ਵੱਡੀ ਖ਼ਬਰ: ਪੰਜਾਬ ‘ਚ 112 ਦਵਾਈਆਂ ਦੀ ਵਿਕਰੀ ’ਤੇ ਲੱਗੀ ਪਾਬੰਦੀ, ਪੜ੍ਹੋ ਪੂਰੀ ਲਿਸਟ
Punjab Breaking: ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਨੇ 112 ਦਵਾਈਆਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਹਿਰੀਲਾ ਖੰਘ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਦੇਸ਼ ਭਰ ਵਿੱਚ ਬਣੀਆਂ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸੇ ਸਬੰਧ ਵਿੱਚ ਸੂਬਾ ਸਰਕਾਰ ਨੇ ਵੀ ਕਾਰਵਾਈ ਕਰਦਿਆਂ ਹੋਇਆ 112 ਦਵਾਈਆਂ ਤੇ ਬੈਨ ਲਾਇਆ ਹੈ।
ਖ਼ਬਰਾਂ ਇਹ ਵੀ ਹਨ ਕਿ, ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਵੀ ਟੈਸਟ ਵਿੱਚ ਫੇਲ੍ਹ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲੈਂਦਿਆਂ ਹੋਇਆ 112 ਦਵਾਈਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ।














