Punjab News- ਪੰਜਾਬ ‘ਚ ਅਣਐਲਾਨੀ ਐਮਰਜੈਂਸੀ? ਪੁਲਿਸ ਨੇ ਰੋਕੀਆਂ ਅਖ਼ਬਾਰਾਂ ਵਾਲੀਆਂ ਗੱਡੀਆਂ!

All Latest NewsNews FlashPunjab NewsTop BreakingTOP STORIES

 

 

Punjab News-

ਪੰਜਾਬ ਵਿੱਚ ਅੱਜ ਤੜਕੇ ਪੁਲਿਸ ਨੇ ਅਖ਼ਬਾਰਾਂ ਲਿਜਾਦੀਆਂ ਗੱਡੀਆਂ ਰਸਤਿਆਂ ਦੇ ਵਿੱਚ ਹੀ ਰੋਕ ਦਿੱਤੀਆਂ। ਮਹਾਨਗਰ ਲੁਧਿਆਣਾ ਤੋਂ ਇਲਾਵਾ ਪਠਾਨਕੋਟ, ਅੰਮ੍ਰਿਤਸਰ, ਫਾਜ਼ਿਲਕਾ, ਬਟਾਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਅੱਜ ਤੜਕੇ ਪੁਲਿਸ ਨੇ ਅਖ਼ਬਾਰਾਂ ਲਿਜਾ ਰਹੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇ ਨਾਲ ਤਲਾਸ਼ੀ ਲਈ।

ਹਾਲਾਂਕਿ ਅਹਿਮ ਗੱਲ ਇਹ ਹੈ ਕਿ ਇੰਨੀਆਂ ਜਗ੍ਹਾਵਾਂ ‘ਤੇ ਚੈਕਿੰਗ ਦੌਰਾਨ ਪੁਲਿਸ ਨੂੰ ਕੁੱਝ ਵੀ ਨਹੀਂ ਮਿਲਿਆ। ਪੰਜਾਬ ਲਾਅ ਐਂਡ ਆਰਡਰ ਦੇ ਚੀਫ਼ ਅਰਪਿਤ ਸ਼ੁਕਲਾ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਡਰੱਗਜ਼ ਅਤੇ ਹਵਾਲਾ ਮਨੀ ਬਾਰੇ ਖੂਫ਼ੀਆ ਇਨਪੁਟ ਪੁਲਿਸ ਨੂੰ ਮਿਲਿਆ ਸੀ, ਜਿਸ ਦੇ ਤਹਿਤ ਇਹ ਚੈਕਿੰਗ ਮੁਹਿੰਮ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚਲਾਈ ਗਈ।

ਦੂਜੇ ਪਾਸੇ ਵਿਰੋਧੀ ਧਿਰ ਦੇ ਲੀਡਰਾਂ (ਪ੍ਰਗਟ ਸਿੰਘ, ਰਾਜਾ ਵੜਿੰਗ ਅਤੇ ਐਮਪੀ ਡਾ. ਧਰਮਵੀਰ ਗਾਂਧੀ) ਨੇ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਟਵੀਟ ਕਰਦਿਆਂ ਹੋਇਆ ਪੁਲਿਸ ਦੀ ਇਸ ਕਾਰਵਾਈ ਨੂੰ ਪੰਜਾਬ ਵਿੱਚ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਦੱਸਿਆ। ਉਨ੍ਹਾਂ ਲਿਖਿਆ ਕਿ, ਭਗਵੰਤ ਮਾਨ ਸਰਕਾਰ ਦੇ ਹੁਕਮਾਂ ਤੇ ਪੁਲਿਸ ਨੇ ਕਥਿਤ ਤੌਰ ਤੇ ਇਹ ਛਾਪੇਮਾਰੀ ਕੀਤੀ ਅਤੇ ਕੇਜਰੀਵਾਲ ਦੇ ਘਰ ਨਾਲ ਜੁੜੀਆਂ ਖ਼ਬਰਾਂ ਜਨਤਾ ਤੱਕ ਨਾ ਪਹੁੰਚਣ, ਇਸ ਲਈ ਪੰਜਾਬ ਭਰ ਵਿੱਚ ਅਖ਼ਬਾਰਾਂ ਦੀ ਸਪਲਾਈ ਰੋਕ ਦਿੱਤੀ ਗਈ। ਉਨ੍ਹਾਂ ਨੇ ਇਸ ਕਾਰਵਾਈ ਨੂੰ ਪੰਜਾਬ ਵਿੱਚ ਐਮਰਜੈਂਸੀ ਦੱਸਿਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ, ਇਹ ਕਾਰਵਾਈ ਬੇਹੱਦ ਚਿੰਤਾਜਨਕ ਹੈ। ਪੰਜਾਬ ਭਰ ਵਿੱਚ ਅਖ਼ਬਾਰਾਂ ਦੀ ਡਿਲੀਵਰੀ ਕਰਨ ਵਾਲੇ ਵਾਹਨਾਂ ‘ਤੇ ਛਾਪੇ ਪ੍ਰੈਸ ਦੀ ਆਜ਼ਾਦੀ ਅਤੇ ਜਨਤਕ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਰਾਜਾ ਵੜਿੰਗ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਪੁਲਿਸ ਦੀ ਇਸ ਕਾਰਵਾਈ ਤੇ ਸਪੱਸ਼ਟਤਾ ਅਤੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ।

ਉੱਥੇ ਹੀ ਕਾਂਗਰਸ ਦੇ ਐਮਪੀ ਡਾ. ਧਰਮਵੀਰ ਗਾਂਧੀ ਨੇ ਵੀ ਪੰਜਾਬ ਦੀ ਮਾਨ ਸਰਕਾਰ ਤੇ ਸਵਾਲ ਚੁੱਕਦਿਆਂ ਹੋਇਆ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਕਿ, ਸਰਕਾਰ ਦਾ ਇਕ ਹੋਰ ਡਿਕਟੇਟਰੀ ਕਦਮ। ਕੇਜਰੀਵਾਲ ਬਾਰੇ ਛਪੀ ਕਿਸੇ ਖ਼ਬਰ ਨੂੰ ਲੋਕਾਂ ਤਕ ਪਹੁੰਚਣ ਤੋਂ ਰੋਕਣ ਲਈ,ਪੰਜਾਬ ਭਰ ‘ਚ ਅਖ਼ਬਾਰਾਂ ਦਾ ਵਿਤਰਣ ਰੋਕਿਆ ਗਿਆ।

ਖੂਫ਼ੀਆ ਇਨਪੁਟ ਤੇ ਕੀਤੀ ਗਈ ਚੈਕਿੰਗ- ਅਰਪਿਤ ਸ਼ੁਕਲਾ

ਅਖ਼ਬਾਰਾਂ ਦੀਆਂ ਗੱਡੀਆਂ ਰੋਕਣ ਦੀ ਕਾਰਵਾਈ ਤੇ ਵਿਰੋਧੀ ਧਿਰ ਵੱਲੋਂ ਚੁੱਕੇ ਸਵਾਲ ਉੱਤੇ ਪੰਜਾਬ ਲਾਅ ਐਂਡ ਆਰਡਰ ਦੇ ਚੀਫ਼ ਅਰਪਿਤ ਸ਼ੁਕਲਾ ਨੇ ਸਪੱਸ਼ਟੀਕਰਨ ਦਿੱਤਾ ਹੈ। ਅਰਪਿਤ ਸ਼ੁਕਲਾ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਕਿ ਡਰੱਗਜ਼ ਅਤੇ ਹਵਾਲਾ ਮਨੀ ਬਾਰੇ ਖੂਫ਼ੀਆ ਇਨਪੁਟ ਪੁਲਿਸ ਨੂੰ ਮਿਲਿਆ ਸੀ, ਜਿਸ ਦੇ ਤਹਿਤ ਇਹ ਚੈਕਿੰਗ ਮੁਹਿੰਮ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਚਲਾਈ ਗਈ।

 

Media PBN Staff

Media PBN Staff