Punjab Teacher News- ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਲੈਕਚਰਾਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ! ਸਿੱਖਿਆ ਮੰਤਰੀ ਨੇ ਕਿਹਾ- ਜਲਦੀ ਕੱਢਾਂਗੇ ਭਰਤੀ
Punjab Teacher News- ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਸਕੂਲ ਲੈਕਚਰਾਰ ਯੂਨੀਅਨ ਨੂੰ ਭਰੋਸਾ ਦਿੰਦਿਆਂ ਕਿਹਾ- ਲੈਕਚਰਾਰ ਭਰਤੀ ਜਲਦੀ ਕੱਢਾਂਗੇ
Punjab Teacher News– ਬੇਰੁਜ਼ਗਾਰ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਉਹਨਾਂ ਦੀ ਨੰਗਲ ਕੋਠੀ ਰਿਹਾਇਸ਼ ਵਿਖੇ ਹੋਈ।
ਮੀਟਿੰਗ ਦੌਰਾਨ ਯੂਨੀਅਨ ਦੀ ਪ੍ਰਧਾਨ ਹਰਦੀਪ ਕੌਰ, ਮੀਤ ਪ੍ਰਧਾਨ ਗਗਨਦੀਪ ਕੌਰ, ਸੂਬਾ ਆਗੂ ਅਵਤਾਰ ਸਿੰਘ ਅਤੇ ਕੁਲਵੰਤ ਸਿੰਘ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ 343 ਸਕੂਲ ਲੈਕਚਰਾਰ ਅਸਾਮੀਆਂ ਭਰਤੀ ਨਿਯਮਾਂ ਵਿੱਚ ਸੋਧ ਕਰਨ ਅਤੇ ਮੁੜ ਗਿਣਤੀ ਵਧਾਕੇ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ।
ਪ੍ਰੰਤੂ ਇਸ ਸਰਕਾਰ ਦਾ ਬਹੁਤਾ ਕਾਰਜਕਾਲ ਬੀਤ ਗਿਆ ਹੈ, ਪਰ ਹਾਲੇ ਤੱਕ ਨਿਯਮਾਂ ਵਿੱਚ ਸੋਧ ਕਰਕੇ ਐਸਐਸਟੀ ਵਿਸ਼ੇ ਦੀ ਸਮੱਸਿਆ ਦਾ ਨਾ ਤਾਂ ਹੱਲ ਹੋਇਆ ਹੈ ਅਤੇ ਨਾ ਹੀ ਉਮਰਹੱਦ ਵਿੱਚ ਛੋਟ ਸਬੰਧੀ ਕੋਈ ਠੋਸ ਯੋਜਨਾ ਬਣੀ ਹੈ। ਪਰ ਇਸ ਵਾਰ ਸਾਰੀਆਂ ਮੰਗਾਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਚੰਡੀਗੜ੍ਹ ਵਿਖੇ ਬੁੱਧਵਾਰ ਨੂੰ ਦੁਬਾਰਾ ਸਾਡੀ ਯੂਨੀਅਨ ਨੂੰ ਪੈੱਨਲ ਮੀਟਿੰਗ ਲਈ ਬੁਲਾਇਆ ਹੈ, ਇਸ ਲਈ ਉਹਨਾਂ ਨੂੰ ਕੋਈ ਹੱਲ ਨਿਕਲਣ ਦੀ ਪੂਰੀ ਉਮੀਦ ਜਾਗੀ ਹੈ।
ਇਸ ਮੌਕੇ ਤੇ ਹਰਦੀਪ ਕੌਰ, ਗਗਨਦੀਪ ਕੌਰ, ਅਵਤਾਰ ਸਿੰਘ, ਕੁਲਵੰਤ ਸਿੰਘ ਨੰਗਲ ਮੀਟਿੰਗ ਵਿਚ ਹਾਜ਼ਿਰ ਸਨ।

