ਤਰਨਤਾਰਨ ਚੋਣ: ਅਕਾਲੀ ਦਲ ਦੂਜੇ ਅਤੇ ਤੀਜੇ ਰੁਝਾਨ ‘ਚ ਵੀ ਅੱਗੇ
Punjab News-
ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ।
ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਤੀਜੇ ਗੇੜ ਦੀ ਗਿਣਤੀ ਦੌਰਾਨ ਵੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਚੱਲ ਰਹੇ ਹਨ। ਪਰ ਇਸ ਵਾਰ ਲੀਡ ਘਟ ਗਈ ਹੈ, ਜੋ ਕਿ ਮਹਿਜ 376 ਦੀ ਰਹਿ ਗਈ ਹੈ।
ਦੂਜਾ ਰੁਝਾਨ
ਅਕਾਲੀ ਦਲ- 5843
ਆਮ ਆਦਮੀ ਪਾਰਟੀ- 4363
ਕਾਂਗਰਸ-2955
ਵਾਰਸ ਪੰਜਾਬ ਦੇ-1889
ਭਾਜਪਾ- 282
ਤੀਜਾ ਰੁਝਾਨ
ਅਕਾਲੀ ਦਲ- 7348
ਆਮ ਆਦਮੀ ਪਾਰਟੀ- 6974
ਕਾਂਗਰਸ-4090
ਵਾਰਸ ਪੰਜਾਬ ਦੇ-2736
ਭਾਜਪਾ- 693
ਸ਼ੁਰੂਆਤੀ ਰੁਝਾਨਾਂ ਵਿੱਚ, ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਸੀ। ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ ਚੱਲ ਰਹੀ ਸੀ। ਦੂਜੇ ਰਾਉਂਡ ਤੋਂ ਬਾਅਦ ਉਹ 1480 ਵੋਟਾਂ ਨਾਲ ਅੱਗੇ ਚੱਲ ਰਹੇ ਸਨ।

