ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ: ਪੁਰੇਵਾਲ

All Latest NewsNews FlashPunjab News

 

ਗੁਰਦਾਸਪੁਰ-

ਜ਼ਿਲ੍ਹਾ ਸਿੱਖਿਆ ਅਫਸਰ (ਸ਼ੈ:ਸਿੱ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਅਧੀਨ ਜ਼ਿਲੇ ਦੇ ਸਾਰੇ ਸਕੂਲ ਮੁਖੀਆਂ ਅਤੇ ਏਈਪੀ ਨੋਡਲ ਅਧਿਆਪਕਾਂ ਲਈ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ ਅੱਜ ਐਸ਼.ਐਸ.ਐਮ ਕਾਲਜ ਦੀਨਾਨਗਰ ਵਿਖੇ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ (ਏਈਪੀ) ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਇਸ ਐਡਵੋਕੇਸੀ ਵਰਕਸ਼ਾਪ ਦੌਰਾਨ ਜਿਲੇ ਦੇ 117 ਸੀਨੀਅਰ ਸੈਕੰਡਰੀ ਸਕੂਲ, 91 ਹਾਈ ਸਕੂਲ, 227 ਮਿਡਲ ਸਕੂਲਾਂ ਤੋਂ ਇਲਾਵਾ 11 ਚੁਣਿੰਦੇ ਪ੍ਰਾਈਵੇਟ ਨਾਮਵਰ ਸਕੂਲਾਂ ਅਤੇ 02 ਏਡਿਡ ਸਕੂਲਾਂ ਦੇ ਸਕੂਲ ਮੁਖੀਆਂ ਸਮੇਤ ਕੁੱਲ 447 ਸਕੂਲ ਮੁਖੀਆਂ ਨੂੰ ਕਵਰ ਕੀਤਾ ਜਾਵੇਗਾ।

ਇਸ ਤੋ ਇਲਾਵਾ ਹਰੇਕ ਸਕੂਲ ਵਲੋਂ ਪ੍ਰਤੀ ਸਕੂਲ ਇੱਕ ਨਿਯੁਕਤ ਅਧਿਆਪਕ ਦੇ ਹਿਸਾਬ 447 ਏਈਪੀ ਨੋਡਲ ਟੀਚਰ ਵੀ ਇਸ ਐਡਵੋਕੇਸੀ ਵਰਕਸ਼ਾਪ ਵਿੱਚ ਹਿੱਸਾ ਲੈਣਗੇ। ਵਰਕਸ਼ਾਪ ਦੇ ਪਹਿਲੇ ਜਿਲੇ ਦੇ ਵੱਖ ਵੱਖ 227 ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ਵੱਖ ਵੱਖ ਵਿਸ਼ਿਆਂ, ਜਿਸ ਵਿੱਚ ਜਿਲਾ ਕਿਸ਼ੋਰ ਸਿੱਖਿਆ, ਰਾਸ਼ਟਰੀ ਜਨ ਸੰਖਿਆ, ਏਡਜ ਅਵੇਅਰਨੈਸ, ਡਰੱਗ ਡੀ ਅਡਿਕਸ਼ਨ, ਭਰੂਣ ਹੱਤਿਆ, ਮੈਨਸ਼ੂਰਿਲ ਹਾਈਜਿਨ ਅਤੇ ਸੈਨੇਟਰੀ ਪੈਡ ਆਦਿ ਸੰਬੰਧੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ ।ਡਾ: ਸੁਮੀਤ ਸੈਣੀ ਨੇ ਸਕੂਲ ਹੈਲਥ ਅਤੇ ਆਰਬੀਐਸਕੇ ਤਹਿਤ ਬੱਚਿਆਂ ਤੱਕ ਪਹੁੰਚਣ ਵਾਲੀਆਂ ਸਾਰੀਆਂ ਸਕੀਮਾਂ ਬਾਰੇ ਦੱਸਿਆ ।

ਡਾ: ਮੀਰਾ ਨੇ ਏਡਜ ਵਿਸ਼ੇ ਤੇ ਅਤੇ ਇਸ ਤੋਂ ਬਚਾਉ ਦੇ ਤਰੀਕਿਆ ਤੇ ਚਰਚਾ ਕੀਤੀ । ਡਾ: ਪਰਮਜੀਤ ਸਿੰਘ ਕਲਸੀ ਨੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ ਅਤੇ ਡਾ: ਦਿਲਪ੍ਰੀਤ ਨੇ ਲੜਕੀਆਂ ਨੂੰ ਸਕੂਲਾਂ ਵਿੱਚ ਸੈਨੇਟੀ ਪੈਡ ਦੀ ਸਾਂਭ ਸੰਭਾਲ ਅਤੇ ਇਸ ਦੀ ਸਹੀ ਵਰਤੋਂ ਬਾਰੇ ਦੱਸਿਆ।

ਡਾ ਸੁਚੇਚਨ ਅਬਰੋਲ ਨੇ ਟੀਬੀ ਦੇ ਅਨੇਕਾਂ ਲੱਛਣ ਦੱਸਦਿਆਂ ਕਿਹਾ ਕਿ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਰੈਗੂਲਰ ਚੈਕ ਅਪ ਲਈ ਜਾਗਰੂਕ ਕਰਨਾ ਚਾਹੀਦਾ ਹੈ। ਮਿਸਟਰ ਡੇਵਿਡ ਨੇ ਵੀ ਅੰਕੜਿਆਂ ਸਹਿਤ ਪੰਜਾਬ ਦੀ ਜਵਾਨੀ ਵਿੱਚ ਆ ਰਹੇ ਵਿਗਾੜ ਪ੍ਰਤੀ ਵਿਸਤਾਰਿਤ ਜਾਣਕਾਰੀ ਦਿੱਤੀ। ਪੁਰੇਵਾਲ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪ ਪੂਰੇ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਭਾਰਤ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ।

ਉਹਨਾਂ ਦੱਸਿਆ ਕਿ ਦਫਤਰ ਵਲੋਂ ਜਾਰੀ ਸ਼ਡਿਊਲ ਮੁਤਾਬਿਕ ਹਰੇਕ ਸਕੂਲ ਮੁਖੀ ਅਤੇ ਏਈਪੀ ਨੋਡਲ ਟੀਚਰ ਸਮੇਂ ਸਿਰ ਇਹ ਵਰਕਸ਼ਾਪ ਅਟੈਂਡ ਕਰਨਗੇ। ਉਹਨਾਂ ਸਮੂਹ ਭਾਗੀਦਾਰਾਂ ਨੂੰ ਅਪੀਲ ਕੀਤੀ ਵਿਭਾਗ ਦੀ ਹਦਾਇਤਾਂ ਅਨੁਸਾਰ ਹੁਣ ਹਰੇਕ ਸਕੂਲ ਵਲੋਂ ਇਹਨਾਂ ਵੱਖ ਵੱਖ ਵਿਸ਼ਿਆਂ ਤੇ ਵਿਦਿਆਰਥੀਆਂ ਲਈ ਪ੍ਰੋਗਰਾਮ ਕੰਡਕਟ ਕਰਵਾ ਕੇ ਕੁੱਲ 16 ਘੰਟੇ ਕਵਰ ਕੀਤੇ ਜਾਣਗੇ।

ਇਸ ਦੇ ਨਾਲ ਨਾਲ ਸਕੂਲ ਪੱਧਰ ਤੇ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਨ ਮਨਾਏ ਜਾਣਗੇ ਜਿਸ ਨਾਲ ਵਿਦਿਆਰਥੀਆਂ ਨੁੰ ਹੋਰ ਸੁਚੇਤ ਕੀਤਾ ਜਾਵੇਗਾ। ਪ੍ਰਿੰਸੀਪਲ ਡਾ: ਆਰ ਕੇ ਤੁਲੀ ਨੇ ਵੀ ਸਮੂਹ ਮੁਖੀਆਂ ਨੂੰ ਇਸ ਵਰਕਸ਼ਾਪ ਦੌਰਾਨ ਜਾਰੀ ਹਦਾਇਤਾਂ ਨੁੰ ਸਕੂਲ ਪੱਧਰ ਤੇ ਅਪਨਾਉਣ ਲਈ ਜੋਰ ਦਿੱਤਾ। ਇਸ ਮੌਕੇ ਪ੍ਰੋ: ਸੁਬੀਰ ਰਘਬੋਤਰਾ, ਕਵਲਜੀਤ ਸਿੰਘ, ਚੰਨਪ੍ਰੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜਰ ਸਨ।

 

 

Media PBN Staff

Media PBN Staff

Leave a Reply

Your email address will not be published. Required fields are marked *