ਵੱਡੀ ਖ਼ਬਰ: ਪੰਜਾਬ ‘ਚ ਕਾਨੂੰਨ ਵਿਵਸਥਾ ਦੀਆਂ ਉੱਡੀਆਂ ਧੱਜੀਆਂ; ਦਿਨ ਦਿਹਾੜੇ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ ‘ਤੇ ਚੱਲੀਆਂ ਗੋਲੀਆਂ
Punjab News- ਪੰਜਾਬ ਦੇ ਅੰਦਰ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡੀਆਂ ਹਨ। ਦਰਅਸਲ, ਮਾਨਸਾ ਵਿੱਚ ਦਿਨ ਦਿਹਾੜੇ RTI ਕਾਰਕੁੰਨ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ ਤੇ ਫਾਇਰਿੰਗ ਹੋਈ ਹੈ। ਹਾਲਾਂਕਿ ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਫਿਰ ਹੋਰ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਪੀਟੀਸੀ ਦੀ ਖ਼ਬਰ ਅਨੁਸਾਰ, ਮਾਨਸਾ ਸ਼ਹਿਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਭੀੜ ਭਾੜ ਵਾਲੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਗੁਰਦੁਆਰਾ ਚੌਂਕ ‘ਚ ਇੱਕ ਪੈਸਟੀ ਸੈਡ ਦੁਕਾਨ ‘ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਬੇਸ਼ੱਕ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ।
ਬਦਮਾਸ਼ ਮਾਨਸਾ ਦੇ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਸਕੂਟਰੀ ‘ਤੇ ਆ ਰਹੀ ਇੱਕ ਮਹਿਲਾ ‘ਚ ਵੱਜੇ ਅਤੇ ਡਿੱਗਣ ਤੋਂ ਬਾਅਦ ਭੱਜਣ ਲੱਗੇ ਤਾਂ ਮੌਕੇ ‘ਤੇ ਲੋਕਾਂ ਵੱਲੋਂ ਦਬੋਚ ਲਏ ਗਏ ਅਤੇ ਤੁਰੰਤ ਹੀ ਉਹਨਾਂ ਵੱਲੋਂ ਫਿਰ ਤੋਂ ਤਿੰਨ ਫਾਇਰ ਕਰ ਦਿੱਤੇ ਅਤੇ ਭੱਜਣ ਦੇ ਵਿੱਚ ਪੈਦਲ ਅਸਫਲ ਹੋ ਗਏ। ਬਦਮਾਸ਼ ਆਪਣਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਦਾ ਪਾਵਰ ਬੈਂਕ ਸੁੱਟ ਕੇ ਫਰਾਰ ਹੋ ਗਏ।
ਸਥਾਨਕ ਲੋਕਾਂ ਨੇ ਕਿਹਾ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣੀਆਂ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣ ‘ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਕੋਈ ਵੀ ਚੀਜ਼ ਨਹੀਂ ਅਤੇ ਸ਼ਰੇਆਮ ਵਪਾਰੀਆਂ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ ਅਤੇ ਪੰਜਾਬ ਪੁਲਿਸ ਅਜਿਹੇ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ।
ਉਹਨਾਂ ਕਿਹਾ ਕਿ ਬਦਮਾਸ਼ਾਂ ਦਾ ਲੋਕਾਂ ਵੱਲੋਂ ਫੜਿਆ ਗਿਆ ਮੋਟਰਸਾਈਕਲ ਬੇਸ਼ੱਕ ਪੁਲਿਸ ਨੇ ਬਰਾਮਦ ਕਰ ਲਿਆ ਪਰ ਪੈਦਲ ਭੱਜਣ ਦੇ ਵਿੱਚ ਸਫਲ ਹੋਣ ਵਾਲੇ ਬਦਮਾਸ਼ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਡੀਐਸਪੀ ਮਨਜੀਤ ਸਿੰਘ ਨੂੰ ਕਿਹਾ ਕਿ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਫਿਲਹਾਲ ਇਸ ਬਦਮਾਸ਼ਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਹੋਰ ਵੇਰਵਿਆਂ ਦੀ ਉਡੀਕ….

