All Latest NewsHealthNews FlashTOP STORIES

Nipah Virus: ਭਾਰਤ ‘ਚ ਹੁਣ ਨਿਪਾਹ ਵਾਇਰਸ ਦਾ ਕਹਿਰ, 14 ਸਾਲਾ ਬੱਚੇ ਦੀ ਮੌਤ- ਕਈ ਲੋਕ ਆਏ ਪਾਜ਼ੀਟਿਵ

 

Nipah Virus Outbreak Update: ਦੇਸ਼ ਵਿੱਚ ਹੁਣ ਨਿਪਾਹ ਵਾਇਰਸ ਦਾ ਇਨਫੈਕਸ਼ਨ ਫੈਲਣਾ ਸ਼ੁਰੂ ਹੋ ਗਿਆ ਹੈ। ਕੇਰਲ ਰਾਜ ਵਿੱਚ ਪਹਿਲੇ ਮਾਮਲੇ ਸਾਹਮਣੇ ਆ ਰਹੇ ਹਨ।

ਇੱਕ 14 ਸਾਲ ਦਾ ਬੱਚਾ ਸੰਕਰਮਿਤ ਸੀ ਅਤੇ ਉਸਦੀ ਮੌਤ ਹੋ ਗਈ ਹੈ।

ਉਸਦੇ ਪਿਤਾ ਅਤੇ ਚਾਚੇ ਨੂੰ ਵੀ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ), ਪੁਣੇ ਨੂੰ ਭੇਜੇ ਗਏ ਹਨ।

ਡਾਕਟਰਾਂ ਨੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਵੀ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਲਗਭਗ 60 ਲੋਕ ਇਸ ਸੰਕਰਮਣ ਦਾ ਸ਼ਿਕਾਰ ਹਨ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ।

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਪੁਸ਼ਟੀ ਕੀਤੀ ਹੈ ਕਿ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਐਡਵਾਈਜ਼ਰੀ ਦੀ ਪਾਲਣਾ ਕਰਨ ਲਈ ਕਿਹਾ ਹੈ।

 

Leave a Reply

Your email address will not be published. Required fields are marked *