ਪੰਜਾਬ ‘ਚ ਮਹਿਲਾ ਅਧਿਆਪਕਾਵਾਂ ਨੇ ਲਾਏ BPEO ‘ਤੇ ਲਾਏ ਜਿਸਮਾਨੀ ਛੇੜਛਾੜ ਦੇ ਦੋਸ਼, ਮੁਅੱਤਲ ਕਰਨ ਦੀ ਮੰਗ

All Latest NewsNews FlashPunjab News

 

 

ਰੋਹਿਤ ਗੁਪਤਾ, ਗੁਰਦਾਸਪੁਰ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਮੰਗ ਪੱਤਰ ਤੇ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਦਫ਼ਤਰ ਦੀ ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਅੱਗੇ ਦੋ ਬਲਾਕਾਂ ਦੇ BPEO ਖਿਲਾਫ ਮਹਿਲਾ ਅਧਿਆਪਕਾਵਾਂ ਦੇ ਬਿਆਨ ਦਰਜ ਕਰਵਾਏ ਹਨ।

ਦੋ ਸਕੂਲਾਂ ਦੀਆਂ ਅਧਿਆਪਕਾਂ ਨੇ ਆਪਣੇ ਨਾਲ ਬੀਪੀਈਓ (BPEO) ਵਲੋਂ ਕੀਤੀਆਂ ਵਧੀਕੀਆਂ ਅਤੇ ਜਿਸਮਾਨੀ ਛੇੜਛਾੜ ਬਾਰੇ ਲਿਖਤੀ ਬਿਆਨ ਦਰਜ ਕਰਵਾਏ ਹਨ।

ਉਧਰ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਪੀਈਓ ਵਲੋਂ ਇੱਕ ਮੀਡੀਆ ਕਰਮੀ ਨੂੰ ਆਪਣੀ ਇੰਟਰਵਿਊ ਦਿੰਦਿਆਂ ਕਿਹਾ ਕਿ ਔਰਤ ਅਧਿਆਪਕਾਂਵਾਂ ਆਪਣੀ ਕਮੀਆਂ ਛਪਾਉਣ ਲਈ ਜਿਸਮਾਨੀ ਛੇੜਛਾੜ ਦਾ ਸਹਾਰਾ ਲੈਂਦੀਆਂ ਹਨ। ਜਿਸ ਨਾਲ ਔਰਤ ਅਧਿਆਪਕਾਂਵਾਂ ਦੇ ਸਨਮਾਨ ਨੂੰ ਸੱਟ ਵੱਜੀ ਹੈ।

ਜਦੋਂਕਿ ਫਰੰਟ ਕੋਲ ਇਸ ਅਧਿਕਾਰੀ ਦੇ ਕੋਝੇ ਕਾਰਨਾਮਿਆਂ ਦੇ ਕਈ ਕਾਲੇ ਚਿੱਠੇ ਮੌਜੂਦ ਹਨ। ਫਰੰਟ ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਗੁਰਦਾਸਪੁਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਪੀਈਓ ਦੇ ਪੁਤਲੇ ਸਾੜਣ ਦਾ ਪ੍ਰੋਗਰਾਮ ਉਲੀਕਿਆ ਹੈ।

ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਬੀਪੀਈਓ ਨੂੰ ਮੁਅੱਤਲ ਕੀਤਾ ਜਾਵੇ। ਔਰਤ ਅਧਿਆਪਕਾਂਵਾਂ ਨਾਲ ਵਧੀਕੀਆਂ ਕਰਨ ਵਾਲੇ ਬੀਪੀਈਓ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ 11 ਨਵੰਬਰ ਨੂੰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।

 

Media PBN Staff

Media PBN Staff