Punjab News- ਜੰਗਲਾਤ ਵਰਕਰ ਆਪਣੀਆਂ ਮੰਗਾਂ ਸਬੰਧੀ ਤਰਨਤਾਰਨ ਵਿਖੇ ਕਰਨਗੇ ਸੁਬਾਈ ਰੈਲੀ
Punjab News-ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਫੇਸਲੇ ਅਨੁਸਾਰ ਅੱਜ ਦੀ ਮੀਟਿੰਗ ਅਮ੍ਰਿਤਸਰ ਕੰਪਨੀ ਬਾਗ ਵਿੱਚ ਰਛਪਾਲ ਸਿੰਘ ਜੋਧਾ ਨਗਰੀ ਤੇ ਬਲਜਿੰਦਰ ਸਿੰਘ ਮਿੰਟੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬੋਲਦਿਆਂ ਕਿਹਾ ਜੰਗਲਾਤ ਵਿਭਾਗ ਵਿੱਚ 20/20ਸਾਲਾ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ ਪਰ ਅਜੇ ਤੱਕ ਅਨਪੜ੍ਹ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਜੋ ਵਰਕਰਾਂ ਲਈ 16/5/2023ਨੂੰ ਵੈਲਫੇਅਰ ਪਾਲਿਸੀ ਬਣਾਈ ਗਈ ਸੀ।
ਪਰ ਇਹ ਪਾਲਿਸੀ ਵੈਲਫੇਅਰ ਪਾਲਿਸੀ ਨਹੀਂ ਇਸ ਪਾਲਿਸੀ ਨਾਲ ਕੱਚੇ ਅਤੇ ਅਨਪੜ ਵਰਕਰਾਂ ਨਾਲ ਧੋਖਾ ਕੀਤਾ ਗਿਆ ਹੈ ਇਸ ਪਾਲਿਸੀ ਵਿੱਚ ਬਹੁਤ ਜਿਆਦਾ ਤਰੁੱਟੀਆਂ ਹਨ ਪਾਲਿਸੀ ਅਨੁਸਾਰ ਰਿਕਾਰਡ ਵਿੱਚ ਤਰੁੱਟੀਆਂ ਵਾਲੇ ਵਰਕਰ ਵੀ ਰੈਗੂਲਰ ਨਹੀਂ ਹੋ ਰਹੇ ਤਰੁੱਟੀਆਂ ਦੂਰ ਕਰਨ ਲਈ ਪੈਨਲ ਮੀਟਗਾ ਵੀ ਕੀਤੀਆਂ ਗਈਆਂ ਪਰ ਹਾਲੇ ਤੱਕ ਤਰੁੱਟੀਆਂ ਨੂੰ ਦੂਰ ਨਹੀਂ ਕੀਤਾ ਗਿਆ ਅਤੇ ਰੈਗੂਲਰ ਹੋਏ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 58ਸਾਲ ਸਾਲ ਕੀਤੀ ਗਈ ਹੈ।
ਜਦ ਕਿ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60 ਸਾਲ ਹੈ ਅਤੇ ਰੈਗੂਲਰ ਹੋਏ ਕੁਝ ਵਰਕਰਾਂ ਦੀ ਉਮਰ ਹੱਦ 60 ਸਾਲ ਕੀਤੀ ਹੈ। ਕੁਝ ਵਰਕਰਾਂ ਦੀ ਉਮਰ 58ਸਾਲ ਕੀਤੀ ਗਈ ਹੈ ਅਤੇ ਜੰਗਲਾਤ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਵਰਕਰਾਂ ਲਈ ਦੋਹਰੇ ਮਾਪਦੰਡ ਅਪਣਾਉਣ ਦੀ ਨਿਖੇਧੀ ਕੀਤੀ ਗਈ ਰੈਗੂਲਰ ਕੀਤੇ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60 ਸਾਲ ਕੀਤੀ ਜਾਵੇ।
ਇਸ ਮੌਕੇ ਤੇ ਹਰਿੰਦਰ ਕੁਮਾਰ ਐਮਾ ਤੇ ਦੀਵਾਨ ਸਿੰਘ ਬਾਣੀਆਂ ਨੇ ਬੋਲਦਿਆਂ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਵਰਕਰਾਂ ਨੂੰ ਸਿਰਫ 15000 ਰੁਪਏ ਉਕਾ ਪੁਕਾ ਤਨਖਾਹ ਦਿੱਤੀ ਜਾ ਰਹੀ ਹੈ ਹਰੈਕ ਰੈਗੂਲਰ ਹੋਏ ਮੁਲਾਜ਼ਮ ਨੂੰ ਤਨਖਾਹ ਪੂਰੇ ਭਤਿਆ ਸਮੇਤ ਦਿੱਤੀ ਜਾਵੇ ਜਦ ਕਿ ਹਰੇਕ ਵਰਕਰ ਲਈ ਪਾਲਿਸੀ 10 ਸਾਲ ਦੀ ਹੈ ਜਦਕਿ ਇੱਕ ਹੀ ਵਿਭਾਗ ਵਿੱਚ ਰੈਗੂਲਰ ਕੀਤੇ ਗਏ ਵਰਕਰਾਂ ਲਈ ਦੋਹਰੇ ਮਾਪਦੰਡ ਅਪਣਾਉਣ ਨਾਲ ਰੈਗੂਲਰ ਵਰਕਰਾਂ ਨੂੰ ਉਹਨਾਂ ਦੇ ਵਿਤੀ ਲਾਭ ਨਹੀਂ ਦਿੱਤੇ ਜਾ ਰਹੇ ਹਰੇਕ ਰੈਗੂਲਰ ਹੋਏ ਵਰਕਰਾਂ ਨੂੰ ਤਨਖਾਹ ਪੂਰੇ ਭਤਿਆ ਸਮੇਤ ਦਿੱਤੀ ਜਾਵੇ।
ਕੱਚੇ ਵਰਕਰਾਂ ਨੂੰ ਈ ਪੀ ਐਫ ਸਕੀਮ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਈ ਐਸ ਆਈ ਦੀ ਸਹੂਲਤ ਦਿੱਤੀ ਜਾਵੇ ਡਿਊਟੀ ਦੌਰਾਨ ਵਰਕਰ ਦੀ ਮੋਤ ਹੋ ਜਾਣ ਤੇ ਉਸ ਦੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਪੂਰੈ ਵਿੱਤੀ ਲਾਭ ਦਿੱਤੇ ਜਾਣ ਰਿਕਾਰਡ ਵਿੱਚ ਤਰੁੱਟੀਆਂ ਦੂਰ ਕਰਦੇ ਸਮੇਂ ਐਤਵਾਰ ਦੇ ਦਿਨਾਂ ਨੂੰ ਵੀ ਰਿਕਾਰਡ ਵਿੱਚ ਗਿਣਿਆ ਜਾਵੇ ਜੋ ਕਿ ਐਤਵਾਰ ਦੀ ਛੁੱਟੀ ਵਰਕਰਾਂ ਦਾ ਕਨੂੰਨੀ ਹੱਕ ਹੈ ਹਰੇਕ ਵਰਕਰ ਦਾ ਬੀਮਾ ਕੀਤਾ ਜਾਵੇ ਤਰਨਤਾਰਨ ਵਿਖੇ ਹੋਣ ਵਾਲੀ ਸੁਬਾਈ ਰੈਲੀ ਵਿਚ ਜੰਗਲਾਤ ਵਿਭਾਗ ਦੇ ਵਰਕਰ ਵੱਡੀ ਗਿਣਤੀ ਵਿੱਚ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਸੁਖਾ ਸਿੰਘ ਲੋਹਗੜ ਗੁਰਦੀਪ ਕਲੇਰ ਕੁਨਣ ਸਿੰਘ ਜਲੂਪੁਰ ਮੰਗਤ ਸਿੰਘ ਜਲੂਪੁਰ ਕੁਲਬੀਰ ਸਿੰਘ ਤਰਸਿੱਕਾ ਗੁਲਜ਼ਾਰ ਸਿੰਘ ਡਿਹਰੀ ਵਾਲਾ ਸਰਦੂਲ ਸਿੰਘ ਚੋਗਾਵਾਂ ਡੀ ਐਮ ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਇਸ ਮੌਕੇ ਆਗੂ ਤੇ ਵਰਕਰ ਹਾਜ਼ਰ ਸਨ।

