All Latest NewsGeneralNews FlashPunjab NewsTOP STORIES

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਨੇ ਬਦਲੀ ਲਾਗੂ ਨਾ ਹੋਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਅਪਡੇਟ ਕਰਨ ਸਬੰਧੀ ਡੀਈਓਜ਼ ਤੇ ਸਕੂਲ ਮੁਖੀਆਂ ਨੂੰ ਕਿਹਾ ਹੈ।

ਆਪਣੇ ਜਾਰੀ ਹੁਕਮਾਂ ਵਿਚ ਸਿੱਖਿਆ ਵਿਭਾਗ ਨੇ ਲਿਖਿਆ ਹੈ ਕਿ, ਬਦਲੀ ਲਾਗੂ ਨਾ ਹੋਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਅਪਡੇਟ ਕਰਨ ਸਬੰਧੀ ਦੱਸਿਆ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਵਲੋਂ ਟੀਚਰ ਟਰਾਂਸਫਰ ਪਾਲਿਸੀ 2019 ਅਤੇ ਪਾਲਿਸੀ ਵਿੱਚ ਸਮੇਂ-ਸਮੇਂ ਤੇ ਹੋਈਆਂ ਸੋਧਾਂ ਅਨੁਸਾਰ ਪੋਰਟਲ ਤਹਿਤ ਆਨਲਾਈਨ ਵਿਧੀ ਰਾਹੀਂ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।

ਆਨਲਾਈਨ ਬਦਲੀਆਂ ਕਰਨ ਸਮੇਂ ਜੋ ਬਦਲੀਆਂ ਹੋਈਆਂ ਸਨ, ਉਹਨਾਂ ਵਿਚੋਂ ਕੁਝ ਬਦਲੀਆਂ ਸਕੂਲਾਂ ਵਿੱਚ 50 ਪ੍ਰਤੀਸਤ ਤੋਂ ਘੱਟ ਸਟਾਫ ਦੀ ਸ਼ਰਤ ਕਾਰਨ ਜਾਂ ਕਿਸੇ ਹੋਰ ਵਿਭਾਗੀ ਕਾਰਨ ਲਾਗੂ ਨਹੀਂ ਹੋ ਸਕੀਆਂ, ਜਿਸ ਕਾਰਨ ਅਧਿਆਪਕ/ਕਰਮਚਾਰੀ ਦਾ ਡਾਟਾ ਬਦਲੀ ਵਾਲੇ ਸਕੂਲ (ਭਾਵ ਜਿੱਥੇ ਬਦਲੀ ਹੋਈ) ਵਿਖੇ ਹੈ ਪਰੰਤੂ ਅਧਿਆਪਕ/ਕਰਮਚਾਰੀ (ਜਿਸ ਸਕੂਲ ਤੋਂ ਬਦਲੀ ਹੋਈ ਹੈ) ਵਿਖੇ ਕੰਮ ਕਰ ਰਿਹਾ ਹੈ। ਅਜਿਹੇ ਅਧਿਆਪਕਾਂ/ਕਰਮਚਾਰੀਆਂ ਦੀਆਂ ਬਦਲੀਆਂ ਰੱਦ ਕੀਤੀਆਂ ਜਾਣੀਆਂ ਹਨ ਤਾਂ ਜੋ ਜਿੱਥੇ ਅਧਿਆਪਕ/ਕਰਮਚਾਰੀ ਕੰਮ ਕਰ ਰਿਹਾ ਹੈ, ਉਸੇ ਸਕੂਲ ਵਿੱਚ ਉਹਨਾਂ ਦਾ ਡਾਟਾ ਸਿਫਟ ਹੋ ਸਕੇ।

ਇਸ ਮੰਤਵ ਲਈ ਵਿਭਾਗ ਵਲੋਂ ਸਕੂਲ ਮੁਖੀ/ਡੀ.ਡੀ.ਓ ਦੇ ਖਾਤੇ ਵਿੱਚ ਇੱਕ ਲਿੰਕ Create ਕੀਤਾ ਗਿਆ ਹੈ। ਇਸ ਲਿੰਕ ਰਾਹੀਂ ਮਿਤੀ 18.07.2024 ਤੋਂ 19.07.2024 ਤੱਕ ਸਕੂਲ ਮੁਖੀ/ਡੀ.ਡੀ.ਓ ਕੇਵਲ ਉਹਨਾਂ ਅਧਿਆਪਕਾਂ ਦਾ ਡਾਟਾ ਭਰਨਾ ਯਕੀਨੀ ਬਣਾਉਣਗੇ, ਜਿੰਨਾਂ ਦੀ ਬਦਲੀ 50 ਪ੍ਰਤੀਸਤ ਦੀ ਸ਼ਰਤ ਕਾਰਨ ਜਾਂ ਕਿਸੇ ਹੋਰ ਵਿਭਾਗੀ ਕਾਰਨ ਲਾਗੂ ਨਹੀਂ ਹੋ ਸਕੀ।

 

Leave a Reply

Your email address will not be published. Required fields are marked *