All Latest NewsNews FlashPunjab News

ਸਾਵਧਾਨ! ਪੰਜਾਬ ‘ਚ ਅਚਾਨਕ ਸਰਕਾਰੀ ਬੱਸਾਂ ਦਾ ਚੱਕਾ ਜਾਮ, ਬੱਸ ਅੱਡੇ ਹੋਏ ਬੰਦ

 

ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਲਈ ਨਹੀਂ ਆਈਆਂ ਟਰਾਂਸਪੋਰਟ ਮੰਤਰੀ ਮੁਲਾਜ਼ਮ ਖਫਾ-ਰੇਸ਼ਮ ਸਿੰਘ ਗਿੱਲ

ਚਾਰ ਥਾਵਾਂ ਤੇ ਜ਼ਿਮਣੀ ਚੋਣਾ ਵਿੱਚ ਵਿਰੋਧ ਕਰਨ ਸਮੇਤ ਤਿੱਖੇ ਸੰਘਰਸ਼ ਦਾ ਐਲਾਨ-ਹਰਕੇਸ਼ ਕੁਮਾਰ ਵਿੱਕੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਚ ਸਰਕਾਰੀ ਬੱਸਾਂ ਦਾ ਅੱਜ 23 ਅਕਤੂਬਰ ਨੂੰ ਕਰੀਬ ਤਿੰਨ ਘੰਟੇ ਚੱਕਾ ਜਾਮ ਕਰਨ ਦਾ ਐਲਾਨ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਕੀਤਾ ਗਿਆ ਹੈ। ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ, ਉਨ੍ਹਾਂ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਤਹਿ ਹੋਈ ਸੀ, ਜਿਸ ਵਿੱਚ ਟਰਾਂਸਪੋਰਟ ਮੰਤਰੀ ਨਹੀਂ ਪਹੁੰਚੇ ਅਤੇ ਵਿਭਾਗ ਦੇ ਅਧਿਕਾਰੀਆ ਪ੍ਰਮੁੱਖ ਸਕੱਤਰ ਸਟੇਟ ਟ੍ਰਾਂਸਪੋਰਟ ਅਤੇ ਦੋਵੇਂ ਵਿਭਾਗ ਪਨਬੱਸ/ਪੀ ਆਰ ਟੀ ਸੀ ਦੀਆ ਮਨੇਜਮੈਂਟਾ ਮੀਟਿੰਗ ਵਿੱਚ ਮੌਜੂਦ ਸਨ, ਇਸ ਮੀਟਿੰਗ ਵਿੱਚ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ ਬੜੀ ਵੱਡੀ ਉਮੀਦ ਸੀ ਪ੍ਰੰਤੂ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਸ਼ਾਮਲ ਨਾ ਹੋਣ ਕਰਕੇ ਵਰਕਰਾਂ ਦੀਆਂ ਮੰਗਾ ਜਿਉਂ ਦਿਆਂ ਤਿਉਂ ਖੜੀਆਂ ਨੇ ਸਰਕਾਰ ਵਰਕਰਾਂ ਦੀਆਂ ਮੰਗਾਂ ਨੂੰ ਲੰਮਾਕਾ ਕੇ ਸਮਾਂ ਟਪਾ ਰਹੀ ਹੈ।

ਜਿਸ ਦੇ ਰੋਸ ਵਜੋਂ ਯੂਨੀਅਨ ਨੇ ਪੋਸਟਪੌਨ ਕੀਤੇ ਪ੍ਰੋਗਰਾਮ ਸਟੈਂਡ ਕੀਤੇ ਹਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਵਲੋਂ 1 ਜੁਲਾਈ ਨੂੰ ਯੂਨੀਅਨ ਦੀਆਂ ਸਬੰਧੀ ਕਮੇਟੀ ਬਣਾ ਕੇ ਇੱਕ ਮਹੀਨੇ ਵਿੱਚ ਹੱਲ ਕੱਢਣ ਦਾ ਸਮਾਂ ਦਿੱਤਾ ਸੀ ਪ੍ਰੰਤੂ ਚਾਰ ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਉਲਟਾ ਕਿਲੋਮੀਟਰ ਸਕੀਮ ਪ੍ਰਾਈਵੇਟ ਮਾਲਕਾਂ ਦੀਆਂ ਬੱਸਾ ਪਾਉ ਅਤੇ ਵਿਭਾਗ ਦਾ ਕਰੋੜਾਂ ਰੁਪਏ ਨੁਕਸਾਨ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਮੁਲਾਜ਼ਮ ਪੱਕੇ ਕਰਨਾ,ਠੇਕੇਦਾਰ ਬਾਹਰ ਕੱਢਣਾ, ਤਨਖਾਹ ਬਰਾਬਰ ਕਰਨਾ,ਮੁਲਾਜ਼ਮ ਬਹਾਲ ਕਰਨਾ,ਟਰਾਂਸਪੋਰਟ ਮਾਫੀਆ ਖਤਮ ਕਰਨਾ ਆਦਿ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਉਲਟਾ ਠੇਕੇਦਾਰ ਕਰੋੜਾਂ ਰੁਪਏ EPF,esi ਦੇ ਖਾਂ ਰਿਹਾ ਅਤੇ ਨਜਾਇਜ਼ ਕਟੋਤੀਆ ਰਾਹੀਂ ਮੁਲਾਜ਼ਮਾਂ ਦਾ ਸ਼ੋਸਣ ਕਰ ਰਿਹਾ ਜਿਸ ਤੇ ਕੋਈ ਕਾਰਵਾਈ ਨਹੀਂ।

ਇਸ ਲਈ ਯੂਨੀਅਨ ਵਲੋਂ ਪੋਸਟਪੌਨ ਪ੍ਰੋਗਰਾਮ ਸਟੈਂਡ ਕੀਤੇ ਗਏ ਹਨ ਜਿਸ ਨੂੰ ਦੂਸਰੀ ਯੂਨੀਅਨ ਪਨਬੱਸ ਸਟੇਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਨੇ ਹਮਾਇਤ ਕੀਤੀ ਅਤੇ ਸਾਂਝੇ ਤੌਰ ਤੇ ਪੋਸਟਪੌਨ ਕੀਤੇ ਪ੍ਰੋਗਰਾਮ ਸਟੈਂਡ ਕਰਦੇ ਹੋਏ ਤਰੁੰਤ ਅੱਜ 23 ਅਕਤੂਬਰ ਨੂੰ ਕਰੀਬ ਤਿੰਨ ਘੰਟੇ ਤੱਕ ਸਮੂਹ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੀ ਜਾਣਗੇ। ਜੇਕਰ ਟਰਾਂਸਪੋਰਟ ਮੰਤਰੀ ਵਲੋ ਅਗਲੀ ਰੱਖੀ 29/10/2024 ਦੀ ਮੀਟਿੰਗ ਦੇ ਵਿੱਚ ਵੀ ਕੋਈ ਠੋਸ ਹੱਲ ਨਾ ਕੀਤਾ ਜਾ ਮੀਟਿੰਗ ਕਰਨ ਤੋਂ ਆਨਾਕਾਨੀ ਕੀਤੀ ਗਈ ਤਾਂ ਪੰਜਾਬ ਵਿੱਚ ਚਾਰ ਥਾਵਾਂ ਤੇ ਹੋਣ ਵਾਲੀਆਂ ਜ਼ਿਮਣੀ ਚੋਣਾ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਅਤੇ ਵਿਭਾਗ ਖਤਮ ਕਰਨ,ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਲੀਆ ਨੀਤੀਆਂ ਸਬੰਧੀ ਪਹਿਲਾਂ ਪੜਾਅ 3 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ਵਿਖੇ ਵੱਡੇ ਕਾਫਲੇ ਦੇ ਰੂਪ ਵਿੱਚ ਝੰਡਾ ਮਾਰਚ ਕਰਦਿਆਂ ਸਰਕਾਰ ਦੀ ਪੋਲ ਖੋਲੀ ਜਾਵੇਗੀ ਅਤੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿਦੜਬਾਹਾ ਸਰਕਾਰ ਦੇ ਖਿਲਾਫ ਝੰਡਾ ਮਾਰਚ ਕੀਤਾ ਜਾਵੇਗਾ ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ।

Leave a Reply

Your email address will not be published. Required fields are marked *