Teacher News-ਅਧਿਆਪਕਾਂ ਦੀਆਂ ਮੰਗਾਂ ਮਸਲਿਆਂ ਦੇ ਸਬੰਧ ‘ਚ DPI (ਐਲੀ) ਨਾਲ ਕੱਲ੍ਹ ਹੋਵੇਗੀ ਅਹਿਮ ਮੀਟਿੰਗ- ਅਮਨਦੀਪ ਸ਼ਰਮਾ
Teacher News- ਮੁੱਖ ਅਧਿਆਪਕ ਜਥੇਬੰਦੀ ਦੀ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ 9 ਅਕਤੂਬਰ ਨੂੰ-ਅਮਨਦੀਪ ਸ਼ਰਮਾ
ਅਧਿਆਪਕ ਮਸਲਿਆਂ ਤੇ ਕਰਾਂਗੇ ਖੁੱਲ ਕੇ ਗੱਲਬਾਤ -ਸਤਿੰਦਰ ਸਿੰਘ ਦੁਆਬੀਆ
Teacher News- ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ (Teacher) ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ 9 ਅਕਤੂਬਰ ਨੂੰ ਹੋਣ ਜਾ ਰਹੀ ਹੈ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਲੈ ਕੇ ਅਧਿਆਪਕਾਂ ਵਿੱਚ ਵੱਡੇ ਪੱਧਰ ਤੇ ਲੰਮੇ ਸਮੇਂ ਤੋਂ ਬੇਚੈਨੀ ਪਾਈ ਜਾ ਰਹੀ।
ਉਹਨਾਂ ਕਿਹਾ ਕਿ ਇਹਨਾਂ ਤਰੱਕੀਆਂ ਨੂੰ ਸਮਾਂ ਵੱਧ ਕਰਨ ਲਈ ਕੱਲ ਡੀਪੀਈ ਪ੍ਰਾਇਮਰੀ ਨਾਲ ਅਹਿਮ ਗੱਲਬਾਤ ਕੀਤੀ ਜਾਵੇਗੀ।
ਜਥੇਬੰਦੀ ਵੱਲੋਂ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਕਰਨਾ, ਬੇਲੋੜੀਆਂ ਡਾਕਾ ਬੰਦ ਕਰਨਾ, ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਨਾ, ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ ਦੇਣਾ, ਮਿਡ-ਡੇ -ਮੀਲ ਸਕੀਮ ਤਹਿਤ ਸਕੂਲਾਂ ਲਈ ਢੋਲ ਅਤੇ ਫਰੂਟ ਦੀ ਰਾਸ਼ੀ ਵਿੱਚ ਵਾਧਾ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।
ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ (Teacher) ਦੇ ਮਸਲਿਆਂ, ਜਿਸ ਵਿੱਚ ਜ਼ਿਲਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆਂ ਦਾ ਮਸਲਾ।
ਇਸ ਤੋਂ ਇਲਾਵਾ ਸਿੱਧੀ ਭਰਤੀ ਰਾਹੀਂ ਹੈਡ ਟੀਚਰ ਬਣੇ ਅਧਿਆਪਕਾਂ (Teacher) ਦਾ ਮਸਲਾ, ਸੀਨੀਅਰਤਾ ਸੂਚੀਆਂ ਦੇ ਮਸਲਿਆਂ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਾਥੀ ਸ਼ਾਮਿਲ ਹੋਣਗੇ।

