ਪੰਚਾਇਤੀ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਵੱਡੀ ਖ਼ਬਰ; ਚੋਣਾਂ ਮੁਤਲਵੀ ਦੀ ਕਾਂਗਰਸ ਨੇ ਕੀਤੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਦਾ ਵਫ਼ਦ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਚੋਣ ਕਮਿਸ਼ਨ ਨੂੰ ਮਿਲਿਆ।
ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ, ਤਿੰਨ ਹਫ਼ਤੇ ਤੱਕ ਚੋਣਾਂ ਮੁਲਤਵੀ ਕੀਤੀਆਂ ਜਾਣ। ਉਨ੍ਹਾਂ ਦੋਸ਼ ਲਾਇਆ ਕਿ,ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਵੱਡੀ ਧਾਂਦਲੀ ਹੋਈ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਇਹ ਵੀ ਲਾਇਆ ਕਿ, ਆਪ ਨੇ ਫ਼ਰਜ਼ੀ ਬੈਲੇਟ ਪੇਪਟ ਬਣਵਾਏ ਹਨ।
ਬਾਜਵਾ ਨੇ ਕਿਹਾ ਕਿ, ਸਾਡੀ ਚੋਣ ਕਮਿਸ਼ਨ ਤੋਂ ਮੰਗ ਹੈ ਕਿ, ਤਿੰਨ ਹਫ਼ਤੇ ਤੱਕ ਚੋਣਾਂ ਟਾਲ ਦਿੱਤੀਆਂ ਜਾਣ ਅਤੇ ਫਿਰ ਨਵੀਂ ਤਰੀਕ ਤੈਅ ਕਰਕੇ, ਚੋਣਾਂ ਕਰਵਾਈਆਂ ਜਾਣ।
ਇਸ ਦੇ ਨਾਲ ਹੀ ਬਾਜਵਾ ਨੇ ਮੰਗ ਕੀਤੀ ਕਿ, ਸਾਰੇ ਬੂਥਾਂ ਤੇ ਵੀਡੀਓਗ੍ਰਾਫ਼ੀ ਕੀਤੇ ਜਾਣ ਦੀ ਮੰਗ ਵੀ ਕੀਤੀ।
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਪੂਰਾ ਮੰਗ ਪੱਤਰ–https://drive.google.com/file/d/1gBXV3e4t8dz6pSSDtzOMyyA49-Jpxi9F/view?usp=sharing