ਤਰਨਤਾਰਨ ਚੋਣ: AAP ਉਮੀਦਵਾਰ ਦੀ ਲੀਡ ਬਰਕਰਾਰ- 1836 ਵੋਟਾਂ ਨਾਲ ਅੱਗੇ, ਅਕਾਲੀ ਦਲ ਦੂਜੇ ਨੰਬਰ ‘ਤੇ
ਤਰਨਤਾਰਨ ਚੋਣ: AAP ਉਮੀਦਵਾਰ ਦੀ ਲੀਡ ਬਰਕਰਾਰ, 1836 ਵੋਟਾਂ ਨਾਲ ਅੱਗੇ, ਅਕਾਲੀ ਦਲ ਦੂਜੇ ਨੰਬਰ ਤੇ
ਤਰਨਤਾਰਨ ਤੋ ਆਮ ਆਦਮੀ ਪਾਰਟੀ 1836 ਵੋਟਾ ਨਾਲ ਅੱਗੇ- Round 7/16
9 ਰਾਊਂਡ ਬਾਕੀ
ਆਮ ਆਦਮੀ ਪਾਰਟੀ 17357
ਸ਼੍ਰੋਮਣੀ ਅਕਾਲੀ ਦਲ 15521
ਕਾਂਗਰਸ 8181
ਮਨਦੀਪ ਸਿੰਘ ਖਾਲਸਾ ਵਾਰਿਸ ਪੰਜਾਬ ਦੇ 7667
ਬੀਜੇਪੀ 1974
ਤਰਨ ਤਾਰਨ ਵਿਧਾਨ ਸਭਾ ਜਿਮਨੀ ਚੋਣ ਲਈ 11 ਨਵੰਬਰ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ 14 ਨਵੰਬਰ ਨੂੰ ਹੋ ਰਹੀ ਹੈ।
ਦੱਸਦੇ ਚੱਲੀਏ ਕਿ, ਇਸ ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ, ਜਿਨ੍ਹਾਂ ਲਈ 11 ਨਵੰਬਰ ਨੂੰ ਵੋਟਿੰਗ ਹੋਈ ਸੀ। ਦੱਸ ਦੇਈਏ ਕਿ ਇਹ ਸੀਟ AAP (ਆਮ ਆਦਮੀ ਪਾਰਟੀ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ।
ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਨੇ ਦੋ ਵੱਖ-ਵੱਖ ਹਾਲ ਤਿਆਰ ਕੀਤੇ ਹਨ। ਇੱਕ ਹਾਲ ਵਿੱਚ EVM (ਈਵੀਐਮ) ਵੋਟਾਂ ਦੀ ਗਿਣਤੀ ਹੋਵੇਗੀ, ਜਦਕਿ ਦੂਜੇ ਹਾਲ ਵਿੱਚ 1357 ਪੋਸਟਲ ਬੈਲਟ (postal ballots) ਗਿਣੇ ਜਾਣਗੇ।
ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ EVM ਦੀ ਗਿਣਤੀ ਲਈ 14 ਕਾਊਂਟਰ ਅਤੇ postal ballots ਲਈ 7 ਟੇਬਲ ਲਗਾਏ ਗਏ ਹਨ। ਪੂਰੀ ਵੋਟਾਂ ਦੀ ਗਿਣਤੀ 16 ਰਾਊਂਡ (16 rounds) ਵਿੱਚ ਪੂਰੀ ਕੀਤੀ ਜਾਵੇਗੀ। ਉਮੀਦ ਹੈ ਕਿ ਸਵੇਰੇ 11 ਵਜੇ ਤੱਕ ਹਾਰ-ਜਿੱਤ ਦੀ ਤਸਵੀਰ ਸਾਫ਼ ਹੋ ਜਾਵੇਗੀ।
2022 ਅਤੇ ਹੁਣ 2025 ਵਿੱਚ ਕੀ ਹੈ ਫਰਕ ਪੜ੍ਹੋ ਵੋਟਾਂ ਦੀ ਗਿਣਤੀ?
ਇਸ ਸੀਟ ‘ਤੇ 11 ਨਵੰਬਰ ਨੂੰ 60.95% ਵੋਟਿੰਗ ਹੋਈ ਸੀ, ਜੋ 2022 (65.81%) ਦੇ ਮੁਕਾਬਲੇ ਘੱਟ ਸੀ। ਇੱਥੇ 1,92,838 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ।
ਹਾਲਾਂਕਿ ਮੈਦਾਨ ‘ਚ 15 ਉਮੀਦਵਾਰ ਹਨ, ਪਰ ਪ੍ਰਮੁੱਖ ਮੁਕਾਬਲਾ 5 ਉਮੀਦਵਾਰਾਂ ਵਿਚਾਲੇ ਮੰਨਿਆ ਜਾ ਰਿਹਾ ਹੈ। ਇਨ੍ਹਾਂ ‘ਚ AAP (ਆਪ), Congress (ਕਾਂਗਰਸ), SAD (ਅਕਾਲੀ ਦਲ), BJP (ਭਾਜਪਾ) ਅਤੇ Waris Punjab De (ਵਾਰਿਸ ਪੰਜਾਬ ਦੇ) ਦੇ ਉਮੀਦਵਾਰ ਸ਼ਾਮਲ ਹਨ।

