ਵਾਤਾਵਰਣ ਪ੍ਰਦੂਸ਼ਣ ਲਈ ਪੰਜਾਬ ਨੂੰ ਦੋਸ਼ੀ ਠਹਿਰਾ ਰਹੀ ‘ਦਿੱਲੀ’ ਖੁਦ ਦੇ ਪ੍ਰਦੂਸ਼ਣ ਦੇ ਅੰਕੜੇ ਪੇਸ਼ ਕਰੇ- ਕਿਸਾਨ ਯੂਨੀਅਨ
ਜਸਵੀਰ ਸੋਨੀ, ਬੁਢਲਾਡਾ
ਪੰਜਾਬ ਕਿਸਾਨ ਯੂਨੀਅਨ ਵੱਲੋਂ ਕਚਹਿਰੀ ਮਾਨਸਾ ਵਿਖੇ ਕਿਸਾਨਾਂ ਮਜਦੂਰਾਂ ਦੀ ਕਰਜਾ ਮੁਆਫ਼ੀ,ਹੜਾਂ ਦਾ ਮੁਆਵਜ਼ਾ,ਅਵਾਰਾ ਘੁੰਮਦੇ ਪਸ਼ੂ ਤੇ ਕੁੱਤਿਆਂ ਦੇ ਪੁਖਤਾ ਹੱਲ ਕਰਨ,ਰੇਲਵੇ ਮਹਿਕਮੇ ਵੱਲੋਂ ਪਾਏ ਪਰਚੇ ਰੱਦ ਕਰਨ ,ਡੀਏਪੀ ਸਪਲਾਈ ਯਕੀਨੀ ਬਣਾਉਣ ਅਤੇ ਯੂਰੀਆ ਖਾਦ ਨਾਲ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਜਬਰਦਸਤੀ ਕਿਸਾਨਾਂ ਨੂੰ ਦੇਣਾ ਬੰਦ ਕਰਨ ਦੀ ਮੰਗ ਕਰਦਾ ਧਰਨਾ ਦੇਣ ਉਪਰੰਤ ਮੰਗਾਂ ਦਾ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ।
ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ,ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪਰਾਲੀ ਦਾ ਠੋਸ ਹੱਲ ਨਾਂ ਹੋਣ ਕਰਕੇ ਮਜਬੂਰਨ ਕਿਸਾਨਾਂ ਨੂੰ ਪਰਾਲੀ ਫੂਕਣੀ ਪੈ ਰਹੀ ਸੀ,ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਉਤੇ ਕਾਰਵਾਈ ਕਰਨ ਦੀ ਬਜਾਏ ਜੀਰੀ ਵੱਢਣ ਤੋਂ ਬਾਦ 4 ਦਿਨਾਂ ਦੇ ਅੰਦਰ ਅੰਦਰ ਪਰਾਲੀ ਦੀਆਂ ਗੱਠਾਂ ਬਣਾ ਕੇ ਖੁਦ ਚੁਕਣਾ ਯਕੀਨੀ ਬਣਾਵੇ ਅਤੇ ਇਸਦੀ ਜੁਆਬਦੇਹੀ ਲਈ ਅਧਿਕਾਰੀ ਨਿਯੁਕਤ ਕਰੇ।
ਉਨਾਂ ਕਿਹਾ ਕਿ ਜੋ ਕਿਸਾਨ ਪਰਾਲੀ ਜਮੀਨ ਵਿੱਚ ਵਾਅ ਕੇ ਕਣਕ ਬੀਜ ਰਹੇ ਹਨ,ਪਰਾਲੀ ਕਾਰਨ ਪਏ ਸੁੰਡ ਕਣਕ ਦੀ ਫਸਲ ਵੀ ਪੈਦਾ ਨਹੀਂ ਹੋਣ ਦਿੰਦੇ ਜਿਸ ਕਰਕੇ ਕਿਸਾਨਾਂ ਨੂੰ ਦੂਹਰਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਨਾਂ ਮੰਗ ਕੀਤੀ ਕਿ ਇਸ ਨੁਕਸਾਨ ਦੀ ਭਰਪਾਈ ਸਰਕਾਰ ਕਰੇ। ਉਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਬਿਿਿਊਨਲ ਅਤੇ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਨੁਸਾਰ ਪਰਾਲੀ ਨਿਪਟਾਰੇ ਲਈ ਸਰਕਾਰ ਵੱਲੋਂ ਮਸੀਨਰੀ ਅਤੇ ਆਰਥਿਕ ਸਹਾਇਤਾ ਮਹੁੱਇਆ ਕਰਵਾਉਣ ਲਈ 200/-ਰੁਪੈ ਪ੍ਰਤੀ ਕੁਇੰਟਲ ਜਾਂ 7000/-ਰੂਪੈ ਪ੍ਰਤੀ ਏਕੜ ਨਗਦ ਦਿੱਤਾ ਜਾਵੇ।
ਇਸਦੀ ਅਣਹੋਂਦ ਕਾਰਨ ਮਜਬੂਰੀ ਵੱਸ ਅੱਗ ਲਗਾਉਣ ਵਾਲੇ ਕਿਸਾਨਾਂ ਉਤੇ ਪਾਏ ਪਰਚੇ ਪਰਚੇ ਰੱਦ ਕੀਤੇ ਜਾਣ। ਆਗੂਆਂ ਕਿਹਾ ਕਿ ਦਿੱਲੀ ਵਿੱਚ ਫੈਲਦੇ ਪਰਦੂਸਣ ਦਾ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਬੰਦ ਕੀਤਾ ਜਾਵੇ ਇਸਦੀ ਬਜਾਏ ਦਿੱਲੀ ਦੇ ਅੰਦਰੂਨੀ ਪਰਦੂਸਣ ਦੇ ਅੰਕੜੇ ਪਬਲਿਕ ਕੀਤੇ ਜਾਣ। ਇਸ ਸਮੇਂ ਰੇਲਵੇ ਮਹਿਕਮੇ ਵੱਲੋਂ ਪਾਏ ਪਰਚੇ ਵੀ ਰੱਦ ਕਰਨ ਅਤੇ ਭੇਜੇ ਜਾਂਦੇ ਨੋਟਿਸ ਬੰਦ ਕਰਨ ਦੀ ਮੰਗ ਕੀਤੀ ਗਈ।
ਐਸ.ਡੀ.ਐਮ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਲਿਆ ਗਿਆ ਅਤੇ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਨ ਦਾ ਵਿਸਵਾਸ ਦਿਵਾਇਆ ਗਿਆ। ਧਰਨੇ ਨੂੰ ਆਲ ਇੰਡੀਆਂ ਕਿਸਾਨ ਮਹਾਂਸਭਾ ਦੇ ਆਗੂ ਪਰਸ਼ੋਤਮ ਸ਼ਰਮਾ,ਕਾਮਰੇਡ ਰਾਜਵਿੰਦਰ ਰਾਣਾ,ਭੋਲਾ ਸਿੰਘ ਸਮਾਓ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਮਾਨਸਾਹੀਆ ਨੇ ਨਿਭਾਈ। ਇਸ ਸਮੇਂ ਕਰਨੈਲ ਸਿੰਘ ਮਾਨਸਾ,ਸੁਖਚਰਨ ਦਾਨੇਵਾਲੀਆ,ਅਮਰੀਕ ਸਿੰਘ ਕੋਟਧਰਮੂੰ, ਰਣਜੀਤ ਸਿੰਘ ਤਾਮਕੋਟ,ਅਮੋਲਕ ਖੀਵਾ,ਬਲਦੇਵ ਸਿੰਘ ਸਮਾਓਂ,ਨਾਇਬ ਸਿੰਘ ਕੁਲਰੀਆਂ,ਗੁਰਤੇਜ ਸਿੰਘ ਵਰੇ,ਦਰਸਨ ਮੰਘਾਣੀਆਂ,ਅਜੈਬ ਸਿੰਘ ਨੰਗਲ ਕਲਾਂ,ਅਮਰੀਕ ਸਿੰਘ ਮਾਨਸਾ,ਬਲਵਿੰਦਰ ਬੁਰਜ ਹਰੀ,ਕਾਹਨਾ ਬੁਰਜ ਹਰੀ,ਕਰਮਜੀਤ ਕੌਰ,ਨਸੀਬ ਕੌਰ ਤੋਂ ਇਲਾਵਾ ਸੈਕੜੇ ਵਰਕਰ ਹਾਜਿਰ ਸਨ।

