Teacher Jobs: ਪੰਜਾਬ ‘ਚ ਅਧਿਆਪਕਾਂ ਦੀ ਨਿਕਲੀ ਭਰਤੀ! ਜਾਣੋ ਕੌਣ ਕਰ ਸਕਦੈ ਅਪਲਾਈ
Teacher Jobs: ਪੰਜਾਬ ਵਿੱਚ ਅਧਿਆਪਕਾਂ ਦੀ ਭਰਤੀ ਨਿਕਲੀ ਹੈ। ਦਰਅਸਲ, ਐਸਜੀਪੀਸੀ ਦੇ ਵੱਲੋਂ ਸਕੂਲਾਂ ਲਈ ਪ੍ਰਿੰਸੀਪਲਾਂ ਅਤੇ ਟੀਚਿੰਗ ਸਟਾਫ਼ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਹੈ।
ਯੋਗਤਾ ਪੂਰੀ ਕਰਨ ਵਾਲੇ ਚਾਹਵਾਨ ਉਮੀਦਵਾਰ 22 ਅਕਤੂਬਰ 2025 ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ, ਅਧਿਆਪਕਾਂ ਦੀਆਂ ਅਸਾਮੀਆਂ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਅਹਿਮ ਖਬਰ ਹੈ ਕਿ ਪੰਜਾਬ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਕੂਲਾਂ ਵਾਸਤੇ ਪ੍ਰਿੰਸੀਪਲ ਅਤੇ ਟੀਚਿੰਗ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਉਮੀਦਵਾਰ 22 ਅਕਤੂਬਰ ਤੱਕ ਅਰਜ਼ੀਆਂ ਭੇਜ ਸਕਦੇ ਹਨ।


