Holiday Alert: ਪੰਜਾਬ ਸਰਕਾਰ ਵੱਲੋਂ 22 ਸਤੰਬਰ ਦੀ ਛੁੱਟੀ ਦਾ ਐਲਾਨ
Holiday Alert: ਪੰਜਾਬ ਸਰਕਾਰ ਵੱਲੋਂ 22 ਸਤੰਬਰ ਦੀ ਛੁੱਟੀ ਦਾ ਐਲਾਨ
Holiday Alert:
ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਸਾਰੇ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ 22 ਸਤੰਬਰ ਦੀ ਛੁੱਟੀ ਦਾ ਐਲਾਨ ਕੀਤਾ ਹੈ।
ਦਰਅਸਲ, 22 ਸਤੰਬਰ ਨੁੰ ਗਜ਼ਟਿਡ ਛੁੱਟੀ ਹੈ। ਇਸ ਦਿਨ ਮਹਾਰਾਜਾ ਅਗਰਸੈਨ ਦੀ ਜੈਯੰਤੀ ਹੈ। ਜਿਸ ਨੂੰ ਲੈ ਕੇ ਸਰਕਾਰ ਨੇ ਛੁੱਟੀ ਐਲਾਨੀ ਹੈ।
ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਹੜ੍ਹਾਂ ਕਾਰਨ ਕਰੀਬ ਦੋ ਹਫ਼ਤੇ ਤੋਂ ਜਿਆਦਾ ਸਮਾਂ ਸਕੂਲ ਬੰਦ ਰਹੇ ਹਨ।
ਕਈ ਸਕੂਲ ਤਾਂ, ਹਾਲੇ ਤੱਕ ਹੜ੍ਹਾਂ ਦੀ ਮਾਰ ਹੇਠ ਹਨ। ਹਾਲਾਂਕਿ ਸਰਕਾਰ ਦੇ ਵੱਲੋਂ ਉਨ੍ਹਾਂ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਡੀਸੀਜ਼ ਉੱਪਰ ਛੱਡਿਆ ਹੋਇਆ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸੋਮਵਾਰ (22 ਸਤੰਬਰ) ਨੂੰ ਗਜ਼ਟਿਡ ਛੁੱਟੀ ਐਲਾਨੀ ਹੋਈ ਹੈ, ਜਿਸ ਤਹਿਤ ਸਕੂਲ-ਕਾਲਜ ਤੇ ਦਫ਼ਤਰ ਬੰਦ ਰਹਿਣਗੇ।
ਕੌਣ ਸਨ ਮਹਾਰਾਜਾ ਅਗਰਸੇਨ
ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਕਰਮਯੋਗੀ ਲੋਕਨਾਇਕ, ਯੁੱਗ ਪੁਰਸ਼, ਤਪੱਸਵੀ, ਰਾਮ ਰਾਜ ਦੇ ਸਮਰਥਕ ਅਤੇ ਮਹਾਨ ਦਾਨੀ ਸਨ। ਉਹ ਦੁਆਪਰ ਯੁਗ ਦੇ ਅੰਤ ਅਤੇ ਕਲਿਯੁਗ ਦੇ ਸ਼ੁਰੂ ਵਿੱਚ ਪੈਦਾ ਹੋਏ ਸੀ।
ਉਹ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਮਕਾਲੀ ਸਨ। ਮਹਾਰਾਜਾ ਅਗਰਸੇਨ ਦਾ ਜਨਮ ਅਸ਼ਵਿਨ ਸ਼ੁਕਲ ਪ੍ਰਤੀਪਦਾ ਹੋਇਆ ਸੀ, ਜਿਸ ਨੂੰ ਅਗਰਸੇਨ ਜੈਅੰਤੀ ਵਜੋਂ ਮਨਾਇਆ ਜਾਂਦਾ ਹੈ।


