School Timings Changed: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਭਲਕੇ ਕਿੰਨੇ ਵਜੇ ਖੁੱਲ੍ਹਣਗੇ ਸਕੂਲ?
School Timings Changed: ਪੰਜਾਬ ਦੇ ਕਈ ਸਕੂਲ ਹਾਲੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਸਕੂਲਾਂ ਦੇ ਵਿੱਚ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ।
ਪਰ ਇਸੇ ਵਿਚਾਲੇ ਹੀ ਉਨ੍ਹਾਂ ਸਕੂਲਾਂ ਦੇ ਲਈ ਅਹਿਮ ਖ਼ਬਰ ਹੈ, ਜਿਹੜੇ ਹੜ੍ਹਾਂ ਤੋਂ ਬਾਅਦ ਖੁੱਲ੍ਹ ਚੁੱਕੇ ਹਨ।
ਦਰਅਸਲ, ਬਦਲਦੇ ਮੌਸਮ ਦੇ ਚੱਲਦਿਆਂ ਸੂਬਾ ਸਰਕਾਰ ਦੇ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਸਕੂਲ 1 ਅਕਤੂਬਰ ਤੋਂ ਨਵੇਂ ਸਮੇਂ ‘ਤੇ ਖੁੱਲ੍ਹਣਗੇ।
ਇਹ ਹੁਕਮ ਸਿਰਫ਼ ਅਕਤੂਬਰ ਮਹੀਨੇ ਲਈ ਹੈ, ਜਿਸ ਤੋਂ ਬਾਅਦ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਸੋਧ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ, 1 ਅਕਤੂਬਰ ਤੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਖੁੱਲ੍ਹਣਗੇ।
ਇਸੇ ਤਰ੍ਹਾਂ, ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਾਗੂ ਰਹੇਗਾ।
1 ਨਵੰਬਰ ਤੋਂ ਸਕੂਲਾਂ ਦੇ ਸਮੇਂ ਵਿੱਚ ਦੁਬਾਰਾ ਬਦਲਾਅ ਹੋਵੇਗਾ। ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ।
ਇਸੇ ਤਰ੍ਹਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 1 ਨਵੰਬਰ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।

