Teacher News- ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦੀ ਹੋਣ ਦੀ ਸੰਭਾਵਨਾ- ਅਮਨਦੀਪ ਸ਼ਰਮਾ
Teacher News-24 ਅਕਤੂਬਰ ਤੱਕ ਖਾਲੀ ਸਟੇਸ਼ਨਾਂ ਦੀ ਸੂਚੀ ਅਪਲੋਡ ਕਰਨ ਸਬੰਧੀ ਪੱਤਰ ਹੋਇਆ ਜਾਰੀ- ਬੱਛੋਆਣਾ
Teacher News- ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਹੋਣ ਸਬੰਧੀ ਰਾਹ ਪੱਧਰਾ ਹੁੰਦਾ ਵਿਖਾਈ ਦਿੰਦਾ ਹੈ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ 2018 ਵਿੱਚ ਹੋਈਆਂ ਤਰੱਕੀਆਂ ਤੋਂ ਬਾਅਦ ਹੁਣ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ੇ ਪੰਜਾਬੀ ,ਹਿੰਦੀ, ਅੰਗਰੇਜ਼ੀ, ਸੋਸ਼ਲ ਸਾਇੰਸ ,ਗਣਿਤ ,ਸਾਇੰਸ, ਫਿਜੀਕਲ ਐਜੂਕੇਸ਼ਨ ਦੀਆਂ ਵੱਡੇ ਪੱਧਰ ਤੇ ਤਰੱਕੀਆਂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹਨ।
ਉਹਨਾਂ ਦੱਸਿਆ ਕਿ ਇਹਨਾਂ ਤਰੱਕੀਆਂ ਵਿੱਚ 2015 ਅਤੇ 2018 ਦੇ ਲੈਫਟ ਆਊਟ ਕੇਸ ਅਧਿਆਪਕ ਵੀ ਸ਼ਾਮਿਲ ਹਨ। ਪ੍ਰਾਇਮਰੀ ਤੋਂ ਮਾਸਟਰ ਕਾਰਡਰ ਦੀਆਂ ਤਰੱਕੀਆਂ ਵਿੱਚ ਹੈਡ ਟੀਚਰ ਨੂੰ 4% ਅਤੇ ਸੈਂਟਰ ਹੈਡ ਟੀਚਰ ਨੂੰ ਵੱਖਰਾ 1% ਕੋਟਾ ਦੇ ਕੇ ਪਹਿਲੀ ਵਾਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ।
ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਦੀ ਮੰਗ ਕੀਤੀ ਜਾ ਰਹੀ ਸੀ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਦੱਸਿਆ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ 24 ਅਕਤੂਬਰ ਤੱਕ ਖਾਲੀ ਅਸਾਮੀਆਂ ਦੀ ਸੂਚੀ ਅਪਡੇਟ ਕਰਨ ਨੂੰ ਸਬੰਧੀ ਗੂਗਲ ਫਾਰਮ ਸ਼ੇਅਰ ਕੀਤਾ ਜਾ ਚੁੱਕਾ ਹੈ। ਉਨਾਂ ਇਸੇ ਮਹੀਨੇ ਹੀ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਰੱਖੀ।

