹੈ। ਜਦੋਂ ਸਿੱਖਿਆ ਵਿਭਾਗ ਦੀ ਸਕ੍ਰੀਨਿੰਗ ਕਮੇਟੀ ਨੇ ਡਿਗਰੀਆਂ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਹਿਲੀ ਨਜ਼ਰੇ ਡਿਗਰੀਆਂ ‘ਤੇ ਸ਼ੱਕ ਸੀ।
ਜਦੋਂ ਵਿਭਾਗ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਰਿਆਣਾ ਦੇ ਜਿਸ ਸੰਸਥਾਨ ਤੋਂ ਡਿਗਰੀ ਪ੍ਰਾਪਤ ਕੀਤੀ ਗਈ ਸੀ, ਉਸ ਕੋਲ ਡਿਗਰੀ ਜਾਰੀ ਕਰਨ ਦਾ ਅਧਿਕਾਰ ਨਹੀਂ ਸੀ।
ਦੋਵਾਂ ਨੇ ਹਰਿਆਣਾ ਤੋਂ ਆਪਣੀ ਬੀ.ਐੱਡ ਡਿਗਰੀ ਕੀਤੀ ਹੈ। ਵਿਭਾਗ ਨੇ ਹਰਿਆਣਾ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਹੈ। PK